ਡਿਜੀਟਲ ਸਕਿਲ ਇਨਿਸ਼ਇਏਟਿਵ ਡੇ ਮਨਾਇਆ

ਐਸ ਏ ਐਸ ਨਗਰ, 27 ਜੁਲਾਈ - ਸਕੂਲ ਆਫ ਐਮੀਨੈਂਸ ਬਾਕਰਪੁਰ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਦਮਨਜੀਤ ਕੌਰ ਦੀ ਅਗਵਾਈ ਹੇਠ ਡਿਜੀਟਲ ਸਕਿਲ ਇਨਿਸ਼ਇਏਟਿਵ ਡੇ ਮਨਾਇਆ ਗਿਆ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਈ ਟੀ ਟੀਮ (ਜਿਸ ਵਿੱਚ ਸ਼੍ਰੀ ਮਨਵਿੰਦਰ ਸਿੰਘ, ਸ੍ਰੀ ਗੁਲਾਬ ਚੰਦ ਅਤੇ ਸ਼੍ਰੀ ਰਜਨੀਸ਼ ਰਿਸ਼ੀ ਸ਼ਾਮਿਲ ਹਨ) ਵਲੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਸਕੂਲ ਦੇ ਕਰੀਅਰ ਕਾਊਂਸਲਰ ਸ੍ਰੀਮਤੀ ਮੋਨੀਕਾ ਨੰਦਾ ਨੇ ਵਿਦਿਆਰਥੀਆਂ ਨੂੰ ਆਈਟੀ ਟੀਮ ਦੇ ਮੈਂਬਰਾਂ ਬਾਰੇ ਜਾਣੂ ਕਰਵਾਉਂਦਿਆਂ ਡਿਜੀਟਲ ਸਕਿਲ ਇਨਿਸ਼ਇਏਟਿਵ ਡੇ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਰਜਨੀਸ਼ ਰਿਸ਼ੀ ਨੇ ਵਿਦਿਆਰਥੀਆਂ ਨੂੰ ਆਈ ਟੀ ਅਤੇ ਏ ਆਈ ਦੇ ਖੇਤਰ ਦੇ ਅਹਿਮ ਰੋਲ ਬਾਰੇ ਦੱਸਿਆ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ਵਿੱਚ ਨਵੇਂ ਰੁਝਾਨਾਂ, ਸਕਿਲ ਅਤੇ ਟਰੇਡਾਂ ਬਾਰੇ ਦੱਸਦੇ ਹੋਏ ਬੋਰਡ ਦੁਆਰਾ ਅਪਲੋਡ ਕੀਤੀਆਂ ਨਵੀਆਂ ਤਕਨੀਕਾਂ ਤੇ ਰੌਸ਼ਨੀ ਪਾਈ।
ਇਸ ਮੌਕੇ ਸਕੂਲ ਦੇ ਕੰਪਿਊਟਰ ਅਧਿਆਪਕ ਸ੍ਰੀਮਤੀ ਹਰਵਿੰਦਰ ਕੌਰ, ਸ੍ਰੀਮਤੀ ਉਮਿੰਦਰ ਕੌਰ ਅਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਅਨੂੰ ਰੌਲੀ, ਸ਼੍ਰੀਮਤੀ ਸਰੋਜ਼ ਰਾਣੀ, ਦਪਿੰਦਰ ਕੌਰ, ਸੋਨੀਆ ਅਤੇ ਕੁਲਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਹਾਜ਼ਰ ਸਨ।