ਸਿਵਲ ਸਰਜਨ ਦਫ਼ਤਰ ਵਲੋਂ ਬੂਟੇ ਲਗਾਉਣ ਦੇ ਨਾਲ਼ ਨਾਲ਼ ਸਿਹਤ ਪ੍ਰੋਗਰਾਮਾਂ ਸਬੰਧੀ ਜਾਗਰੂਕ ਕੀਤਾ ਗਿਆ।

ਨਵਾਂਸ਼ਹਿਰ - ਮਾਣਯੋਗ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਮਾਣਯੋਗ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਜਸਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਹਾਇਕ ਸਿਵਲ ਸਰਜਨ ਡਾਕਟਰ ਬਲਵੀਰ ਕੁਮਾਰ ਨੋਡਲ ਅਫ਼ਸਰ ਐਨ.ਜੀ. ਟੀ. ਦੀਆ ਹਿਦਾਇਤਾਂ ਅਨੁਸਾਰ ਅੱਜ ਮਾਸ ਮੀਡੀਆ ਵਿੰਗ ਤੋਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਦੀ ਅਗਵਾਈ ਵਿੱਚ ਅਮਨਦੀਪ ਸਿੰਘ, ਹਰਪ੍ਰੀਤ ਸਿੰਘ,ਰੋਮੀ ਸਿੰਘ ਅਤੇ ਜਗਤਾਰ ਸਿੰਘ ਡਰਾਈਵਰ ਦੀ ਟੀਮ ਵਲੋਂ ਪਿੰਡ ਬੈਰਸੀਆ,ਸਲੋਹ ਦੇ ਬੂਥ ਨੰਬਰ 91 ,92 ਦੇ ਖੇਤਰ, ਪਿੰਡ ਸਲੋਹ ਦੀ ਫੁੱਟਬਾਲ ਗਰਾਉਂਡ ਆਸ ਪਾਸ, ਡੇਕ, ਸਿਰਸ, ਜਾਮਣ, ਅੰਬ, ਨਿੰਮ, ਸਰੀਹ ਛਾਂ ਦਾਰ, ਫਲਾਂ ਤੇ ਫੁੱਲਦਾਰ 100 ਬੂਟੇ ਲਗਾਏ ਗਏ ।

 ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਬਲਵੀਰ ਸਿੰਘ ਐਨ .ਜੀ .ਟੀ.ਨੋਡਲ ਅਫ਼ਸਰ ਨੇਂ ਕਿਹਾਂ ਕਿ "ਰੁੱਖ ਕੁੱਖ ਤੇ ਪਾਣੀ ਨਾ ਸਾਂਭੇ ਤਾਂ ਖਤਮ ਕਹਾਣੀ " ਤਹਿਤ ਜਿੱਥੇਂ ਸਾਨੂੰ ਰੱਲ ਮਿਲ ਕੇ  ਪਾਣੀ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਉੱਥੇ ਸਾਨੂੰ ਵੱਧ ਤੋਂ ਵੱਧ ਰੁੱਖ ਵੀ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਿਥੇ ਰੁੱਖ ਸਾਨੂੰ ਆਰਥਿਕ ਤੌਰ ਤੇ ਮਜਬੂਤ ਕਰਦੇ ਹਨ ਉੱਥੇ ਰੁੱਖ ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਰੁੱਖ ਲਗਾਉਣ ਨਾਲ ਧਰਤੀ ਤੇ ਗਰਮੀ ਘੱਟ ਸਕਦੀ ਹੈ ਅਤੇ ਵਾਤਾਵਰਣ ਵਿੱਚ ਆਕਸੀਜਨ ਦੀ ਮਾਤਰਾਂ ਵੱਧਣ ਨਾਲ ਪ੍ਰਦੁਸ਼ਣ ਦੇ ਮਾੜੇ ਪ੍ਰਭਾਵ ਘੱਟ ਹੋਣ ਗੇ ਅਤੇ ਇਨਸਾਨੀ ਜੀਵਨ ਸਿਹਤਮੰਦ ਹੋਵੇ ਗਾਂ ਅਤੇ ਧਰਤੀ ਹੇਠਲੇ ਪਾਣੀ ਦਾ ਲੈਵਲ ਵੀ ਵਧੇਗਾ। ਕਿਉ ਕਿ ਅਸੀਂ ਬੁਟਿਆਂ ਨੁੰ ਪਾਣੀ ਪਾਉਂਦੇ ਹਾਂ ਤਾਂ ਇਸ ਨਾਲ਼ ਬੁਟਿਆਂ ਦੇ ਵੱਧਣ ਫੁੱਲਣ ਨਾਲ਼ ਨਾਲ਼ ਪਾਣੀਂ ਦੇ ਲੈਵਲ ਵੱਧਣ ਵਿੱਚ ਵੀ ਸਹਾਇਕ ਹੋਵੇਗਾ ਅਤੇ ਵੱਧ ਮੀਂਹ ਪੈਣ ਦੇ ਆਸਾਰ ਹਨ।                  