
ਪੰਜਾਬ ਐਂਡ ਸਿੰਧ ਬੈਂਕ ਮਾਹਿਲਪੁਰ ਦੀ ਬਿਲਡਿੰਗ ਬੈਂਸ ਸੁਸਾਇਟੀ ਕੰਪਲੈਕਸ ਵਿੱਚ ਸ਼ਿਫਟ ਹੋਣ ਤੇ ਸ੍ਰੀ ਸੁੱਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ
ਮਾਹਿਲਪੁਰ, 24 ਜੁਲਾਈ -ਪੰਜਾਬ ਐਂਡ ਸਿੱਧ ਬੈਂਕ ਮਾਹਿਲਪੁਰ ਦੀ ਬਿਲਡਿੰਗ ਦੇ ਬੈਂਸ ਸੋਸਾਇਟੀ ਕੰਪਲੈਕਸ ਮਾਹਿਲਪੁਰ ਵਿੱਚ ਸ਼ਿਫਟ ਹੋਣ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸੰਤ ਬਾਬਾ ਬਲਬੀਰ ਸਿੰਘ ਲੰਗੇਰੀ ਵਾਲਿਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।
ਮਾਹਿਲਪੁਰ, 24 ਜੁਲਾਈ -ਪੰਜਾਬ ਐਂਡ ਸਿੱਧ ਬੈਂਕ ਮਾਹਿਲਪੁਰ ਦੀ ਬਿਲਡਿੰਗ ਦੇ ਬੈਂਸ ਸੋਸਾਇਟੀ ਕੰਪਲੈਕਸ ਮਾਹਿਲਪੁਰ ਵਿੱਚ ਸ਼ਿਫਟ ਹੋਣ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸੰਤ ਬਾਬਾ ਬਲਬੀਰ ਸਿੰਘ ਲੰਗੇਰੀ ਵਾਲਿਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਐਫ ਜੀ. ਐਮ. ਚਮਨ ਲਾਲ ਸ਼ੀਹਮਾਰ, ਚੀਫ ਬੈਂਕ ਮੈਨੇਜਰ ਅਸ਼ੋਕ ਕੁਮਾਰ, ਐਸ.ਪੀ.ਐਸ. ਵਿਰਕ, ਨਰੇਸ਼ ਕੁਮਾਰ ਜੋਨਲ ਅਫਸਰ, ਜਸਮੀਨ, ਨਵਰੋਜ, ਜਸਵੀਰ ਸਿੰਘ, ਨਿਰਮਲ ਕੌਰ ਮਾਹਿਲਪੁਰ, ਧਰਮ ਸਿੰਘ, ਅਮਰਜੀਤ, ਰਾਜ ਬਾਵਾ, ਸਿਮਰਨ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
