ਪੰਜਾਬ ਅੰਦਰ ਨਸ਼ਿਆਂ ਨੂੰ ਕਾਬੂ ਕਰੇ ਸੂਬਾ ਸਰਕਾਰ: ਡਾਕਟਰ ਪੂਨਮ ਮਾਨਿਕ

ਗੜਸ਼ੰਕਰ, 6 ਅਗਸਤ - ਪੰਜਾਬ ਭਾਜਪਾ ਦੇ ਸੂਬਾ ਸਪੋਕਸ ਪਰਸਨ ਡਾਕਟਰ ਪੂਨਮ ਮਾਨਿਕ ਨੇ ਜਾਰੀ ਕੀਤੇ ਇੱਕ ਬਿਆਨ ਰਾਹੀਂ ਸੂਬੇ ਅੰਦਰ ਨਸ਼ਿਆਂ ਦੇ ਵਧੇ ਹੋਏ ਚੱਲਣ ਤੇ ਅੱਜ ਤੱਕ ਕਾਬੂ ਨਾ ਪਾਉਣ ਦੀ ਗੱਲ ਕਰਦਿਆਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਗੜਸ਼ੰਕਰ, 6 ਅਗਸਤ - ਪੰਜਾਬ ਭਾਜਪਾ ਦੇ ਸੂਬਾ ਸਪੋਕਸ ਪਰਸਨ ਡਾਕਟਰ ਪੂਨਮ ਮਾਨਿਕ ਨੇ ਜਾਰੀ ਕੀਤੇ ਇੱਕ ਬਿਆਨ ਰਾਹੀਂ ਸੂਬੇ ਅੰਦਰ ਨਸ਼ਿਆਂ ਦੇ ਵਧੇ ਹੋਏ ਚੱਲਣ ਤੇ ਅੱਜ ਤੱਕ ਕਾਬੂ ਨਾ ਪਾਉਣ ਦੀ ਗੱਲ ਕਰਦਿਆਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਜੁਰਮਾਂ ਸਬੰਧੀ ਰਾਸ਼ਟਰੀ ਰਿਕਾਰਡ ਬਿਊਰੋ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਡਾਕਟਰ ਪੂਨਮ ਮਾਨਿਕ ਨੇ ਕਿਹਾ ਕਿ ਪੰਜਾਬ ਚ ਨਸ਼ਿਆਂ ਦੇ ਵੱਧ ਰਹੇ ਚੱਲਣ ਦਾ ਅੰਦਾਜ਼ਾ ਇਹਨਾਂ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਵੱਲੋਂ ਸਾਲ 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਐਨਡੀਪੀਐਸ ਐਕਟ ਤਹਿਤ 4373 ਕੇਸ ਦਰਜ ਕੀਤੇ ਗਏ ਅਤੇ 6002 ਲੋਕ ਇਸ ਸਬੰਧੀ ਗ੍ਰਿਫਤਾਰ ਕੀਤੇ ਗਏ।
ਇਹਨਾਂ ਅੰਕੜਿਆਂ ਦੇ ਹਵਾਲੇ ਤੋਂ ਡਾਕਟਰ ਪੂਨਮ ਮਨਕ ਨੇ ਦੱਸਿਆ ਕਿ  ਪਿਛਲੇ ਦੋ ਸਾਲਾਂ ਵਿੱਚ ਪੰਜਾਬ ਚੋਂ ਜਬਤ ਨਸ਼ੀਲੀਆਂ ਵਸਤੂਆਂ ਵਿੱਚ 39 ਫੀਸਦੀ ਵਾਧਾ ਹੋਇਆ ਹੈ,  ਉਹਨਾਂ ਦੱਸਿਆ ਕਿ ਆਂਕੜਿਆਂ ਦੇ ਅਨੁਸਾਰ ਸਾਲ 2020 ਵਿੱਚ ਪੰਜਾਬ ਚ 37364 ਕਿਲੋ ਨਸ਼ੇ ਜਬਤ ਕੀਤੇ ਗਏ ਸਨ ਜਦ ਕਿ ਸਾਲ 2022 ਚ  ਜਬਤ ਕੀਤੇ ਗਏ ਨਸ਼ਿਆਂ ਦੇ ਵਿੱਚ 39 ਫੀਸਦੀ  ਵਾਧਾ ਹੋਇਆ ਹੈ ਅਤੇ ਸਾਲ 2022  ਵਿੱਚ 49421 ਕਿਲੋ ਨਸ਼ੇ ਜਬਤ ਕੀਤੇ ਗਏ ਹਨ।
ਉਹਨਾਂ ਸੂਬਾ ਸਰਕਾਰ ਦੇ ਨਸ਼ਿਆਂ ਉੱਪਰ ਠੱਲ ਪਾਉਣ ਦੇ ਦਾਵਿਆਂ ਤੇ ਸਵਾਲ ਖੜੇ ਕਰਦੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ  ਨਸ਼ਿਆਂ ਤੇ ਸਖਤੀ ਕਰ ਰਿਹਾ ਹੁੰਦਾ ਤਾਂ ਅੱਜ ਨਸ਼ਿਆਂ ਦੀ ਵਿਕਰੀ ਤੇ ਨਸ਼ੇ  ਕਰਨ ਵਾਲਿਆਂ ਵਿੱਚ ਇਸ ਕਦਰ ਕੇਸ ਵਧੇ ਹੋਏ ਰਜਿਸਟਰਡ ਨਾ ਹੁੰਦੇ।
ਡਾਕਟਰ ਪੂਨਮ ਮਨਿਕ ਨੇ ਸੂਬੇ ਅੰਦਰ ਨੌਜਵਾਨਾਂ ਦੇ ਲਗਾਤਾਰ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਣ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਿਆਂ ਤੇ ਤੁਰੰਤ ਠਲ ਪਾਈ ਜਾਵੇ ਅਤੇ ਸੂਬੇ ਦੀ ਜਵਾਨੀ ਨੂੰ ਬਚਾਇਆ ਜਾਵੇ ।