ਪ੍ਰਬੁੱਧ ਭਾਰਤ ਫਾਉਡੈਂਸਨ ਵੱਲੋਂ 15 ਵੀ ਪੁਸਤਕ ਪ੍ਰਤੀਯੋਗਤਾ ਲਈ ਪਿੰਡ ਮੱਲ੍ਹਾਂ ਬੇਦੀਆਂ ਬਣਾਇਆ ਗਿਆ ਸੈਂਟਰ

ਨਵਾਂਸ਼ਹਿਰ - ਪ੍ਰਬੁੱਧ ਭਾਰਤ ਫਾਉਡੈਂਸਨ ਫਗਵਾੜਾ ਪੰਜਾਬ ਵੱਲੋਂ ਕਰਵਾਈ ਜਾ ਰਹੀ 15 ਵੀਂ ਪੁਸਤਕ ਪ੍ਰਤੀਯੋਗਤਾ ਲਈ ਪਿੰਡ ਮੱਲ੍ਹਾਂ ਬੇਦੀਆਂ ਨਜ਼ਦੀਕ ਔੜ ਜਿਲ੍ਹਾ ਸ:ਭ:ਸ:ਨਗਰ ਨਵਾਂਸ਼ਹਿਰ ਵਿਖੇ ਬੱਚਿਆਂ ਦੇ ਪੇਪਰ ਪਾਉਣ ਲਈ ਸੈਂਟਰ ਬਣਾਇਆ ਗਿਆ ਹੈ। ਪ੍ਰੈਸ ਨੂੰ ਇਹ ਜਾਣਕਾਰੀ ਮਿਸ਼ਨਰੀ ਲੇਖਕ ਤੇ ਗਾਇਕ ਨੇਕਾ ਮੱਲ੍ਹਾਂ ਬੇਦੀਆਂ ਨੇ ਦਿੰਦੀਆਂ ਦੱਸਿਆ ਕਿ ਪ੍ਰਬੁੱਧ ਭਾਰਤ ਫਾਉਡੈਂਸਨ ਫਗਵਾੜਾ ਵੱਲੋਂ ਹਰੇਕ ਸਾਲ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਮਿਸ਼ਨ ਸੰਘਰਸ਼ ਤੇ ਕਿਤਾਬ ਵਿੱਚੋਂ ਲਿਆ ਜਾਂਦਾ ਹੈ,

ਨਵਾਂਸ਼ਹਿਰ - ਪ੍ਰਬੁੱਧ ਭਾਰਤ ਫਾਉਡੈਂਸਨ ਫਗਵਾੜਾ ਪੰਜਾਬ ਵੱਲੋਂ ਕਰਵਾਈ ਜਾ ਰਹੀ 15 ਵੀਂ ਪੁਸਤਕ ਪ੍ਰਤੀਯੋਗਤਾ ਲਈ ਪਿੰਡ ਮੱਲ੍ਹਾਂ ਬੇਦੀਆਂ ਨਜ਼ਦੀਕ ਔੜ ਜਿਲ੍ਹਾ ਸ:ਭ:ਸ:ਨਗਰ ਨਵਾਂਸ਼ਹਿਰ ਵਿਖੇ ਬੱਚਿਆਂ ਦੇ ਪੇਪਰ ਪਾਉਣ ਲਈ ਸੈਂਟਰ ਬਣਾਇਆ ਗਿਆ ਹੈ। ਪ੍ਰੈਸ ਨੂੰ ਇਹ ਜਾਣਕਾਰੀ ਮਿਸ਼ਨਰੀ ਲੇਖਕ ਤੇ ਗਾਇਕ ਨੇਕਾ ਮੱਲ੍ਹਾਂ ਬੇਦੀਆਂ ਨੇ ਦਿੰਦੀਆਂ ਦੱਸਿਆ ਕਿ ਪ੍ਰਬੁੱਧ ਭਾਰਤ ਫਾਉਡੈਂਸਨ ਫਗਵਾੜਾ ਵੱਲੋਂ ਹਰੇਕ ਸਾਲ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਮਿਸ਼ਨ ਸੰਘਰਸ਼ ਤੇ ਕਿਤਾਬ ਵਿੱਚੋਂ ਲਿਆ ਜਾਂਦਾ ਹੈ, ਤਾਂ ਕਿ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਤੋਂ ਬੱਚੇ ਸੇਧ ਲੈ ਕੇ ਚੰਗਾ ਜੀਵਨ ਬਤੀਤ ਕਰਨ। ਇਹ ਪ੍ਰਤੀਯੋਗਤਾ ਵਿੱਚ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਕ੍ਰਮਵਾਰ 50,000 / 20,000 / 10,000 /ਇਨਾਮ ਵੀ ਦਿੱਤੇ ਜਾਣਗੇ। ਬੱਚਿਆਂ ਨੂੰ ਪੇਪਰ ਪਾਉਣ ਲਈ ਤਿਆਰ ਕਰਨ ਦੀ ਜ਼ਿੰਮੇਵਾਰੀ ਬਾਬੂ ਧੰਨਾ ਸਿੰਘ ਅਤੇ ਵਿੱਕੀ ਬਾਗਲਾ ਨਿਭਾ ਰਹੇ ਹਨ। ਬੱਚਿਆਂ ਨੂੰ ਪੇਪਰ ਪਾਉਣ ਲਈ ਕਿਤਾਬਾਂ ਵੀ ਦੇ ਦਿੱਤੀਆਂ ਗਈਆਂ ਹਨ ਤਾਂ ਜੋ ਬੱਚੇ ਕਿਤਾਬਾਂ ਪੜ੍ਹਕੇ ਮਿਹਨਤ ਕਰਕੇ ਪੇਪਰ ਪਾ ਸਕਣ। ਇਹ ਪੁਸਤਕ ਪ੍ਰਤੀਯੋਗਤਾ 25 ਅਗਸਤ ਨੂੰ ਹੋ ਰਹੀ ਹੈ।