ਸੂਬੇ ਦੀਆਂ ਲਿੰਕ ਸੜਕਾਂ ਦੀ ਦੁਰਦਸ਼ਾ ਸਧਾਰਨ ਵੱਲ ਧਿਆਨ ਦੇਵੇ ਮਾਨ ਸਰਕਾਰ: ਡਾ. ਪੂਨਮ ਮਾਨਿਕ

ਗੜਸ਼ੰਕਰ, 1 ਅਗਸਤ - ਪੰਜਾਬ ਭਾਜਪਾ ਦੇ ਸੂਬਾ ਸਪੋਕਸ ਪਰਸਨ ਡਾਕਟਰ ਪੂਨਮ ਮਾਨਿਕ ਨੇ ਜਾਰੀ ਕੀਤੇ ਇੱਕ ਬਿਆਨ ਰਾਹੀਂ ਸੂਬਾ ਸਰਕਾਰ ਉੱਪਰ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਸਮੇਂ ਸਿਰ ਨਵੀਨੀਕਰਨ ਨਾ ਕਰਨ ਦਾ ਦੋਸ਼ ਲਗਾਇਆ ਹੈ।

ਗੜਸ਼ੰਕਰ, 1 ਅਗਸਤ - ਪੰਜਾਬ ਭਾਜਪਾ ਦੇ ਸੂਬਾ ਸਪੋਕਸ ਪਰਸਨ ਡਾਕਟਰ ਪੂਨਮ ਮਾਨਿਕ ਨੇ ਜਾਰੀ ਕੀਤੇ ਇੱਕ ਬਿਆਨ ਰਾਹੀਂ  ਸੂਬਾ ਸਰਕਾਰ ਉੱਪਰ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਸਮੇਂ ਸਿਰ ਨਵੀਨੀਕਰਨ ਨਾ ਕਰਨ ਦਾ ਦੋਸ਼ ਲਗਾਇਆ ਹੈ।
ਉਹਨਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਅਨੇਕਾਂ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਵੱਧ ਤੋਂ ਬਦਤਰ ਬਣੀ ਹੋਈ ਹੈ।  ਹੁਣ ਬਰਸਾਤ ਦੇ ਮੌਸਮ ਵਿੱਚ ਇਹਨਾਂ ਸੜਕਾਂ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਚੁੱਕੀ ਹੈ। 
ਡਾਕਟਰ ਪੂਨਮ ਮਾਨਿਕ ਨੇ ਕਿਹਾ ਕਿ ਸਰਕਾਰ ਬਿਨਾਂ ਦੇਰੀ  ਸੜਕਾਂ ਦਾ ਸਹੀ ਰਖਾਵ ਕਰੇ ਅਤੇ ਸੜਕਾਂ ਦੇ ਨਾਲ ਦੇ ਬਰਮਾਂ  ਦੀ ਸਹੀ ਸੰਭਾਲ ਵੀ ਕਰੇ ਤਾਂ ਕੀ ਦੇਰ ਸਵੇਰ ਸੜਕਾਂ ਤੇ ਪੈਦਲ ਚੱਲਣ ਵਾਲੇ ਵਿਅਕਤੀਆਂ ਨੂੰ ਵੀ ਆ ਰਹੀ ਦਿੱਕਤ ਦੂਰ ਹੋ ਸਕੇ।
ਉਨਾ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਿੰਨੀਆਂ ਉਮੀਦਾਂ ਇਸ ਸਰਕਾਰ ਤੋਂ ਸਨ ਉਹ ਸਾਰੀਆਂ ਚਕਨਾ ਚੂਰ ਹੋ ਚੁੱਕੀਆਂ ਹਨ ਕਿਉਂਕਿ ਵਿਕਾਸ ਦੇ ਨਾਮ ਤੇ ਸੂਬੇ ਅੰਦਰ ਕੋਈ ਵੀ ਕੰਮ ਹੁੰਦਾ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਅਤੇ ਜੋ ਕਮੀਆਂ ਕਾਂਗਰਸ ਸਰਕਾਰ ਵਿੱਚ ਕੱਢ ਕੇ ਇਹ ਸਰਕਾਰ ਹੋਂਦ ਵਿੱਚ ਆਈ ਸੀ ਉਹ ਕਮੀਆਂ ਅੱਜ ਵੀ ਬਾ ਦਸਤੂਰ ਜਾਰੀ ਹਨ।