
ਕਾਰਗਿਲ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਰੋਟਰੀ ਕਲੱਬ ਵਲੋਂ ਦਿੱਤੀ ਗਈ ਸ਼ਰਧਾਂਜਲੀ
ਹੁਸ਼ਿਆਰਪੁਰ - ਰੋਟਰੀ ਕਲੱਬ ਆਫ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਸਨੇਹ ਜੈਨ ਦੀ ਪ੍ਰਧਾਨਗੀ ਵਿੱਚ ਰੋਟਰੀ ਭਵਨ ਵਿਖੇ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੂਰਵ ਜ਼ਿਲ੍ਹਾ ਗਵਰਨਰ ਸੁਰਿੰਦਰ ਵਿਜ, ਜੀ.ਐਸ. ਬਾਵਾ ਅਤੇ ਅਰੂਣ ਜੈਨ ਸ਼ਾਮਿਲ ਹੋਏ । ਕਲੱਬ ਵਿੱਚ ਕਾਰਗਲ ਵਿਜੈ ਦਿਵਸ ਦੇ ਮੌਕੇ ਤੇ ਸ਼ਹੀਦ ਹੋਣ ਵਾਲੇ ਫੌਜੀਆੰ ਨੂੰ ਯਾਦ ਕੀਤਾ ਗਿਆ
ਹੁਸ਼ਿਆਰਪੁਰ - ਰੋਟਰੀ ਕਲੱਬ ਆਫ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਸਨੇਹ ਜੈਨ ਦੀ ਪ੍ਰਧਾਨਗੀ ਵਿੱਚ ਰੋਟਰੀ ਭਵਨ ਵਿਖੇ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੂਰਵ ਜ਼ਿਲ੍ਹਾ ਗਵਰਨਰ ਸੁਰਿੰਦਰ ਵਿਜ, ਜੀ.ਐਸ. ਬਾਵਾ ਅਤੇ ਅਰੂਣ ਜੈਨ ਸ਼ਾਮਿਲ ਹੋਏ । ਕਲੱਬ ਵਿੱਚ ਕਾਰਗਲ ਵਿਜੈ ਦਿਵਸ ਦੇ ਮੌਕੇ ਤੇ ਸ਼ਹੀਦ ਹੋਣ ਵਾਲੇ ਫੌਜੀਆੰ ਨੂੰ ਯਾਦ ਕੀਤਾ ਗਿਆ ਜਿਨ੍ਹਾ ਦੀ ਕੁਰਬਾਨੀ ਦੀ ਬਦੋਲਤ ਭਾਰਤ ਨੇ ਦੁਸ਼ਮਣ ਦੀਆਂ ਫੌਜਾਂ ਨੂੰ ਖਦੇੜ ਕੇ ਮੁੜ ਜਿੱਤ ਪ੍ਰਾਪਤ ਕੀਤੀ । ਕਲੱਬ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਪ੍ਰਧਾਨ ਸਨੇਹ ਜੈਨ ਅਤੇ ਸਕੱਤਰ ਟਿਮਾਟਨੀ ਆਹਲੂਵਾਲੀਆ ਨੇ ਦੱਸਿਆ ਕਿ ਕਾਰਗਿਲ ਯੁੱਧ ਵਿਚ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤੀ ਫੌਜ ਨੇ ਕਾਰਗਿਲ ਵਿਚਲੀਆਂ ਸਾਰੀਆਂ ਭਾਰਤੀ ਚੌਕੀਆਂ 'ਤੇ ਕਬਜ਼ਾ ਕਰ ਲਿਆ ਸੀ ਜਿਨ੍ਹਾਂ' ਤੇ ਪਾਕਿਸਤਾਨ ਦੀ ਸੈਨਾ ਨੇ ਕਬਜ਼ਾ ਕੀਤਾ ਸੀ।
ਪੀ.ਡੀ.ਜੀ. ਸੁਰਿੰਦਰ ਵਿਜ ਨੇ ਦੱਸਿਆ ਕਿ ਇਸ ਸੰਘਰਸ਼ ਦੀ ਸ਼ੁਰੂਆਤ ਉਸ ਸਮੇਂ ਦੇ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਉਸ ਸਮੇਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਜਾਣਕਾਰੀ ਤੋਂ ਬਿਨਾਂ ਕੀਤੀ ਸੀ। ਜਿਸ ਦਾ ਖਮਿਆਜਾ ਪਾਕਿਸਤਾਨ ਨੂੰ ਆਪਣੀ ਅੰਤਰ-ਰਾਸ਼ਟਰੀ ਬੇਜਤੀ ਕਰਵਾ ਕੇ ਮਿਲਿਆ।
