
ਡੇਰਾ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਬਾਪੂ ਜੀ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ 28 ਜੁਲਾਈ ਤੱਕ ਸ਼ਾਮ ਨੂੰ ਰੋਜ਼ਾਨਾ ਹੋਵੇਗੀ ਸ੍ਰੀ ਮੱਧ ਭਾਗਵਤ ਕਥਾ
ਮਾਹਿਲਪੁਰ, 24 ਜੁਲਾਈ - ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਧੰਨ- ਧੰਨ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ ਸਾਲਾਨਾ 9 ਵੀਂ ਬਰਸੀ ਨੂੰ ਮੁੱਖ ਰੱਖਦੇ ਹੋਏ ਡੇਰਾ ਬਾਪੂ ਗੰਗਾ ਦਾਸ ਜੀ ਵਿਖੇ 28 ਜੁਲਾਈ ਤੱਕ ਸ਼ਾਮੀ 6 ਵਜੇ ਸ਼੍ਰੀ ਮੱਧ ਭਾਗਵਤ ਕਥਾ ਕੀਤੀ ਜਾਵੇਗੀ। ਸ਼ਾਮ ਨੂੰ ਚੱਲ ਰਹੀ ਇਸ ਕਥਾ ਵਿੱਚ ਕਥਾਵਾਚਕ ਸ੍ਰੀ ਰਵੀ ਨੰਦਰ ਸ਼ਾਸਤਰੀ ਜੀ ਸੰਗਤਾਂ ਨੂੰ ਸੱਚਾਈ ਦੇ ਰਸਤੇ ਤੇ ਚੱਲਣ ਦਾ ਉਪਦੇਸ਼ ਦੇ ਰਹੇ ਹਨ।
ਮਾਹਿਲਪੁਰ, 24 ਜੁਲਾਈ - ਬਾਪੂ ਗੰਗਾ ਦਾਸ ਜੀ ਵੈਲਫੇਅਰ ਸੋਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਧੰਨ- ਧੰਨ ਬਾਪੂ ਗੰਗਾ ਦਾਸ ਮਹਾਰਾਜ ਜੀ ਦੀ ਸਾਲਾਨਾ 9 ਵੀਂ ਬਰਸੀ ਨੂੰ ਮੁੱਖ ਰੱਖਦੇ ਹੋਏ ਡੇਰਾ ਬਾਪੂ ਗੰਗਾ ਦਾਸ ਜੀ ਵਿਖੇ 28 ਜੁਲਾਈ ਤੱਕ ਸ਼ਾਮੀ 6 ਵਜੇ ਸ਼੍ਰੀ ਮੱਧ ਭਾਗਵਤ ਕਥਾ ਕੀਤੀ ਜਾਵੇਗੀ। ਸ਼ਾਮ ਨੂੰ ਚੱਲ ਰਹੀ ਇਸ ਕਥਾ ਵਿੱਚ ਕਥਾਵਾਚਕ ਸ੍ਰੀ ਰਵੀ ਨੰਦਰ ਸ਼ਾਸਤਰੀ ਜੀ ਸੰਗਤਾਂ ਨੂੰ ਸੱਚਾਈ ਦੇ ਰਸਤੇ ਤੇ ਚੱਲਣ ਦਾ ਉਪਦੇਸ਼ ਦੇ ਰਹੇ ਹਨ। ਮਾਹਿਲਪੁਰ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੀਆਂ ਹਨ। ਗੱਲਬਾਤ ਕਰਦਿਆਂ ਡੇਰਾ ਬਾਪੂ ਗੰਗਾ ਦਾਸ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਬੈਂਸ ਨੇ ਦੱਸਿਆ ਕਿ 28 ਜੁਲਾਈ ਨੂੰ ਸ਼੍ਰੀ ਰਾਮਾਇਣ ਦੇ ਪਾਠ ਸਵੇਰੇ 9 ਵਜੇ ਆਰੰਭ ਹੋਣਗੇ । 29 ਜੁਲਾਈ ਨੂੰ ਸਵੇਰੇ 7 ਵਜੇ ਹਵਨ ਅਤੇ ਬਾਅਦ ਵਿੱਚ ਸ੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ ਜਾਣਗੇ । 29 ਜੁਲਾਈ ਨੂੰ ਪੰਜਾਬ ਦੇ ਪ੍ਰਸਿੱਧ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਉਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਬਾਪੂ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ । ਗੁਰੂ ਕੇ ਲੰਗਰ ਅਤੁੱਟ ਚੱਲ ਰਹੇ ਹਨ ।
