ਹਰਮਨਜੀਤ ਸਿੰਘ ਨੇ 16 ਬੂਟੇ ਲਗਾਕੇ ਮਨਾਇਆ 16ਵਾਂ ਜਨਮਦਿਨ

ਨਵਾਂਸ਼ਹਿਰ - ‘ਜਨਮ ਦਿਨ ਤੇ ਰੁੱਖ' ਮੁਹਿੰਮ ਤਹਿਤ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਸੁਸਾਇਟੀ ਦੇ ਸੇਵਾਦਾਰ ਹਰਮਨਜੀਤ ਸਿੰਘ ਨੇ ਆਪਣੇ 16ਵੇਂ ਜਨਮਦਿਨ ਮੌਕੇ ਚੰਡੀਗੜ੍ਹ ਰੋਡ ਡਿਵਾਈਡਰ ‘ਤੇ 16 ਬੂਟੇ ਲਗਾਕੇ ਜਨਮਦਿਨ ਮਨਾਇਆ । ਇਸ ਮੌਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਅਤੇ ਹਰਮਨਜੀਤ ਸਿੰਘ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ ।

ਇਸ ਮੌਕੇ ਸੁਸਾਇਟੀ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਮੁਹਿੰਮ ' ਜਨਮ ਦਿਨ ਤੇ ਰੁੱਖ' ਦੇ ਸਾਰਥਿਕ ਨਤੀਜੇ ਆ ਰਹੇ ਹਨ । ਇਸ ਮੌਕੇ ਉਨ੍ਹਾਂ ਹਰਮਨਜੀਤ ਸਿੰਘ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੇ ਜਨਮਦਿਨ ‘ਤੇ ਇੱਕ ਬੂਟਾ ਜ਼ਰੂਰ ਲਗਾਵੇ ਅਤੇ ਉਸ ਦੀ ਸੰਭਾਲ ਕਰੇ ।ਉਨ੍ਹਾਂ ਕਿਹਾ ਰੁੱਖ ਸਾਡੀ ਪ੍ਰਕਿਰਤੀ ਅਤੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਵਾਤਾਵਰਣ ਦੀ ਸੰਰਚਨਾ ਵਿੱਚ ਇਹਨਾਂ ਦਾ  ਬਹੁਤ ਵੱਡਾ ਯੋਗਦਾਨ ਹੈ। 
ਜੇਕਰ ਅਸੀਂ ਧਰਤੀ, ਪਾਣੀ ਅਤੇ ਵਾਤਾਵਰਨ ਅਤੇ ਵਾਤਾਵਰਣ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਦੀ ਲੋੜ ਹੈ।  ਜਦੋਂ ਤੱਕ ਹਰ ਕੋਈ  ਰੁੱਖ ਲਗਾਉਣ ਨੂੰ ਨੈਤਿਕ ਜਿੰਮੇਦਾਰੀ  ਨਹੀਂ ਸਮਝੇਗਾ, ਤਦ ਤੱਕ ਇਹਨਾਂ ਸੋਮਿਆਂ ਨੂੰ ਬਚਾਉਣਾ ਸੰਭਵ ਨਹੀਂ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਹਰਮਨਜੀਤ ਸਿੰਘ, ਕਰਨਦੀਪ ਸਿੰਘ, ਜਸਪ੍ਰੀਤ ਸਿੰਘ, ਕੁਲਦੀਪ ਸਿੰਘ, ਆਜ਼ਾਦ ਅਤੇ ਦੀਪਕ ਆਦਿ ਹਾਜ਼ਰ ਸਨ ।