ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਬਾ ਵਜ਼ੀਰ ਸਕੂਲ ਵਿਖੇ ਸੈਮੀਨਾਰ ਆਯੋਜਿਤ ਅਤੇ ਬੂਟੇ ਲਗਾਏ।

ਨਵਾਂਸ਼ਹਿਰ:- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਬਾ ਵਜ਼ੀਰ ਸਕੂਲ ਨਵਾਂਸ਼ਹਿਰ ਵਿਖੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਪ੍ਰੀਆ ਸੂਦ ਅਤੇ ਅਥਾਰਟੀ ਦੇ ਸਕੱਤਰ ਜੱਜ ਕਮਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ ਐੱਲ ਵੀ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਵਲੋਂ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੌਰਾਨ ਦੇਸ ਰਾਜ ਬਾਲੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪੋਕਸੋ ਐਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਬੱਚਿਆਂ ਨੂੰ ਕੋਈ ਤੰਗ ਪ੍ਰੇਸਾਨ ਕਰਦਾ ਹੈ, ਸਰੀਰਕ ਤੌਰ ਤੇ ਗ਼ਲਤ ਤਰੀਕੇ ਨਾਲ ਛੇੜਛਾੜ ਕਰਦਾ ਹੈ,

ਨਵਾਂਸ਼ਹਿਰ:- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਬਾ ਵਜ਼ੀਰ ਸਕੂਲ ਨਵਾਂਸ਼ਹਿਰ  ਵਿਖੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਪ੍ਰੀਆ ਸੂਦ ਅਤੇ ਅਥਾਰਟੀ ਦੇ ਸਕੱਤਰ ਜੱਜ ਕਮਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ ਐੱਲ ਵੀ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਵਲੋਂ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੌਰਾਨ ਦੇਸ ਰਾਜ ਬਾਲੀ  ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪੋਕਸੋ ਐਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਬੱਚਿਆਂ ਨੂੰ ਕੋਈ ਤੰਗ ਪ੍ਰੇਸਾਨ ਕਰਦਾ ਹੈ, ਸਰੀਰਕ ਤੌਰ ਤੇ ਗ਼ਲਤ ਤਰੀਕੇ ਨਾਲ ਛੇੜਛਾੜ ਕਰਦਾ ਹੈ, ਕੋਈ ਅਸ਼ਲੀਲ ਵੀਡੀਓ ਦਿਖਾਉਂਦਾ ਹੈ,ਗਲਤ ਮੈਸੇਜ ਕਰਦਾ ਹੈ, ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵੇਲੇ ਬੱਚੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਜ਼ਰੂਰ ਦੱਸਣ, ਜਾਂ ਬੱਚਿਆਂ ਦੇ ਹੈਲਪ ਲਾਈਨ ਨੰਬਰ 1098 ਤੇ ਕਾਲ ਕਰਕੇ ਮਦਦ ਲੈ ਸਕਦੇ ਹਨ।ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਸ ਸੀ ਐਸ ਟੀ ਜ਼ਾਤ ਨਾਲ ਸਬੰਧਤ ਵਿਅਕਤੀ,ਬੱਚੇ ਬਜ਼ੁਰਗ, ਔਰਤਾਂ, ਅਪੰਗ ਵਿਅਕਤੀ,ਬੇਗਾਰ ਦਾ ਮਾਰਿਆ, ਜੇਲ੍ਹ ਵਿੱਚ ਬੰਦ ਕੈਦੀ, ਉਦਯੋਗਿਕ ਕਾਮੇ,ਮਾਨਸਿਕ ਰੋਗੀ, ਅਤੇ ਉਹ ਵਿਅਕਤੀ ਜਿਨਾਂ ਦੀ ਆਮਦਨ ਸਾਲਾਨਾ ਤਿੰਨ ਲੱਖ ਰੁਪਏ ਤੋਂ ਘੱਟ ਹੈ,ਉਹ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਅਤੇ ਵਕੀਲ ਦੀਆਂ ਸੇਵਾਵਾਂ ਮੁਫਤ ਲੈ ਸਕਦੇ ਹਨ।। ਉਹਨਾਂ ਬੱਚਿਆਂ ਨੂੰ ਦੇਸ਼ ਵਿੱਚ ਬੱਚਿਆਂ ਲਈ ਬਣੇ ਵੱਖ ਵੱਖ ਕਾਨੂੰਨਾਂ ਪ੍ਰਤੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਜ਼ਿਆਦਾ ਜਾਣਕਾਰੀ ਲਈ  ਟੋਲ ਫ੍ਰੀ ਨੰਬਰ 1968 ਤੋਂ ਲਈ ਜਾ ਸਕਦੀ ਹੈ।।ਸਕੂਲ  ਦੇ ਪ੍ਰਿੰਸੀਪਲ ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀਆਂ ਚੁਣੌਤੀਆਂ ਤੋਂ ਸੁਚੇਤ ਰਹਿਣ ਲਈ ਕਿਹਾ ਅਤੇ ਬੱਚਿਆਂ ਨੂੰ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਕਹਿਣੇ ਚ ਰਹਿਣ ਲਈ ਪ੍ਰੇਰਿਆ ਅਤੇ  ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ,ਦੇਸ ਰਾਜ ਬਾਲੀ , ਪ੍ਰਿੰਸੀਪਲ ਜਸਬੀਰ ਸਿੰਘ, ਸੰਦੀਪ ਕੌਰ,  ਸੁਖਵਿੰਦਰ ਸਿੰਘ, ਸੁਰਜੀਤ ਕੌਰ,ਕਮਲ ਰਾਣੀ, ਰਾਜਵੰਤ ਕੌਰ, ਸ਼ਾਮਾਂ ਮੱਲ੍ਹਣ,ਪ੍ਰੀਆ ਰਾਣੀ ਆਦਿ ਹਾਜ਼ਰ ਸਨ। ਸੈਮੀਨਾਰ ਉਪਰੰਤ ਸਕੂਲ ਦੇ ਵਿਹੜੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਏ ਗਏ।