ਸੜੋਆ ਪੁਲਸ ਵਲੋਂ 20 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
ਸੜੋਆ - ਏ ਐਸ ਆਈ ਸਤਨਾਮ ਸਿੰਘ ਪੁਲਸ ਚੌਂਕੀ ਇੰਚਾਰਜ ਸੜੋਆ ਵਲੋਂ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਸੜੋਆ ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਅਤੇ ਚੈਕਿੰਗ ਦੇ ਸੰਬੰਧ ਵਿੱਚ ਸੜੋਆ ਤੋਂ ਮੇਨ ਰੋਡ ਕੁੱਕੜ ਮਜਾਰਾ ਨੂੰ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਦੀ ਗੱਡੀ ਕੱਚਾ ਰਸਤਾ ਜੋ ਇੱਟਾਂ ਦੇ ਭੱਠੇ ਵੱਲ ਨੂੰ ਜਾਂਦਾ ਹੈ ਤੋਂ ਥੋੜਾ ਪਿੱਛੇ ਸੀ ਤਾਂ ਵਕਤ ਕਰੀਬ 3-20 ਸ਼ਾਮ ਦਾ ਹੋਵੇਗਾ।

ਇਕ ਵਿਅਕਤੀ ਪੈਦਲ ਮੇਨ ਰੋਡ ਕੁੱਕੜ ਮਜਾਰਾ ਸਾਈਡ ਤੋਂ ਸੜੋਆ ਵੱਲ ਨੂੰ ਆਉਂਦਾ ਵਿਖਾਈ ਦਿੱਤਾ। ਜੋ ਪੁਲਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਯਕਦਮ ਘਬਰਾ ਗਿਆ। ਸਾਡੇ ਵੇਖਦੇ ਵੇਖਦੇ ਹੀ ਆਪਣੇ ਖੱਬੇ ਹੱਥ ਨਾਲ ਇਕ ਮੋਮੀ ਪਾਰਦਰਸ਼ੀ ਲਿਫਾਫਾ ਕੱਢ ਕੇ ਸੜਕ ਦੇ ਖੱਬੇ ਪਾਸੇ ਘਾਹ ਫੂਸ ਵਿੱਚ ਸੁੱਟ ਕੇ ਆਪ ਕੱਚੇ ਰਸਤੇ ਖੱਬੇ ਪਾਸੇ ਭੱਠੇ ਵਾਲੀ ਸਾਈਡ ਨੂੰ ਤੇਜ ਕਦਮਾਂ ਨਾਲ ਮੁੜ ਪਿਆ। ਉਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਅਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਦੱਸਿਆ।
ਅਜੈ ਕੁਮਾਰ ਵਲੋਂ ਸੁੱਟੇ ਲਿਫਾਫੇ ਨੂੰ ਚੁੱਕ ਕੇ ਤਲਾਸ਼ੀ ਕਰਨ ਤੇ ਉਸ ਵਿੱਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਵਿਅਕਤੀ ਖਿਲਾਫ ਥਾਣਾ ਪੋਜੇਵਾਲ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਕੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।