ਦੀਪਿਕਾ ਬੁੱਕ ਬੈਂਕ ਵੱਲੋਂ ਵਿਦਿਆਰਥਣਾਂ ਦੇ ਦਾਖਲੇ ਫੀਸਾਂ ਦੀ ਕੀਤੀ ਗਈ ਅਦਾਇਗੀ
ਗੜਸ਼ੰਕਰ 27 ਜੁਲਾਈ - ਲੋੜਵੰਦ ਵਿਦਿਆਰਥਣਾਂਂ ਦੀ ਸਿੱਖਿਆ ਵਿੱਚ ਮਦਦ ਲਈ ਹਰਬੰਸ ਰਾਣਾ ਅਤੇ ਉਹਨਾਂ ਦੀ ਬੇਟੀ ਦੀਪਿਕਾ ਰਾਣਾ ਵੱਲੋਂ ਸ਼ੁਰੂ ਕੀਤੇ ਗਏ ਦੀਪਿਕਾ ਬੁੱਕ ਬੈਂਕ ਗੜਸ਼ੰਕਰ ਵੱਲੋਂ ਪਿਛਲੇ ਦੋ ਮਹੀਨਿਆਂ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਸਹਾਇਤਾ ਕਰਦੇ ਹੋਏ ਅਨੇਕਾਂ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਗਈ ਹੈ।

ਦੀਪਿਕਾ ਬੁੱਕ ਬੈਂਕ ਵੱਲੋਂ ਹੁਣ ਤੱਕ ਅਨੇਕਾਂ ਸਕੂਲਾਂ ਵਿੱਚ ਕਾਪੀਆਂ ਅਤੇ ਸਟੇਸ਼ਨਰੀ ਦੀ ਸਮਗਰੀ ਵੰਡੀ ਜਾ ਚੁੱਕੀ ਹੈ ਤੇ ਆਣ ਵਾਲੇ ਦਿਨਾਂ ਵਿੱਚ ਹੋਰ ਸਮੱਗਰੀ ਤਕਸੀਮ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇੱਕ ਦਰਜਨ ਦੇ ਕਰੀਬ ਵਿਦਿਆਰਥਣਾਂ ਦੀ 22000 ਰੁਪਏ ਦੇ ਨਾਲ ਆਰਥਿਕ ਸਹਾਇਤਾ ਕੀਤੀ ਗਈ।
ਇੱਕ ਨਿੱਜੀ ਕਾਲਜ ਵਿੱਚ ਪੜ੍ਹਨ ਵਾਲੀਆਂ ਤਿੰਨ ਵਿਦਿਆਰਥਣਾਂ ਦੀ ਡਿਗਰੀ ਕਲਾਸਾਂ ਦੀ ਦਾਖਲਾ ਅਤੇ ਸਲਾਨਾ ਫੀਸਾਂ ਲਈ 30000 ਦੀ ਅਦਾਇਗੀ ਵੀ ਦੀਪਿਕਾ ਬੁੱਕ ਬੈਂਕ ਵੱਲੋਂ ਇਸ ਹਫਤੇ ਕੀਤੀ ਗਈ।