ਫੋਰਟਿਸ ਹਸਪਤਾਲ ਮੋਹਾਲੀ ਨੇ ਚੁਣੌਤੀਪੂਰਨ ਸਰਜਰੀ ਕਰਕੇ ਦੋ ਬੱਚਿਆਂ ਨੂੰ ਦਿੱਤੀ ਨਵੀਂ ਜ਼ਿੰਦਗੀ

ਪਟਿਆਲਾ, 2 ਅਗਸਤ - ਫੋਰਟਿਸ ਹਸਪਤਾਲ ਮੋਹਾਲੀ ਦੇ ਆਰਥੋਪੈਡਿਕਸ ਸਪਾਈਨ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਡਾ. ਦੀਪਕ ਜੋਸ਼ੀ ਨੇ ਕਿਹਾ ਹੈ ਕਿ ਹੁਣ ਰੀੜ੍ਹ ਦੀ ਹੱਡੀ ਦੇ ਗੁੰਝਲਦਾਰ ਵਿਗਾੜਾਂ ਤੋਂ ਪੀੜਤ ਨਾਬਾਲਗ ਮਰੀਜ਼ਾਂ ਦਾ ਇਲਾਜ ਸੰਭਵ ਹੋ ਗਿਆ ਹੈ ਤੇ ਫੋਰਟਿਸ ਮੋਹਾਲੀ ਵਿੱਚ ਕੋਰੈਕਸ਼ਨਲ ਸਪਾਈਨਲ ਡਿਫਾਰਮਿਟੀ ਸਰਜਰੀ ਰਾਹੀਂ 14 ਸਾਲ ਦੇ ਦੋ ਬੱਚਿਆਂ ਦਾ ਸਫਲਤਾਪੂਰਵਕ ਇਲਾਜ ਕਰਕੇ ਉਨ੍ਹਾਂ ਦੀ ਜ਼ਿੰਦਗੀ ਰੁਸ਼ਨਾਈ ਹੈ।

ਪਟਿਆਲਾ, 2 ਅਗਸਤ -  ਫੋਰਟਿਸ ਹਸਪਤਾਲ ਮੋਹਾਲੀ ਦੇ ਆਰਥੋਪੈਡਿਕਸ ਸਪਾਈਨ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਡਾ. ਦੀਪਕ ਜੋਸ਼ੀ ਨੇ ਕਿਹਾ ਹੈ ਕਿ ਹੁਣ ਰੀੜ੍ਹ ਦੀ ਹੱਡੀ ਦੇ ਗੁੰਝਲਦਾਰ ਵਿਗਾੜਾਂ ਤੋਂ ਪੀੜਤ ਨਾਬਾਲਗ ਮਰੀਜ਼ਾਂ ਦਾ ਇਲਾਜ ਸੰਭਵ ਹੋ ਗਿਆ ਹੈ ਤੇ ਫੋਰਟਿਸ ਮੋਹਾਲੀ ਵਿੱਚ ਕੋਰੈਕਸ਼ਨਲ ਸਪਾਈਨਲ ਡਿਫਾਰਮਿਟੀ ਸਰਜਰੀ ਰਾਹੀਂ 14 ਸਾਲ ਦੇ ਦੋ ਬੱਚਿਆਂ ਦਾ ਸਫਲਤਾਪੂਰਵਕ ਇਲਾਜ ਕਰਕੇ ਉਨ੍ਹਾਂ ਦੀ ਜ਼ਿੰਦਗੀ ਰੁਸ਼ਨਾਈ ਹੈ। 
ਅੱਜ ਇੱਥੇ ਮੀਡੀਆ ਕਾਨਫਰੰਸ ਦੌਰਾਨ ਡਾ. ਜੋਸ਼ੀ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮਾਣ ਨਾਲ ਦੱਸਿਆ ਕਿ  ਆਰਥੋਪੈਡਿਕਸ ਸਪਾਈਨ ਵਿਭਾਗ ਦੇ ਸਕੇਲੀਓਸਿਸ ਡਿਵੀਜ਼ਨ ਨੇ ਉੱਤਰੀ ਖੇਤਰ ਵਿੱਚ ਆਪਣੀ ਕਿਸਮ ਦੀ ਪਹਿਲੀ ਦੁਰਲੱਭ ਅਤੇ ਤਕਨੀਕੀ ਤੌਰ 'ਤੇ ਚੁਣੌਤੀਪੂਰਨ ਸਰਜਰੀ ਕਰਕੇ ਪੀਡੀਆਟ੍ਰਿਕ ਸਪਾਈਨਲ ਡਿਫਾਰਮਾਈਟਿਸ ਤੋਂ ਪੀੜਤ ਨਾਬਾਲਗ ਦੋ ਬੱਚਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਕੋਲੀਓਸਿਸ ਰੀੜ੍ਹ ਦੀ ਹੱਡੀ ਦਾ ਇੱਕ ਪਾਸੇ ਵੱਲ ਮੁੜਿਆ ਹੋਇਆ ਵਿਕਾਰ ਹੈ ਅਤੇ ਅਕਸਰ ਕਿਸ਼ੋਰ ਅਵਸਥਾ ਵਿੱਚ ਇਸਦਾ ਇਲਾਜ ਕੀਤਾ ਜਾਂਦਾ ਹੈ। ਇਹ ਆਮ ਤੌਰ 'ਤੇ ਇਡੀਓਪੈਥਿਕ ਹੁੰਦਾ ਹੈ, ਭਾਵ ਇਹ ਕਿਸੇ ਖਾਸ ਕਾਰਨ ਕਰਕੇ ਨਹੀਂ ਹੁੰਦਾ ਹੈ। 
