ਪੰਜਾਬ ਸੂਬਾ ਸਰਕਾਰ ਵਲੋਂ ਨਾਬਾਲਿਗ ਬੱਚੇ ਜੋ ਕਿ 18 ਸਾਲ ਤੋਂ ਘੱਟ ਹਨ, ਉਹਨਾਂ ਦੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਦੇ ਰੋਕ ਲਗਾਉਣ ਦਾ ਜੋ ਫੈਂਸਲਾ ਕੀਤਾ ਗਿਆ ਹੈ, ਉਹ ਇਕ ਸ਼ਲਾਘਾ ਯੋਗ ਫੈਂਸਲਾ ਹੈ

ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਦੀ ਹਦਾਇਤ ਅਨੁਸਾਰ ਵਧੀਕ ਡਾਇਰੈਕਟਰ ਜਨਰਲ ਪੰਜਾਬ ਵਲੋਂ ਜੋ ਐਕਟ ਦੀ ਧਾਰਾ 199 ਏ ਅਤੇ ਐਕਟ 199 ਸੀ ਅਨੁਸਾਰ ਪੱਤਰ ਨੰਬਰ 6607-11/ਟਰੈਫਿਕ 02-07-2024 ਅਧੀਨ ਹੁਕਮ ਜਾਰੀ ਕੀਤਾ ਗਿਆ ਕਿ ਨਾ ਬਾਲਿਗ ਬੱਚੇ ਜੋ ਕਿ 18 ਸਾਲ ਤੋਂ ਘੱਟ ਹਨ, ਉਹਨਾਂ ਦੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਦੇ ਰੋਕ ਲਗਾਉਣ ਦਾ ਜੋ ਫੈਂਸਲਾ ਕੀਤਾ ਗਿਆ ਹੈ, ਉਹ ਇਕ ਸ਼ਲਾਘਾ ਯੋਗ ਫੈਂਸਲਾ ਹੈ l

ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੁਮਾਰ ਨੇ ਕਿਹਾ ਕਿ ਸੂਬਾ  ਸਰਕਾਰ ਦੀ ਹਦਾਇਤ ਅਨੁਸਾਰ ਵਧੀਕ ਡਾਇਰੈਕਟਰ ਜਨਰਲ ਪੰਜਾਬ ਵਲੋਂ  ਜੋ ਐਕਟ ਦੀ ਧਾਰਾ 199 ਏ ਅਤੇ ਐਕਟ 199 ਸੀ  ਅਨੁਸਾਰ ਪੱਤਰ ਨੰਬਰ 6607-11/ਟਰੈਫਿਕ 02-07-2024 ਅਧੀਨ ਹੁਕਮ ਜਾਰੀ ਕੀਤਾ  ਗਿਆ ਕਿ ਨਾ ਬਾਲਿਗ ਬੱਚੇ  ਜੋ ਕਿ 18 ਸਾਲ ਤੋਂ ਘੱਟ ਹਨ, ਉਹਨਾਂ ਦੇ  ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਦੇ  ਰੋਕ ਲਗਾਉਣ ਦਾ  ਜੋ ਫੈਂਸਲਾ ਕੀਤਾ  ਗਿਆ ਹੈ, ਉਹ ਇਕ ਸ਼ਲਾਘਾ ਯੋਗ ਫੈਂਸਲਾ ਹੈ l ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਇਸ ਦਾ ਸਵਾਗਤ ਕਰਦੀ ਹੈ l ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ  