ਮੁਹਾਲੀ ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਵਿਅਕਤੀ ਕਾਬੂ

ਐਸ ਏ ਐਸ ਨਗਰ, 27 ਜੁਲਾਈ - ਮੁਹਾਲੀ ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਡੀ ਐਸ ਪੀ ਸਿਟੀ 2 ਸ਼੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਡਾ ਸੰਦੀਪ ਕੁਮਾਰ ਗਰਗ ਦੇ ਆਦੇਸ਼ਾਂ ਅਨੁਸਾਰ, ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ, ਥਾਣਾ ਆਈ ਟੀ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਸਿਮਰਜੀਤ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਟੀਮ ਵਲੋਂ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਵਲੋਂ ਬੀਤੀ 12 ਮਈ ਨੂੰ ਇੱਕ ਡਿਜਾਇਰ ਕਾਰ ਦੇ ਡ੍ਰਾਈਵਰ ਲਵਪ੍ਰੀਤ ਸਿੰਘ ਤੇ ਹਮਲਾ ਕਰਕੇ ਉਸ ਨਾਲ ਲੁੱਟ ਖੋਹ ਕੀਤੀ ਸੀ ਅਤੇ ਉਸਨੂੰ ਜਖਮੀ ਕਰਕੇ ਫਰਾਰ ਹੋ ਗਏ ਸਨ| ਜਿਸ ਸੰਬੰਧੀ ਆਈ ਪੀ ਸੀ ਦੀ ਧਾਰਾ 379 ਬੀ, 473, 34 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਪੁਲੀਸ ਨੇ ਬੀਤੀ 12 ਜੁਲਾਈ ਨੂੰ ਆਈ ਟੀ ਸਿਟੀ ਵਿੱਚ ਦੋ ਬਦਮਾਸ਼ਾਂ ਧਰਮਿੰਦਰ ਸਿੰਘ ਵਾਸੀ ਫੌਜੀ ਕਲੋਨੀ ਕਪੂਰਥਲਾ ਅਤੇ ਲੱਕੀ ਉਰਫ ਕਾਲਾ ਵਾਸੀ ਅਵਾ ਬਸਤੀ ਫਿਰੋਜਪੁਰ ਸਿਟੀ ਨੂੰ ਗ੍ਰਿਫਤਾਰ ਕੀਤਾ ਸੀ| ਜਿਹਨਾਂ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹਨਾਂ ਵਲੋਂ 12 ਮਈ ਨੂੰ ਇੱਕ ਡਿਜਾਇਰ ਕਾਰ ਦੇ ਡ੍ਰਾਈਵਰ ਤੇ ਹਮਲਾ ਕਰਕੇ ਉਸ ਨਾਲ ਲੁੱਟ ਖੋਹ ਕੀਤੀ ਸੀ। ਉਸ ਵੇਲੇ ਜਿਸ ਦੌਰਾਨ ਉਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਇੱਕਲਵਿਆ ਲਵ ਵਾਸੀ ਹਾਊਸਿੰਗ ਬੋਰਡ ਕਲੋਨੀ ਅਵਾ ਬਸਤੀ ਸਿਟੀ ਫਿਰੋਜਪੁਰ ਵੀ ਸੀ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਛਾਪੇਮਾਰੀ ਕਰਕੇ ਇਸ ਵਿਅਕਤੀ ਨੂੰ ਫਿਰੋਜਪੁਰ ਤੋ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਨੂੰ ਮਾਣਯੋਗ ਅਦਾਲਤ ਵਿੱਚ ਕਰਕੇ ਉਸਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।