ਪਟਿਆਲਾ 'ਚ ਵਿਆਹੁਤਾ ਦੀ ਮੌਤ, ਬੱਚਾ ਨਾ ਹੋਣ 'ਤੇ ਮਾਰ-ਕੁੱਟ ਦਾ ਦੋਸ਼

ਪਟਿਆਲਾ, 22 ਜੁਲਾਈ - ਬੀਤੇ ਕੱਲ੍ਹ ਪਟਿਆਲਾ ਜ਼ਿਲ੍ਹੇ ਦੇ ਨਾਭਾ ਵਿੱਚ ਇੱਕ ਵਿਆਹੁਤਾ ਦੀ ਮੌਤ ਹੋ ਗਈ ਹੈ। ਉਸਦੇ ਮਾਪਿਆਂ ਨੇ ਸਹੁਰੇ ਪਰਿਵਾਰ 'ਤੇ ਕਤਲ ਦਾ ਦੋਸ਼ ਲਾਉਂਦਿਆਂ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲੀਸ ਨੇ ਮ੍ਰਿਤਕ ਔਰਤ ਜਸ਼ਨ ਕੌਰ ਜਦੇ ਭਰਾ ਗੁਰਸੇਵਕ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਪ੍ਰਿਤਪਾਲ ਸਿੰਘ, ਸਹੁਰਾ ਭਾਨ ਸਿੰਘ, ਸੱਸ ਕੇਸਰੋ ਤੇ ਭਾਣਜੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਗੁਰਸੇਵਕ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 2021 ਵਿੱਚ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸ਼ੁਰੂਆਤੀ ਦਿਨਾਂ 'ਚ ਸਭ ਕੁਝ ਠੀਕ ਚੱਲਿਆ ਪਰ ਇਸ ਤੋਂ ਬਾਅਦ ਘਰ 'ਚ ਝਗੜੇ ਵਧਣ ਲੱਗੇ। ਵਿਆਹ ਦੇ ਇਕ ਸਾਲ ਬਾਅਦ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਜਸ਼ਨ ਨੂੰ ਬੱਚਾ ਨਾ ਹੋਣ 'ਤੇ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦਾ ਵਿਰੋਧ ਕਰਨ ’ਤੇ ਪ੍ਰਿਤਪਾਲ ਸਿੰਘ ਤੇ ਉਸਦਾ ਪਰਿਵਾਰ ਜਸ਼ਨ ਨੂੰ 
ਕੁੱਟਦੇ ਸਨ। ਕੁੱਟਮਾਰ ਤੋਂ ਤੰਗ ਆ ਕੇ ਜਸ਼ਨ ਆਪਣੇ ਪੇਕੇ ਘਰ ਆ ਗਈ, ਜਿੱਥੋਂ ਕੁਝ ਦਿਨ ਪਹਿਲਾਂ ਪ੍ਰਿਤਪਾਲ ਸਿੰਘ ਪੰਚਾਇਤ ਸਨਮੁਖ ਰਾਜ਼ੀਨਾਵਾਂ ਕਰਕੇ ਉਸ ਨੂੰ ਵਾਪਸ ਲੈ ਗਿਆ। 21 ਜੁਲਾਈ ਨੂੰ ਜਸ਼ਨ ਦੇ ਪਤੀ ਨੇ ਜਸ਼ਨ ਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਨੂੰ ਉਲਟੀਆਂ ਆ ਰਹੀਆਂ ਹਨ ਅਤੇ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੈ। ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਜਸ਼ਨ ਕੌਰ ਨਿੱਜੀ ਹਸਪਤਾਲ ਪਹੁੰਚੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ।