ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਨੂੰ ਮੁੱਖ ਰੱਖਦਿਆਂ ਸ਼੍ਰੀ ਆਖੰਡ ਪਾਠਾਂ ਦੀ ਕੀਤੀ ਆਰੰਭਤਾ

ਮਾਹਿਲਪੁਰ, 24 ਜੁਲਾਈ -ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵੱਲੋਂ ਸਮੂਹ ਇਲਾਕਾ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ 26 ਜੁਲਾਈ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਅੱਗੜ ਸਿੰਘ ਜੀ ਪਿੰਡ ਟੂਟੋਮਜ਼ਾਰਾ ਵਿਖੇ ਕਰਵਾਇਆ ਜਾ ਰਿਹਾ ਹੈ।

ਮਾਹਿਲਪੁਰ, 24 ਜੁਲਾਈ -ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵੱਲੋਂ ਸਮੂਹ ਇਲਾਕਾ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ 26 ਜੁਲਾਈ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਅੱਗੜ ਸਿੰਘ ਜੀ ਪਿੰਡ ਟੂਟੋਮਜ਼ਾਰਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਬਾਬਾ ਨਾਗਰ ਸਿੰਘ ਜੀ ਅਤੇ ਸਮੂਹ ਸਾਧ ਸੰਗਤ ਪਿੰਡ ਟੂਟੋਮਜ਼ਾਰਾ ਨੇ ਦੱਸਿਆ ਕਿ ਸਮਾਗਮ ਨੂੰ ਮੁੱਖ ਰੱਖਦਿਆਂ ਅੱਜ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਜਿਨਾਂ ਦੇ ਭੋਗ 26 ਜੁਲਾਈ ਦਿਨ ਸ਼ੁਕਰਵਾਰ ਨੂੰ ਪੈਣਗੇ।  25 ਜੁਲਾਈ ਦਿਨ ਵੀਰਵਾਰ ਨੂੰ ਸ਼ਾਮੀ 7 ਤੋਂ 9 ਵਜੇ ਤੱਕ ਦੀਵਾਨ ਸੱਜਣਗੇ।  26 ਜੁਲਾਈ ਦਿਨ ਸ਼ੁਕਰਵਾਰ ਨੂੰ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ।  ਇਸ ਮੌਕੇ ਗਿਆਨੀ ਤਰਸੇਮ ਸਿੰਘ ਜੀ ਮੋਰਾਂਵਾਲੀ ਇੰਟਰਨੈਸ਼ਨਲ ਗੋਲਡ ਮੈਡਲਿਸਟ ਪੰਥਕ ਢਾਡੀ ਜਥਾ, ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜਖਮੀ ਜਲੰਧਰ ਵਾਲੇ, ਗਿਆਨੀ ਸੁਖਵੰਤ ਸਿੰਘ ਜੀ ਕਥਾਵਾਚਕ, ਭਾਈ ਹਰਭਜਨ ਸਿੰਘ ਜੀ ਸੋਤਲੇ ਵਾਲੇ, ਗਿਆਨੀ ਗੁਰਪ੍ਰੀਤ ਸਿੰਘ ਜੀ ਕਥਾ ਵਾਚਕ ਗੁਰਦੁਆਰਾ ਬਾਬਾ ਅਗੜ ਸਿੰਘ ਜੀ ਸ਼ਹੀਦ, ਭਾਈ ਪ੍ਰਿਤਪਾਲ ਸਿੰਘ ਬਰਗਾੜੀ ਕਵੀਸ਼ਰੀ ਜਥਾ ਅਤੇ ਭਾਈ ਸੁਖਦੇਵ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਬਾਬਾ ਅਗੜ ਸਿੰਘ ਜੀ ਸ਼ਹੀਦ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣਗੇ। ਇਸ ਮੌਕੇ ਗਿਆਨੀ ਗੁਰਪ੍ਰੀਤ ਸਿੰਘ, ਗਿਆਨੀ ਸੁਖਵੰਤ ਸਿੰਘ,ਅਮਨਵੀਰ ਸਿੰਘ, ਬਾਬਾ ਹਰੀ ਸਿੰਘ, ਧਰਮ ਸਿੰਘ, ਬਾਬਾ ਜਸਵੰਤ ਸਿੰਘ, ਬਾਬਾ ਰਣਤੋੜ ਸਿੰਘ, ਬਾਬਾ ਹਰਮਨਵੀਰ ਸਿੰਘ, ਵਰਿੰਦਰ ਸਿੰਘ ਜੰਡੋਲੀ, ਗਿਆਨੀ ਜਗਤਾਰ ਸਿੰਘ, ਗਿਆਨੀ ਬਲਵੰਤ ਸਿੰਘ, ਮਾਤਾ ਗੁਰਦੇਵ ਕੌਰ, ਬੀਬੀ ਸ਼ਾਂਤੀ ਦੇਵੀ, ਪੁਰਸ਼ੋਤਮ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ, ਗੁਰਿੰਦਰ ਸਿੰਘ ਫੌਜੀ, ਸਤਪਾਲ ਸਿੰਘ, ਜੁਝਾਰ ਸਿੰਘ, ਸੰਦੀਪ ਸਿੰਘ ਸਮੇਤ ਪਿੰਡ ਟੂਟੋਮਜਾਰਾ ਦੀਆ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਗੁਰੂ ਕੇ ਲੰਗਰ ਅਟੁੱਟ ਚੱਲ ਰਹੇ ਹਨ।