PEC ਦੇ ਡਾਕਟਰ ਸੰਜੇ ਬਾਤਿਸ਼ ਨੂੰ 78ਵੇਂ ਸੁਤੰਤਰਤਾ ਦਿਵਸ 2024 'ਤੇ ਸਨਮਾਨਿਤ ਕੀਤਾ ਜਾਵੇਗਾ
ਚੰਡੀਗੜ੍ਹ: 14 ਅਗਸਤ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਲਈ ਇਹ ਬਹੁਤ ਹੀ ਮਾਣ ਅਤੇ ਸਨਮਾਨ ਦਾ ਪਲ ਹੈ, ਕਿਉਂਕਿ ਇਥੋਂ ਦੇ ਡਾ. ਸੰਜੇ ਬਾਤਿਸ਼ ਨੂੰ 78ਵੇਂ ਸੁਤੰਤਰਤਾ ਦਿਵਸ, ਭਲਕੇ, 15 ਅਗਸਤ, 2024 ਨੂੰ ਯੂ. ਟੀ. ਪ੍ਰਸ਼ਾਸ਼ਨ, ਚੰਡੀਗੜ੍ਹ ਵੱਲੋਂ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਡਾ. ਬਾਤਿਸ਼ ਇਸ ਸਮੇਂ ਪੀ.ਈ.ਸੀ., ਚੰਡੀਗੜ੍ਹ ਵਿਖੇ ਸਿਸਟਮ ਮੈਨੇਜਰ ਅਤੇ ਕੰਪਿਊਟਰ ਸੈਂਟਰ ਦੇ ਮੁਖੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹ ਆਈ.ਟੀ., ਟੈਲੀ ਕੰਮੁਨੀਕੇਸ਼ਨ ਅਤੇ ਐਜੂਕੇਸ਼ਨ ਦੇ ਖੇਤਰ ਵਿੱਚ ਆਪਣੇ 25 ਸਾਲਾਂ ਤੋਂ ਵੱਧ ਦੇ ਅਨੁਭਵ ਦੇ ਨਾਲ ਅਕਾਦਮਿਕ ਦੇ ਐਸੋਸੀਏਟ ਡੀਨ ਅਕੈਡਮਿਕਸ (ERP) ਵੀ ਹਨ। ਉਹਨਾਂ ਨੇ ਲੋਕ ਸਭਾ 2024 ਦੀਆਂ ਆਮ ਚੋਣਾਂ ਵਿੱਚ ਡਿਪਟੀ ਨੋਡਲ ਅਫ਼ਸਰ ਅਤੇ 2021 ਦੀਆਂ ਮਿਉਂਸਪਲ ਚੋਣਾਂ ਵਿੱਚ ਨੋਡਲ ਅਫ਼ਸਰ (ਈਵੀਐਮ) ਵਜੋਂ ਵੀ ਸੇਵਾ ਨਿਭਾਈ ਸੀ। ਉਹਨਾਂ ਨੇ ਇੱਕ TEQIP ਕੋਆਰਡੀਨੇਟਰ ਵਜੋਂ ਆਪਣੀਆਂ ਸੇਵਾਵਾਂ ਵੀ ਦਿੱਤੀਆਂ ਹਨ, ਅਤੇ ਉਹਨਾਂ ਦੇ ਸਮਰਪਣ ਅਤੇ ਬੇਮਿਸਾਲ ਸੇਵਾਵਾਂ ਲਈ ਕਈ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਕੀਤੇ ਹਨ। ਅਤੇ ਉਹਨਾਂ ਦੀਆਂ ਇਸੇ ਤਰ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਉਹਨਾਂ ਨੂੰ ਭਲਕੇ ਸੁਤੰਤਰਤਾ ਦਿਵਸ 2024 ਦੇ ਮੌਕੇ 'ਤੇ ਵੀ ਸਨਮਾਨਿਤ ਕੀਤਾ ਜਾਵੇਗਾ।
ਸਮੂਹ PEC ਪਰਿਵਾਰ ਇਸ ਪਲ ਲਈ ਮਾਣ ਮਹਿਸੂਸ ਕਰ ਰਿਹਾ ਹੈ, ਕਿਉਂਕਿ ਇੱਕ ਫੈਕਲਟੀ ਮੈਂਬਰ ਨੂੰ ਅਜਿਹੇ ਸਨਮਾਨ ਨਾਲ ਨਵਾਜਿਆਂ ਜਾ ਰਿਹਾ ਹੈ।