
ਕਲਕੱਤਾ ਜ਼ਬਰ ਜ਼ਿਨਾਹ ਤੇ ਹੱਤਿਆ ਦੇ ਮਾਮਲੇ ਦੇ ਵਿਰੋਧ ਚ ਬਸਪਾ ਵੀ ਆਈ ਅੱਗੇ
ਨਵਾਂਸ਼ਹਿਰ ,19 ਅਗਸਤ - ਕਲਕੱਤਾ ਵਿਖੇ ਮਹਿਲਾ ਡਾਕਟਰ ਨਾਲ ਜ਼ਬਰ ਜ਼ਿਨਾਹ ਤੋਂ ਬਾਅਦ ਹੱਤਿਆ ਕਰਨ ਦੀ ਵਾਪਰੀ ਮੰਦਭਾਗੀ ਘਟਨਾ ਦੇ ਮਾਮਲੇ ਨੂੰ ਲੈਕੇ ਅੱਜ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਦੀ ਅਗਵਾਈ ਚ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਕਿਹਾ ਕਿ ਅੱਜ ਸਾਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ।
ਨਵਾਂਸ਼ਹਿਰ ,19 ਅਗਸਤ - ਕਲਕੱਤਾ ਵਿਖੇ ਮਹਿਲਾ ਡਾਕਟਰ ਨਾਲ ਜ਼ਬਰ ਜ਼ਿਨਾਹ ਤੋਂ ਬਾਅਦ ਹੱਤਿਆ ਕਰਨ ਦੀ ਵਾਪਰੀ ਮੰਦਭਾਗੀ ਘਟਨਾ ਦੇ ਮਾਮਲੇ ਨੂੰ ਲੈਕੇ ਅੱਜ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਦੀ ਅਗਵਾਈ ਚ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਕਿਹਾ ਕਿ ਅੱਜ ਸਾਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ।
ਇਸ ਦਾ ਮੰਤਵ ਧੀਆਂ, ਭੈਣਾਂ, ਔਰਤਾਂ ਦੀ ਰਾਖੀ ਕਰਨਾ ਹੈ। ਪਰ ਪਿਛਲੇ ਦਿਨੀਂ ਕਲਕੱਤੇ ਸ਼ਹਿਰ ਦੇ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਾਤਾਲ ਨਾਮ ਦੇ ਨਿੱਜੀ ਹਸਪਤਾਲ ਵਿੱਚ ਇੱਕ 31 ਸਾਲਾ ਡਾਕਟਰ ਨਾਲ਼ ਜ਼ਬਰ ਜ਼ਿਨਾਹ ਤੇ ਕਤਲ ਦਾ ਘਿਣਾਉਣਾ ਮਾਮਲਾ ਸਾਹਮਣੇ ਆਇਆ ਜਿਸ ਨੇ ਨਾ ਸਿਰਫ ਮੁੜ ਤੋਂ ਦੇਸ਼ ਵਿੱਚ ਔਰਤਾਂ ਦੇ ਅਸੁਰੱਖਿਅਤ ਹਾਲਾਤਾਂ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ ਸਗੋਂ ਸਰਕਾਰਾਂ ਦੇ ਔਰਤ ਵਿਰੋਧੀ ਕਿਰਦਾਰ ਨੂੰ ਨੰਗਿਆਂ ਕੀਤਾ ਹੈ। 8 ਅਗਸਤ ਦੀ ਰਾਤ ਕਲਕੱਤੇ ਦੇ ਇੱਕ ਨਿੱਜੀ ਹਸਪਤਾਲ ਆਰ.ਜੀ. ਕਾਰ ਹਸਪਤਾਲ ਵਿੱਚ ਪੀੜਤ ਡਾਕਟਰ ਰਾਤ ਨੂੰ ਆਪਣੇ ਸਹਿ-ਕਰਮੀਆਂ ਨਾਲ਼ ਖਾਣਾ ਖਾਣ ਤੋਂ ਬਾਅਦ ਕੁੱਝ ਦੇਰ ਅਰਾਮ ਕਰਨ ਲਈ ਸੈਮੀਨਾਰ ਹਾਲ ਵਿੱਚ ਚਲੀ ਗਈ ਸੀ।