ਉਨ੍ਹਾਂ ਦੱਸਿਆ ਬਠਿੰਡਾ ਦਾ ਇੱਕ 14 ਸਾਲਾਂ ਦਾ ਲੜਕਾ ਹੈਮੀਵਰਟੇਬਰਾ (ਉਸ ਦੀ ਰੀੜ੍ਹ ਦੀ ਹੱਡੀ ਦਾ ਇੱਕ ਹਿੱਸਾ ਵਿਕਸਤ ਨਹੀਂ ਹੋ ਰਿਹਾ ਸੀ) ਨਾਲ ਪੈਦਾ ਹੋਇਆ ਸੀ, ਜਿਸ ਕਾਰਨ ਉਸ ਦੀ ਪਿੱਠ ਦੇ ਮੱਧ ਭਾਗ ਵਿੱਚ ਗੰਭੀਰ ਮੋੜ ਆ ਗਿਆ ਸੀ, ਜਿਸ ਕਾਰਨ ਉਸ ਨੂੰ ਅੱਗੇ ਵੱਲ ਝੁਕਣਾ ਪੈਂਦਾ  ਸੀ। ਇਲਾਜ ਵਿੱਚ ਦੇਰੀ ਦੇ ਨਤੀਜੇ ਵਜੋਂ ਬੱਚੇ ਵਿੱਚ ਇੱਕ ਅਜੀਬ ਵਿਕਾਰ ਹੋ ਸਕਦਾ ਸੀ, ਜਿਸ ਨਾਲ ਉਸਦੇ ਵਿਕਾਸ ਅਤੇ ਮਹੱਤਵਪੂਰਣ ਅੰਗਾਂ 'ਤੇ ਅਸਰ ਪੈਂਦਾ। ਡਾ. ਜੋਸ਼ੀ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਹਾਲ ਹੀ ਵਿੱਚ 4 ਘੰਟੇ ਦੀ ਸਰਜਰੀ ਦੌਰਾਨ ਇੱਕ ਨੌਜਵਾਨ ਮਰੀਜ਼ 'ਤੇ ਹੋਮੀ-ਵਰਟੈਬਰਾ ਐਕਸਾਈਜ਼ਨ ਐਂਡ ਕਾਈਫੇਸਕੋਲੀਓਸਿਸ ਕੋਰੈਕਸ਼ਨ ਦੀ ਇੱਕ ਦੁਰਲੱਭ ਪ੍ਰਕਿਰਿਆ ਨੂੰ ਸਫਲਤਾਪੂਰਵਕ ਕੀਤਾ। ਬੱਚੇ ਨੇ ਸਰਜਰੀ ਤੋਂ ਅਗਲੇ ਹੀ ਦਿਨ ਤੁਰਨਾ ਸ਼ੁਰੂ ਕਰ ਦਿੱਤਾ ਅਤੇ ਤਿੰਨ ਦਿਨਾਂ ਬਾਅਦ ਉਸ ਨੂੰ ਹਸਪਤਾਲ ਤੋਂ ਬਿਨਾਂ ਬ੍ਰੇਸ ਦੇ ਛੁੱਟੀ ਦੇ ਦਿੱਤੀ ਗਈ। 
ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਰਾਜਸਥਾਨ ਦੇ ਸ੍ਰੀਗੰਗਾਨਗਰ ਦੇ 14 ਸਾਲਾ ਲੜਕੇ ਦਾ ਜਨਮ ਰੀੜ੍ਹ ਦੀ ਹੱਡੀ ਦੇ ਜਮਾਂਦਰੂ ਕੀਰੋਸਿਸ ਨਾਲ ਹੋਇਆ| ਸੀ, ਜਿਸ ਵਿੱਚ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਗਰਭ ਵਿੱਚ ਸਹੀ ਢੰਗ ਨਾਲ ਵਿਕਾਸ ਨਹੀਂ ਹੋਇਆ ਸੀ। ਡਾ. ਜੋਸ਼ੀ ਨੇ ਮਰੀਜ਼ 'ਤੇ 'ਪੈਡੀਕਲ ਸਬਟਰੈਕਸ਼ਨ ਓਸਟੀਓਟੋਮੀ (ਪੀ ਐਸ ਓ) ਕੀਤਾ, ਜਿਸ ਨਾਲ ਰੀੜ੍ਹ ਦੀ ਹੱਡੀ ਠੀਕ ਹੋ ਗਈ। ਬੱਚਾ ਅਗਲੇ ਦਿਨ ਠੀਕ ਹੋ ਗਿਆ ਅਤੇ ਤੀਜੇ ਦਿਨ ਉਸਨੂੰ ਛੁੱਟੀ ਦੇ ਦਿੱਤੀ ਗਈ। ਡਾ. ਜੋਸ਼ੀ ਨੇ ਚੌਕਸ ਕਰਦਿਆਂ ਕਿਹਾ ਕਿ ਇਲਾਜ ਵਿੱਚ ਦੇਰੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਦਿਲ ਤੇ ਫੇਫੜਿਆਂ ਦੇ ਕੰਮ ਕਰਨ ਦੀ ਸ਼ਕਤੀ ਵੀ ਪ੍ਰਭਾਵਿਤ ਹੋ ਸਕਦੀ ਹੈ।