ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਪੇਸ਼ ਕੀਤਾ ਮੁੱਖ ਪਰਚਾ
ਲੁਧਿਆਣਾ 20 ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਪ੍ਰਬਜੀਤ ਸਿੰਘ, ਉਪ-ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ ਨੇ ਥਾਈਲੈਂਡ ਵਿਖੇ ‘ਜਲ-ਭੋਜਨ ਢਾਂਚਾ ਅਤੇ ਸਾਧਨਾਂ ਦੀ ਟਿਕਾਊ ਸੁਰੱਖਿਆ’ ਵਿਸ਼ੇ ’ਤੇ ਹੋਈ ਦੂਸਰੀ ਐਕਵੇਟਿਕ ਸਾਇੰਸ ਕਾਨਫਰੰਸ ਵਿਚ ਮੁੱਖ ਪਰਚਾ ਪੇਸ਼ ਕੀਤਾ। ਇਹ ਕਾਨਫਰੰਸ ਥਾਈਲੈਂਡ ਦੀ ਪ੍ਰਿੰਸ ਆਫ ਸੌਂਗਕਲਾ ਯੂਨੀਵਰਸਿਟੀ ਵਿਖੇ ਹੋਈ।

ਉਨ੍ਹਾਂ ਨੇ ਇਥੇ ਉੱਘੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਪ੍ਰੋਫੈਸਰ ਤੋਸ਼ਿਆਕੀ ਇਟਾਮੀ, ਜਪਾਨ, ਡਾ. ਪੁੱਠ ਸੌਂਗਸੰਨਜਿੰਡਾ, ਥਾਈਲੈਂਡ ਡਾ. ਮਸ਼ਾਰੂ ਮੀਜ਼ੂਕਾਮੀ, ਜਪਾਨ ਅਤੇ ਡਾ. ਟੋਹਰੂ ਮੇਕਾਤਾ ਸ਼ਾਮਿਲ ਸਨ।
ਆਪਣੇ ਕੂੰਜੀਵਤ ਸੰਬੋਧਨ ਵਿਚ ਡਾ. ਸਿੰਘ ਨੇ ਝੀਂਗਾ ਪਾਲਣ ਸੰਬੰਧੀ ਸਰਵਉੱਤਮ ਪ੍ਰਬੰਧਨ ਨੀਤੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਚੰਗੀਆਂ ਪ੍ਰਬੰਧਨ ਨੀਤੀਆਂ ਨਾਲ ਅਸੀਂ ਵਿਸ਼ਵ ਪੱਧਰ ਤੇ ਝੀਂਗਾ ਪਾਲਣ ਵਿਚ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਉਨ੍ਹਾਂ ਥਾਈਲੈਂਡ ਦੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਭਾਰਤ ਦੇ ਵਿਗਿਆਨੀਆਂ ਨਾਲ ਸਾਂਝ ਰੱਖਣ ਤਾਂ ਜੋ ਦੋਵਾਂ ਮੁਲਕਾਂ ਦੀਆਂ ਦੁਵੱਲੀਆਂ ਝੀਂਗਾ ਬਿਮਾਰੀ ਚੁਣੌਤੀਆਂ ਨੂੰ ਨਜਿੱਠਿਆ ਜਾ ਸਕੇ।
ਇਥੇ ਇਹ ਦੱਸਣਾ ਜ਼ਿਕਰਯੋਗ ਹੈ ਕਿ ਡਾ. ਪ੍ਰਬਜੀਤ ਸਿੰਘ ਨੇ ਪੰਜਾਬ ਦੇ ਦੱਖਣ-ਪੱਛਮੀ, ਸੇਮ ਵਾਲੇ ਜਿਲ੍ਹਿਆਂ ਵਿਚ ਝੀਂਗਾ ਪਾਲਣ ਦੇ ਪ੍ਰਚਾਰ ਪਸਾਰ ਵਿਚ ਮੁੱਢਲਾ ਯੋਗਦਾਨ ਪਾਇਆ ਹੈ ਇਸ ਕਾਰਣ ਇਥੇ ਗ਼ੈਰ-ਉਤਪਾਦਕ ਜ਼ਮੀਨਾਂ ਵੀ ਝੀਂਗਾ ਪਾਲਣ ਨਾਲ ਚੰਗਾ ਮੁਨਾਫ਼ਾ ਦੇ ਰਹੀਆਂ ਹਨ। ਇਸ ਸੰਬੰਧੀ ਉਨ੍ਹਾਂ ਨੂੰ ਵਿਸ਼ਵ ਪੱਧਰੀ ਪਛਾਣ ਵੀ ਪ੍ਰਾਪਤ ਹੋਈ ਹੈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਕੀਤਾ ਕੰਮ ਭਵਿੱਖ ਦੀ ਖੋਜ ਅਤੇ ਦੋਨਾਂ ਯੂਨੀਵਰਸਿਟੀਆਂ ਦਰਮਿਆਨ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਯੂਨੀਵਰਸਿਟੀ, ਸੂਬੇ ਅਤੇ ਮੁਲਕ ਬਾਰੇ ਅੰਤਰਰਾਸ਼ਟਰੀ ਨੁਮਾਇੰਦਗੀ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਪ੍ਰਬਜੀਤ ਨੇ ਬੇਕਾਰ ਭੁਮੀ ਵਿਚ ਝੀਂਗਾ ਪਾਲਣ ਦਾ ਕੰਮ ਆਰੰਭ ਕੇ ਕਿਸਾਨਾਂ ਦੀ ਸਮਾਜਿਕ ਆਰਥਿਕ ਹਾਲਤ ਨੂੰ ਬਿਹਤਰ ਕਰਨ ਲਈ ਵਧੀਆ ਕੰਮ ਕੀਤਾ ਹੈ।