ਪੀੜਤ ਬਾਕੀ ਜੂਨੀਅਰ ਡਾਕਟਰਾਂ ਵਾਂਗੂੰ ਲੰਬੀ ਡਿਊਟੀ ਉੱਤੇ ਸੀ ਅਤੇ ਉੱਪਰੋਂ ਹਸਪਤਾਲ ਵਿੱਚ ਡਾਕਟਰਾਂ ਲਈ ਕੋਈ ਅਰਾਮ ਕਰਨ ਲਈ ਕਮਰਾ ਨਾ ਹੋਣ ਕਾਰਨ ਸੈਮੀਨਾਰ ਹਾਲ ਵਿੱਚ ਹੀ ਕੁੱਝ ਸਮਾਂ ਅਰਾਮ ਕਰਨ ਲਈ ਸੌਂ ਗਈ ਸੀ। ਸਵੇਰੇ ਸਫਾਈ ਦੌਰਾਨ ਉਸਦੀ ਅੱਧਨੰਗੀ ਤੇ ਖੂਨ ਨਾਲ਼ ਲੱਥਪੱਥ ਲਾਸ਼ ਮਿਲ਼ਣ ਮਗਰੋਂ ਘਿਣਾਉਣੀ ਵਾਰਦਾਤ ਦਾ ਪਤਾ ਚੱਲਿਆ। ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਪੜ੍ਹਦੇ ਵਿਦਿਆਰਥੀਆਂ, ਡਾਕਟਰਾਂ ਤੇ ਮਗਰੋਂ ਕਲਕੱਤੇ ਭਰ ਦੇ ਵਿਦਿਆਰਥੀ ਸੜਕਾਂ ਉੱਤੇ ਆ ਗਏ। ਜਨਤਕ ਦਬਾਅ ਹੇਠ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਜਾਂਚ ਕੀਤੀ ਗਈ।
ਇੱਕ ਕਥਿਤ ਦੋਸ਼ੀ ਨੂੰ ਫੜ੍ਹਿਆ ਗਿਆ ਹੈ ਜਿਹੜਾ ਕਲਕੱਤਾ ਪੁਲਸ ਨਾਲ਼ ਹੀ ਨਾਗਰਿਕ ਵਲੰਟੀਅਰ ਵਜੋਂ ਤੈਨਾਤ ਸੀ। ਮਮਤਾ ਸਰਕਾਰ ਦੀ ਸੰਜੀਦਗੀ ਦਾ ਆਲਮ ਇਹ ਹੈ ਕਿ ਭਾਵੇਂ ਦਬਾਅ ਵਿੱਚ ਆ ਕੇ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਅਹੁਦੇ ਤੋਂ ਹਟਾ ਤਾਂ ਦਿੱਤਾ ਗਿਆ ਪਰ ਕੁੱਝ ਘੰਟਿਆਂ ਮਗਰੋਂ ਹੀ ਸਰਕਾਰ ਨੇ ਉਸ ਨੂੰ ਕਲਕੱਤਾ ਨੈਸ਼ਨਲ ਮੈਡੀਕਲ ਕਾਲਜ' ਦਾ ਪ੍ਰਿੰਸੀਪਲ ਥਾਪ ਦਿੱਤਾ। ਇਸ ਘਿਣਾਉਣੀ ਵਾਰਦਾਤ ਖ਼ਿਲਾਫ਼ ਗੁੱਸਾ ਅੱਜ ਪੂਰੇ ਦੇਸ਼ ਵਿੱਚ ਫੈਲ ਗਿਆ ਹੈ ਤੇ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ਦੇ ਡਾਕਟਰ, ਵਿਦਿਆਰਥੀ ਆਦਿ ਇਨਸਾਫ ਲਈ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਭਨਾਂ ਇਨਸਾਫ ਪਸੰਦ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ। ਔਰਤ ਡਾਕਟਰਾਂ ਦੀ ਸੁਰੱਖਿਆ, ਡਾਕਟਰਾਂ ਲਈ ਆਰਾਮ ਘਰ, ਪੀੜਤ ਪਰਿਵਾਰ ਨੂੰ ਮੁਆਵਜਾ ਜਿਹੀਆਂ ਮੰਗਾਂ ਤੁਰੰਤ ਪੂਰੀਆਂ ਹੋਣੀਆਂ ਚਾਹੀਦੀਆਂ ਹਨ।