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਕਿਹਾ ਕਿ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ, ਆਂਢ-ਗੁਆਂਢ, ਰਿਸ਼ਤੇਦਾਰਾਂ ਅਤੇ ਗਲ਼ੀ-ਮੁਹੱਲੇ ਦੇ ਵੀਰਾਂ ਤੇ ਭੈਣਾਂ ਨੂੰ  ਇੱਕ-ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ । ਇੱਕ ਰੁੱਖ ਸੌ ਸੁੱਖ ਦੀ ਸੱਚਾਈ ਦੇ ਨਾਲ ਉਹਨਾਂ ਨੇ ਕਿਹਾ ਕਿ ਪਲਾਸਟਿਕ ਜਾਂ ਪਲਾਸਟਿਕ ਤੋਂ ਬਣੇ ਪਦਾਰਥਾਂ ਦੀ ਵਰਤੋਂ ਨੂੰ ਵੀ ਘੱਟ ਤੋਂ ਘੱਟ ਕਰਨਾ , ਕਣਕ ਜਾਂ ਪਰਾਲ਼ੀ ਦੇ ਨਾੜ ਨੂੰ ਅੱਗ ਲਾਉਣਾ ਬੰਦ ਕਰਨਾ, ਹਵਾ ਪਾਣੀ ਮਿੱਟੀ, ਦੀ ਸੰਭਾਲ਼ ਕਰਨਾ ਅਤੇ ਔਰਗੈਨਿਕ ਅਤੇ ਜੈਵਿਕ ਖਾਦਾਂ ਨੂੰ ਵਰਤੋਂ ਵਿੱਚ ਲਿਆਉਣ ਨੂੰ  ਯਕੀਨੀ ਬਣਾਉਣ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਾਣੀ ਦੀ ਬੋਤਲ ਦੇ ਨਾਲ ਨਾਲ ਆਕਸੀਜਨ ਸਿਲੰਡਰ ਨਾਂ ਚੁੱਕਣਾ ਪਵੇ ਤਾਂ ਸਾਨੂੰ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ।                                      
ਇਸ ਦੇ ਨਾਲ ਹੀ ਉਨ੍ਹਾਂ ਨੇ ਬਰਸਾਤੀ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਤੇ ਡੈਗੂ ਤੋਂ ਬਚਾਅ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਿਸ ਵਿੱਚ ਉਨ੍ਹਾਂ ਨੇ " ਪਾਣੀ ਖੜੇਗਾ ਜਿੱਥੇ, ਮਲੇਰੀਆ ਅਤੇ ਡੇਗੂ ਫੈਲਾਉਣ ਵਾਲਾ ਮੱਛਰ ਪਲੇਗਾ ਉੱਥੇ " ਤਹਿਤ ਸਾਨੂੰ ਆਸ ਪਾਸ ਪਾਣੀ ਨਹੀਂ ਖੜਾਂ ਹੋਣ ਦੇਣਾ ਚਾਹੀਦਾ। ਬਰਸਾਤ ਵਿੱਚ ਬੂਟੇ ਲਗਾਉਣ ਨਾਲ ਬੂਟੇ ਵਾਧੂ ਮੀਂਹ ਦਾ ਪਾਣੀ ਸ਼ੋਖ ਲੈਂਦੇ ਹਨ ਇਸ ਨਾਲ਼ ਆਪਾਂ ਜਿਥੇ ਡੈਗੂ ਤੋਂ ਬੱਚ ਸਕਦੇ ਹਾਂ ਉਥੇ ਵਾਤਾਵਰਣ ਦਾ ਸੰਤੁਲਨ ਵੀ ਬਣਾ ਕੇ ਰੱਖ ਸਕਦੇ ਹਾਂ।                    
ਇਸ ਦੇ ਨਾਲ ਹੀ ਉਨ੍ਹਾਂ ਨੇ ਹੱਥ ਧੋਣ ਦੇ ਪੰਜ ਟਿੱਪਸ ਦਿੱਤੇ। ਉਨ੍ਹਾਂ ਨੇ ਕਿਹਾ ਕਿ" ਹੱਥਾਂ ਨੂੰ ਰੱਖੋਂ ਸਾਫ਼ ਤੇ ਰੋਗ ਹੋਣਗੇ ਮੁਆਫ਼" ਸਬੰਧੀ ਵਿਸਥਾਰ ਪੂਰਵਕ ਸਿਹਤ ਸਿੱਖਿਆ ਦਿੱਤੀ।                                       ਇਸ ਮੌਕੇ ਹਰਮਨ ਸਿੰਘ ਬਲਾਕ ਅਫ਼ਸਰ, ਦਵਿੰਦਰ ਸਿੰਘ ਬੂਥ ਲੈਵਲ ਅਫ਼ਸਰ,ਪਰਮਿੰਦਰ ਕੁਮਾਰ ਫੋਰੈਸਟ ਗਾਰਡ, ਜਗਦੀਸ਼ ਕੌਰ ਆਂਗਣਵਾੜੀ ਵਰਕਰ,ਤਰਕਪਰੀਤ ਗੁਰੂ, ਮੁਲਖ਼ ਰਾਜ ਆਦਿ ਵਲੋਂ ਸਪੂਰਨ ਸਹਿਯੋਗ ਦਿੱਤਾ ਗਿਆ।