ਹੋਣਹਾਰ ਵਿਦਿਆਰਥੀਆਂ ਨੂੰ ਉੱਚ ਅਹੁਦਿਆਂ ਤੇ ਪਹੁੰਚਾਉਣ ਤੱਕ ਉਨਾਂ ਦੀ ਬਾਂਹ ਫੜਣਾ ਸਮੇਂ ਦੀ ਮੁੱਖ ਮੰਗ: ਗਿਆਨੀ ਸਰਬਜੀਤ ਸਿੰਘ

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਪਹਿਲਾਂ ਤੋਂ ਸੇਵਾ ਲਈ ਚਲਾਏ ਜਾ ਰਹੇ ਕਾਰਜਾਂ ਵਿਚ ਉਸ ਵਕਤ ਇਕ ਹੋਰ ਪ੍ਰੋਜੈਕਟ ਦਾ ਵਾਧਾ ਕੀਤਾ ਗਿਆ ਜਦੋਂ ਪਿੰਡ ਭਾਰਟਾ ਖੁਰਦ ਦੇ ਸਰਕਾਰੀ ਹਾਈ ਸਕੂਲ ਵਿੱਚ ਹੋਣਹਾਰ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਮਹੀਨਾਵਰ ਵਿਦਿਅਕ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਅਧੀਨ ਬਹੁਤ ਹੀ ਹੁਸ਼ਿਆਰ ਅਤੇ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਦੇ ਬੈਂਕ ਅਕਾਊਂਟ ਵਿੱਚ ਇਹ ਸਹਾਇਤਾ ਰਾਸ਼ੀ ਭੇਜੀ ਜਾਇਆ ਕਰੇਗੀ।

ਸਮਾਗਮ ਦੌਰਾਨ ਤਕਰੀਬਨ 27 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । ਇਹਨਾਂ ਵਿੱਚੋਂ ਦਸਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ  ਨੂੰ  ਮਾਲੀ ਸਹਾਇਤਾ ਚੋਣ ਪ੍ਰਕਿਰਿਆ ਲਈ ਚੁਣਿਆ ਗਿਆ। ਇਸ ਮੌਕੇ ਤੇ ਬੋਲਦੇ ਬੁਲਾਰਿਆਂ ਵੱਲੋਂ ਇਸ ਯੋਜਨਾ ਦੀ ਸਰਾਹਨਾ ਕੀਤੀ ਗਈ। ਇਹ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ  ਪਹਿਲੇ ਪੜਾਅ ਵਿੱਚ ਦਸਵੀਂ ਜਮਾਤ ਪਾਸ ਕਰ ਚੁੱਕੇ ਉਹਨਾਂ ਵਿਦਿਆਰਥੀਆਂ ਨੂੰ ਲਿਆ ਜਾਵੇਗਾ ਜਿਨਾਂ ਦੇ ਨੰਬਰ 80% ਤੋਂ ਵੱਧ ਹੋਣਗੇ ਮਗਰ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਲਈ ਇਹ ਸ਼ਰਤ ਘਟਾਈ ਜਾ ਸਕਦੀ ਹੈ। ਸੋਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬੱਚਿਆਂ ਨੂੰ ਰੁਜਗਾਰ ਪ੍ਰਾਪਤੀ ਲਈ ਵਿਦੇਸ਼ ਜਾਣ ਦੀ ਬਜਾਏ ਦੇਸ਼ ਅੰਦਰ ਹੀ ਰਹਿੰਦੇ ਹੋਏ ਉੱਚ ਅਹੁਦਿਆਂ ਤੇ ਪਹੁੰਚਾਉਣ ਤੱਕ ਸਮਾਜ ਸੇਵੀਆਂ ਨੂੰ ਉਨਾਂ ਚਿਰ ਤੱਕ ਬਾਂਹ ਫੜਨ ਦੀ ਲੋੜ ਹੈ ਜਦੋਂ ਤੱਕ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਜਾਂਦੇ। 
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਇਸ ਕਾਰਜ ਲਈ ਮੋਹਰੀ ਰੋਲ ਨਿਭਾਉਣ ਲਈ ਤਿਆਰ ਹੈ। ਉਨਾਂ ਕਿਹਾ ਕਿ ਪਿਛਲੇ ਸੈਸ਼ਨ ਦੌਰਾਨ ਦਸਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਸਹਾਇਤਾ ਰਾਸ਼ੀ ਉਹਨਾਂ ਦੇ ਬੈਂਕ ਅਕਾਊਂਟ ਵਿੱਚ ਭੇਜ ਦਿੱਤੀ ਜਾਵੇਗੀ। ਸਨਮਾਨਿਤ ਬੱਚਿਆਂ ਵਿੱਚ ਕੰਪਿਊਟਰ ਗਰਲ ਬੱਚੀ ਸਿਮਰਨਜੀਤ ਕੌਰ, ਰਣਵੀਰ ਕੌਰ 92%, ਪਰਮਪ੍ਰੀਤ ਕੌਰ 89%, ਰਵਿੰਦਰ ਕੌਰ 83% ਸ਼ਾਮਿਲ ਸਨ।
ਇਸ ਮੌਕੇ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ, ਬਲਵੰਤ ਸਿੰਘ ਸੋਇਤਾ, ਤਰਲੋਚਨ ਸਿੰਘ ਖਟਕੜ ਕਲਾਂ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਹਕੀਕਤ ਸਿੰਘ, ਪਰਮਿੰਦਰ ਸਿੰਘ,  ਕੁਲਜੀਤ ਸਿੰਘ ਖਾਲਸਾ, ਪ੍ਰੀਤਮ ਸਿੰਘ,  ਮਨਮੋਹਨ ਸਿੰਘ, ਪਲਵਿੰਦਰ ਸਿੰਘ, ਜਸਕਰਨ ਸਿੰਘ ਮੌਜੂਦ ਸਨ। ਪਿੰਡ ਦੀਆਂ ਹਾਜਰ ਸ਼ਖਸੀਅਤਾਂ ਵਿਚ ਪ੍ਰਿਤਪਾਲ ਸਿੰਘ ਸਰਪੰਚ, ਹਰਬੰਸ ਸਿੰਘ ਅੜਿੱਕਾ ,ਅਵਤਾਰ ਸਿੰਘ ਫੌਜੀ, ਜੋਗਿੰਦਰ ਪਾਲ , ਬਲਵੀਰ ਸਿੰਘ ਫੌਜੀ, ਬੀਬੀ ਰਾਜਵਿੰਦਰ ਕੌਰ ਸਾਬਕਾ ਸਰਪੰਚ,ਹਰਵੇਲ ਸਿੰਘ ਭਾਰਟਾ, ਸੁਖਵਿੰਦਰ ਸਿੰਘ, ਸ੍ਰੀ ਨਵੀਨ ਪਾਲ ਗੁਲਾਟੀ ਮੁੱਖ ਅਧਿਆਪਕ, ਨਰਿੰਦਰ ਸਿੰਘ ਭਾਰਟਾ, ਰਜਿੰਦਰ ਕੁਮਾਰ, ਨਰੇਸ਼ ਕੁਮਾਰ ਮੈਥ ਮਾਸਟਰ, ਸਮੂਹ ਸਟਾਫ ਅਤੇ ਨਗਰ ਨਿਵਾਸੀ ਸ਼ਾਮਲ ਸਨ।