ਕੋਰਟ ਕੰਪਲੈਕਸ ਉਦਯੋਗਿਕ ਖੇਤਰ ਤੱਕ ਜਾਣ ਵਾਲੀ ਸੜਕ ਦੇ ਫੁੱਟਪਾਥ ਦੀ ਸਫਾਈ ਨਾ ਹੋਣ ਕਰਕੇ ਨਿਤ ਹੋ ਰਹੇ ਹਨ ਹਾਦਸੇ

ਐਸ ਏ ਐਸ ਨਗਰ, 27 ਜੁਲਾਈ - ਮੁਹਾਲੀ ਕੋਰਟ ਕੰਪਲੈਕਸ ਤੋਂ ਸੈਕਟਰ 91 ਅਤੇ ਉਦਯੋਗਿਕ ਖੇਤਰ ਨੂੰ ਵੰਡਣ ਵਾਲੀ ਸੜਕ ਦੇ ਦੋਵੇਂ ਪਾਸੇ ਪੈਦਲ ਤੁਰਨ ਵਾਲੇ ਫੁੱਟਪਾਥ ਦੀ ਸਫਾਈ ਨਾ ਹੋਣ ਕਰਕੇ ਆਏ ਦਿਨ ਹਾਦਸੇ ਵਾਪਰਦੇ ਹਨ ਪਰੰਤੂ ਪz੪ਾ੪ਨ ਵੱਲੋਂ ਇਸ ਦੀ ਸਫਾਈ ਨਹੀਂ ਕੀਤੀ ਜਾ ਰਹੀ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਦੇ ਦੋਵੇਂ ਪਾਸੇ ਬਣੇ ਫੁੱਟਪਾਥਾਂ ਉੱਪਰ ਗੰਦਗੀ ਦੀ ਭਰਮਾਰ ਹੈ ਅਤੇ ਝਾੜੀਆਂ ਆਦਿ ਉੱਗੀਆਂ ਹੋਈਆਂ ਹਨ ਜਿਸ ਕਰਕੇ ਪੈਦਲ ਚੱਲਣ ਵਾਲੇ ਸੜਕ ਦੇ ਨਾਲ ਨਾਲ ਹੋ ਕੇ ਚਲਦੇ ਹਨ ਪਰ ਜਦੋਂ ਕੋਈ ਵਾਹਨ ਪਿੱਛੋਂ ਆ ਰਿਹਾ ਹੁੰਦਾ ਹੈ ਤਾਂ ਹਾਦਸੇ ਵਾਪਰਨ ਦਾ ਖਤਰਾ ਹੁੰਦਾ ਹੈ। ਇਸ ਸੜਕ ਉੱਪਰ ਵੱਡੀ ਗਿਣਤੀ ਵਿੱਚ ਰੇਹੜੀਆਂ ਵੀ ਲੱਗਦੀਆਂ ਹਨ ਜਿਹਨਾਂ ਕਾਰਨ ਸੜਕ ਤੇ ਥਾਂ ਹੋਰ ਘੱਟ ਜਾਂਦੀ ਹੈ। ਵਸਨੀਕਾਂ ਦੀ ਮੰਗ ਹੈ ਕਿ ਇਸ ਸੜਕ ਦੇ ਕਿਨਾਰੇ ਸਫਾਈ ਕਰਵਾਈ ਜਾਵੇ ਅਤੇ ਪੈਦਲ ਚੱਲਣ ਲਈ ਫੁੱਟਪਾਥ ਸਾਫ ਕਰਵਾਏ ਜਾਣ ਤਾਂ ਜੋ ਰੋਜਾਨਾ ਵਾਪਰ ਰਹੇ ਹਾਦਸਿਆਂ ਤੋਂ ਨਿਜਾਤ ਦਿਵਾਈ ਜਾ ਸਕੇ।