ਐਂਟੀ ਕਰੱਪਸ਼ਨ ਮੀਡੀਆ ਕਲੱਬ ਵੱਲੋਂ ਮਹਾਤਮਾ ਗਾਂਧੀ ਜਯੰਤੀ ਮੌਕੇ ਪੁਸ਼ਪਮਾਲਾ ਅਰਪਨ ਕੀਤੀ ਗਈ

ਜਲੰਧਰ, ( ) ਜਲੰਧਰ ਦੀ ਐਂਟੀ ਕੁਰੱਪਸ਼ਨ ਮੀਡੀਆ ਕਲੱਬ ਅਧੀਕਾਰੀਆਂ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜਯੰਤੀ ਮੌਕੇ ਉਹਨਾਂ ਦੇ ਸਰੂਪ ਉੱਤੇ ਕੰਪਨੀ ਬਾਗ਼ ਜ਼ਿਲਾ ਜਲੰਧਰ ਸ਼ਹਿਰ ਵਿਖੇ ਪੁਸ਼ਪਮਾਲਾ ਅਰਪਣ ਕੀਤੀ ਗਈ।

ਜਲੰਧਰ ਦੀ ਐਂਟੀ ਕੁਰੱਪਸ਼ਨ ਮੀਡੀਆ ਕਲੱਬ ਅਧੀਕਾਰੀਆਂ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜਯੰਤੀ ਮੌਕੇ ਉਹਨਾਂ ਦੇ ਸਰੂਪ ਉੱਤੇ ਕੰਪਨੀ ਬਾਗ਼ ਜ਼ਿਲਾ ਜਲੰਧਰ ਸ਼ਹਿਰ ਵਿਖੇ ਪੁਸ਼ਪਮਾਲਾ ਅਰਪਣ 

ਕੀਤੀ ਗਈ। ਇਸ ਮੌਕੇ ਐਂਟੀ ਕਰੱਪਸ਼ਨ ਮੀਡੀਆ ਕਲੱਬ ਦੇ ਚੇਅਰਮੈਨ ਸ੍ਰੀ ਪਵਨ ਕੁਮਾਰ ਜੀ ਨੇ ਦੱਸਿਆ ਕਿ ਸਾਡੇ ਦੇਸ਼ ਵਾਸੀਆਂ ਨੂੰ ਮਹਾਤਮਾ ਗਾਂਧੀ ਜੀ ਦੇ ਅਪਣਾਏ ਹੋਏ ਸਿਧਾਂਤਾਂ ਉਤੇ ਚਲਣਾ ਚਾਇਦਾ ਹੈ ਜੋ ਕਿ 

ਇਕ ਆਦਰਸ਼ਵਾਦੀ ਪੁਰਸ਼ ਸਨ ਜਿਹਨਾਂ ਨੇ ਕਈ ਦਿਨ ਬੁਖੇ ਪਿਆਸੇ ਰਹਿ ਕੇ ਦੇਸ਼ ਦੇ ਵਿਕਾਸ ਲਈ ਮਰਨ ਵਰਤ ਤੱਕ ਰੱਖੇ ਉਹਨਾਂ ਦੀ ਇਸ ਦ੍ਰਿੜਤਾ ਨੂੰ ਅੱਜ ਵੀ ਦੇਸ਼ ਸਲਾਮ ਕਰਦਾ ਹੈ। ਮੀਡੀਆ ਕਲੱਬ ਅਧਿਕਾਰੀ 

ਅਤੇ ਹਮਸਰ ਸੋਸ਼ਲ ਵੈਲਫੇਅਰ ਯੂਥ ਕਲੱਬ ਪ੍ਰਧਾਨ ਸ਼੍ਰੀ ਰੋਹਿਤ ਭਾਟੀਆ ਗੋਲਡ ਮੇਡਲਿਸਟ ਤੇ ਸਟੇਟ ਐਵਾਰਡੀ ਨੇ ਦੱਸਿਆ ਕਿ ਮਹਾਤਮਾਂ ਗਾਂਧੀ ਜੀ ਨੇ ਸੰਪੂਰਨ ਜ਼ਿੰਦਗੀ ਭਾਰਤ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ 

ਕਰਨ ਵਿਚ ਬਿਤਾਏ। ਜੋ ਅੱਜ ਵੀ ਸਾਡੇ ਦੇਸ਼ ਦੀ ਹਰ ਵਰਗ ਦੀ ਪੀੜੀ ਲਈ ਇਕ ਜਿਊਂਦੀ ਜਾਗਦੀ ਮਿਸਾਲ ਹੈ। ਮੀਡੀਆ ਕਲੱਬ ਅਧਿਕਾਰੀ ਸੂਰਜ ਪ੍ਰਕਾਸ਼ ਤੇ ਸਰਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਹਾਤਮਾ 

ਗਾਧੀ ਜੀ ਨੇ ਬ੍ਰਿਟਿਸ਼ ਸਰਕਾਰ ਖਿਲਾਫ ਦੇਸ਼ ਦੇ ਲਈ ਕਈ ਅੰਦੋਲਨ ਕਿਤੇ ਜਿਸ ਦੇ ਫਲਸਰੂਪ ਅੱਜ ਅਸੀ ਭਾਰਤ ਦੇਸ਼ ਨੂੰ ਅਜ਼ਾਦ ਦੇਸ਼ ਅਖਵਾ ਰਹੇ ਹਨ। ਇਸੇ ਤਰਾਂ ਮੀਡਿਆ ਕਲੱਬ ਅਧਿਕਾਰੀ ਡਾਕਟਰ ਰਾਜਵੰਤ ਜੀ 

ਨੇ ਦੱਸਿਆ ਕਿ ਮਹਾਤਮਾਂ ਗਾਂਧੀ ਜੀ ਦੇ ਜਨਮ ਦਿਵਸ ਵਾਲ਼ੇ ਦਿਨ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਜੌ ਕੇ ਅਹਿੰਸਾ ਦੇ ਪੁਜਾਰੀ ਸਨ। ਇਸ ਮੌਕੇ ਅਭਿਜੀਤ ਬਸਰਾ, ਦੀਪਾਂਸ਼ੁ 

ਬਸਰਾ, ਪੂਨਮ ਭਾਟੀਆ, ਸੁਖਵਿੰਦਰ ਕੁਮਾਰ ਤੇ ਹੋਰ ਅਨੇਕਾਂ ਨਾਮਵਰ ਸੱਜਣ ਹਾਜਿਰ ਸਨ