ਸੈਲਾਨੀ ਮਿਲਣੀ ਮੌਕੇ ਬਲਜਿੰਦਰ ਮਾਨ ਦੀ ਪੁਸਤਕ 'ਕੁਦਰਤ ਦੀ ਗੋਦ ਵਿੱਚ' ਜਾਰੀ

ਮਾਹਿਲਪੁਰ - ਮਾਹਿਲਪੁਰ ਦੇ ਨੈਸ਼ਨਲ ਅਵਾਰਡੀ ਟੀਚਰ ਅਤੇ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਦੁਆਰਾ ਸਥਾਪਿਤ ਕੀਤੀ ਕੁਟੀਆ ਵਿੱਚ ਇੱਕ ਸੈਲਾਨੀ ