
ਮਮਤਾ ਬੈਨਰਜੀ ਨੂੰ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ - ਕਰਮਵੀਰ ਬਾਲੀ
ਹੁਸ਼ਿਆਰਪੁਰ - ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਲਾਦੇਸ਼ ਦੀ ਜਨਤਾ ਨੂੰ ਕਿਹਾ ਕਿ ਜਦੋਂ ਉਹ ਸਾਡਾ ਦਰਵਾਜ਼ਾ ਖਟਖਟਾਉਣਗੇ ਤਾਂ ਅਸੀਂ ਉਨ੍ਹਾਂ ਨੂੰ ਸ਼ਰਨ ਦੇਵਾਂਗੇ। ਕਰਮਵੀਰ ਬਾਲੀ ਨੇ ਕਿਹਾ ਕਿ ਸ਼ਾਇਦ ਮਮਤਾ ਬੈਨਰਜੀ ਨੂੰ ਪਤਾ ਨਹੀ ਕਿ ਉਹ ਮੁੱਖ ਮੰਤਰੀ ਹਨ, ਪ੍ਰਧਾਨ ਮੰਤਰੀ ਨਹੀਂ ਹਨ, ਜੋ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਦੇ ਕੇ ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਖੁਸ਼ ਕਰ ਰਹੀ ਹੈ।
ਹੁਸ਼ਿਆਰਪੁਰ - ਜ਼ਿਲ੍ਹਾ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਕਰਮਵੀਰ ਬਾਲੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਲਾਦੇਸ਼ ਦੀ ਜਨਤਾ ਨੂੰ ਕਿਹਾ ਕਿ ਜਦੋਂ ਉਹ ਸਾਡਾ ਦਰਵਾਜ਼ਾ ਖਟਖਟਾਉਣਗੇ ਤਾਂ ਅਸੀਂ ਉਨ੍ਹਾਂ ਨੂੰ ਸ਼ਰਨ ਦੇਵਾਂਗੇ। ਕਰਮਵੀਰ ਬਾਲੀ ਨੇ ਕਿਹਾ ਕਿ ਸ਼ਾਇਦ ਮਮਤਾ ਬੈਨਰਜੀ ਨੂੰ ਪਤਾ ਨਹੀ ਕਿ ਉਹ ਮੁੱਖ ਮੰਤਰੀ ਹਨ, ਪ੍ਰਧਾਨ ਮੰਤਰੀ ਨਹੀਂ ਹਨ, ਜੋ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਦੇ ਕੇ ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਖੁਸ਼ ਕਰ ਰਹੀ ਹੈ। ਦੇਸ਼ ਦੀਆਂ ਸੀਮਾਵਾਂ ਕੇਂਦਰ ਦੇ ਅਧੀਨ ਹੁੰਦੀਆਂ ਹਨ। ਕੇਂਦਰ ਦੀ ਮਰਜ਼ੀ ਦੇ ਬਗੈਰ ਵਿਦੇਸ਼ ਦਾ ਪੱਤਾ ਵੀ ਭਾਰਤ ਦੀ ਸੀਮਾ ਵਿੱਚ ਦਾਖਲ ਨਹੀਂ ਹੋ ਸਕਦਾ। ਮਮਤਾ ਬੈਨਰਜੀ ਆਪਣੀ ਹੱਦ ਵਿੱਚ ਰਹਿ ਕੇ ਬਿਆਨ ਦੇਣ। ਹੈਰਾਨੀ ਇਹ ਹੈ ਕਿ ਉਹ ਉਸ ਦੇਸ਼ ਦੀ ਗੱਲ ਕਰ ਰਹੇ ਹਨ। ਜਿਸ ਨੂੰ ਭਾਰਤ ਨੇ 1971 ਦੇ ਯੁੱਧ ਵਿੱਚ ਪਾਕਿਸਤਾਨ ਤੋਂ ਅਲੱਗ ਕਰਕੇ ਬੰਗਲਾਦੇਸ਼ ਬਣਾਇਆ ਸੀ। ਅੱਜ ਇਹੀ ਬੰਗਲਾਦੇਸ਼ ਭਾਰਤ ਵਿਰੋਧੀ ਕਾਰਜ ਕਰ ਰਿਹਾ ਹੈ। ਮਮਤਾ ਬੈਨਰਜੀ ਦਾ ਮੋਹ ਇਸ ਤਰ੍ਹਾਂ ਦੇ ਲੋਕਾਂ ਲਈ ਕਿਵੇਂ ਜਾਗਿਆ। ਜੇ ਐਨਾ ਹੀ ਪ੍ਰੇਮ ਹੈ ਤਾਂ ਬੰਗਲਾਦੇਸ਼ ਚਲੀ ਜਾਵੇ। ਇਸ ਤਰ੍ਹਾਂ ਹੀ ਮੁੱਖ ਮੰਤਰੀ ਦੂਜੇ ਦੇਸ਼ਾ ਨੂੰ ਭਾਰਤ ਵਿੱਚ ਪਨਾਹ ਦੇਣ ਦੀ ਗੱਲ ਕਰਦੇ ਰਹਿਣਗੇ ਤਾਂ ਕੇਂਦਰ ਸਰਕਾਰ ਦਾ ਕੀ ਮਹੱਤਵ ਰਹੇਗਾ। ਮਮਤਾ ਬੈਨਰਜੀ ਨੇ ਕਦੀ ਹਿੰਦੂਆਂ ਦੀ ਗੱਲ ਨਹੀਂ ਕੀਤੀ, ਜਿਹੜੇ ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਦੂਸਰੇ ਦਰਜੇ ਦੇ ਨਾਗਰਿਕ ਹਨ। ਹਿੰਦੂਆਂ ਦੀਆਂ ਬੇਟੀਆਂ ਦਾ ਆਏ ਦਿਨ ਅਪਹਰਣ ਹੋ ਰਿਹਾ ਹੈ। ਉਨ੍ਹਾਂ ਨਾਲ ਜ਼ਬਰਦਸਤੀ ਨਿਕਾਹ ਹੋ ਰਹੇ ਹਨ ਅਤੇ ਪੁਲਿਸ ਉਨ੍ਹਾਂ ਦੀ ਰੱਖਿਆ ਨਹੀ ਕਰ ਰਹੀ। ਹਿੰਦੂਆਂ ਤੇ ਜ਼ੁਲਮ ਹੋ ਰਿਹਾ ਹੈ। ਕੀ ਮਮਤਾ ਬੈਨਰਜੀ ਇਸ ਉਪਰ ਸ਼ਪੱਸ਼ਟੀਕਰਨ ਦੇਵੇਗੀ। ਮਮਤਾ ਬੈਨਰਜੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਕੇਂਦਰ ਨੂੰ ਚੁਣੌਤੀ ਦੇ ਰਹੀ ਹੈ, ਜਿਹੜੀ ਦੇਸ਼ ਦੇ ਹਿਤ ਵਿਚ ਨਹੀਂ ਹੈ। ਇਸ ਮੌਕੇ ਤੇ ਨਵਲ ਕਿਸ਼ੋਰ ਕਾਲੀਆ, ਨਿਰਮਲ ਸਿੰਘ, ਉਤਮ ਸਿੰਘ, ਹਰੀਮਿੱਤਰ, ਸੁਰੇਸ਼ ਕੁਮਾਰ, ਗੁਡੂ ਸਿੰਘ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।