ਕਿਹਾ ਪਿਛਲੇ ਕਾਫੀ ਸਮਿਆਂ ਸੜਕ ਦੁਰਘਟਨਾਵਾਂ ਵਿੱਚ ਕਾਫੀ ਵੜੋਤਰੀ ਹੋਈ ਹੈ, ਜਿਸ ਨਾਲ ਕਾਫੀ ਜਾਨਮਾਲ ਦਾ ਨੁਕਸ਼ਾਨ ਹੋਇਆ ਹੈ, ਇਹ ਜ਼ਿਆਦਾਤਰ ਐਕਸੀਡੈਂਟ ਨਬਾਲਿਗ ਬੱਚਿਆਂ ਦੇ ਲਾਪਰਵਾਹੀ ਨਾਲ ਵਹੀਕਲ ਚਲਾਉਣ ਕਾਰਨ ਹੁੰਦੇ ਹਨ, ਜੋ ਪ੍ਰਸ਼ਾਸ਼ਨ ਵਲੋਂ ਇਹ ਫੈਂਸਲਾ ਲਿਆ ਗਿਆ ਹੈ, ਜੇਕਰ ਇਹ  ਪੱਕੇ ਤੌਰ ਤੇ ਸਖਤੀ ਨਾਲ  ਲਾਗੂ ਕੀਤਾ ਜਾਂਦਾ ਹੈ ਤਾਂ ਇਸ  ਨਾਲ ਲਗਾਤਾਰ ਹੋ ਰਹੀਆਂ  ਸੜਕ ਦੁਰਘਟਨਾਵਾਂ ਵਿੱਚ ਕਮੀ ਆਵੇਗੀ l ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ (ਲੱਕੀ ) ਨੇ ਕਿਹਾ ਕਿ ਇਸ  ਫੈਂਸਲੇ ਦੇ ਨਾਲ ਸੂਬਾ ਸਰਕਾਰ ਨੂੰ  ਟਿੱਪਰ ਚਾਲਕਾਂ ਦੇ ਲਈ ਵੀ ਕੁਝ ਨਿਯਮਾਂ ਵਿੱਚ ਸੋਧ ਕਰਨ ਦੀ ਜਰੂਰਤ ਹੈ l ਉਹਨਾਂ ਦੇ ਚਲਾਉਣ ਦਾ ਸਮਾਂ ਪੱਕੇ ਤੌਰ  ਨਿਸ਼ਚਿਤ ਕਰਨਾ ਚਾਹੀਦਾ ਹੈ, ਇਹ ਅਪਣੀ ਮਨਮਰਜੀ ਮੁਤਾਬਿਕ ਹੀ ਬਿਨਾ ਕਿਸੇ ਨਿਯਮ ਤੋਂ ਚਲਦੇ ਹਨ l ਨਾ ਤਾਂ ਇਹਨਾਂ ਦੀ ਕੋਈ ਸਪੀਡ ਲਿਮਿਟ ਹੈ ਅਤੇ ਨਾ ਹੀ ਕੋਈ ਸਮਾਂ ਨਿਸਚਿਤ ਹੈ l ਇਹ ਚੋਵੀ ਘੰਟੇ ਬਿਨਾ ਰੁਕੇ ਓਵਰ ਲੋਡ ਵਜ਼ਨ ਲੈ ਕੇ ਚਲਦੇ ਰਹਿੰਦੇ ਹਨ ਅਤੇ ਸੜਕ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਅਤੇ ਪਿੰਡਾਂ ਲਿੰਕ ਰੋਡ ਸੜਕਾਂ ਨੂੰ ਤੋੜਣ ਵਿੱਚ ਚੰਗਾ ਖਾਸਾ ਰੋਲ ਅਦਾ ਕਰਦੇ ਹਨ l  ਉਹਨਾਂ ਕਿਹਾ ਕਿ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਇਸ ਪ੍ਰੈਸ ਨੋਟ ਮੰਗ ਕਰਦੀ ਹੈ ਕਿ ਸੂਬਾ ਸਰਕਾਰ ਜਲਦੀ ਤੋਂ ਜਲਦੀ ਟਿੱਪਰ ਚਾਲਕਾਂ ਲਈ ਵੀ ਨਿਯਮ ਅਤੇ ਸ਼ਰਤਾਂ ਚ ਸੋਧ ਕਰਕੇ ਸਖਤ ਕਾਨੂੰਨ ਬਣਾਏ ਜਾਣ ਅਤੇ ਸਖਤੀ ਨਾਲ ਲਾਗੂ ਕੀਤੇ ਜਾਣ l