ਇਸ ਦੇ ਨਾਲ਼ ਹੀ ਇਸ ਪੂਰੇ ਮਸਲੇ ਨੂੰ ਔਰਤਾਂ ਖਿਲਾਫ ਹੁੰਦੇ ਅਪਰਾਧਾਂ ਤੇ ਔਰਤਾਂ ਦੀ ਮੁਕਤੀ ਦੇ ਵਡੇਰੇ ਸਵਾਲ ਨਾਲ਼ ਜੋੜਕੇ ਸਮਝਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਹਾਲੇ ਇਸ ਕਾਂਡ ਦੀ ਸਿਆਹੀ ਮੱਠੀ ਨਹੀ ਪਈ ਸੀ ਕਿ ਪਿਛਲੇ ਦਿਨੀਂ ਅਜਿਹੀ ਇੱਕ ਹੋਰ ਘਟਨਾ ਦੇਹਰਾਦੂਨ ਦੇ ਵਿੱਚ ਵਾਪਰ ਗਈ। ਬਹੁਜਨ ਸਮਾਜ ਪਾਰਟੀ ਜਿੱਥੇ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਦਾ ਸਮਰਥ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਜ਼ਬਰ ਜ਼ਿਨਾਹ ਵਰਗੀਆਂ ਘਟਨਾਵਾਂ ਨੂੰ ਰੋਕਿਆ ਜਾਣਾ ਚਾਹੀਦਾ है। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਸ ਮੈਮੋਰੰਡਮ ਦੇ ਰਾਹੀਂ ਰਾਸ਼ਟਰਪਤੀ ਪਾਸੋਂ ਮੰਗ ਕਰਦੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਤੇ ਉਨ੍ਹਾਂ ਨਾਲ ਸਰਬਜੀਤ ਜਾਫ਼ਰਪੁਰ ਜ਼ਿਲ੍ਹਾ ਪ੍ਰਧਾਨ, ਡਾਕਟਰ ਮਹਿੰਦਰ ਪਾਲ, ਗੁਰਮੁਖ ਸਿੰਘ ਨੌਰਥ ਕੌਂਸਲਰ, ਸੋਹਣ ਸਿੰਘ ਧੈਂਗੜਪੁਰ, ਗੁਰਨਾਮ ਸਿੰਘ ਪੁੰਨੂੰਮਜਾਰਾ, ਵਕੀਲ ਰਾਜ ਕੁਮਾਰ, ਵਕੀਲ ਮੁਕੇਸ਼ ਕੁਮਾਰ ਬਾਲੀ, ਰਸ਼ਪਾਲ ਮਹਾਲੋਂ, ਮੁਖਤਿਆਰ ਰਾਹੋਂ, ਸੁਰਜੀਤ ਕਰੀਹਾ, ਚਮਨ ਲਾਲ, ਐਸ ਡੀ ਓ ਧਰਮ ਪਾਲ, ਰਾਜ ਕੁਮਾਰ, ਸਰਵਣ ਰਾਮ ਮਹਿਰਮ ਪੁਰ,ਦੌਲਤੀ ਬਰਨਾਲਾ, ਬਲਵਿੰਦਰ ਭੰਗਲ, ਦਰਸ਼ਨ ਪੱਲੀਆਂ, ਮੇਜਰ ਘਟਾਰੋਂ, ਹਰਬਿਲਾਸ ਬੱਧਣ, ਹਰਮੇਸ਼ ਇਬਰਾਹੀਮ ਬਸਤੀ, ਸਤਪਾਲ ਲੰਗੜੋਆ, ਸੋਨੂੰ, ਕਮਲ, ਵੀਰ ਜੱਸਲ ਸਮੇਤ ਕੁਝ ਹੋਰ ਆਗੂ ਵੀ ਹਾਜ਼ਰ ਸਨ।
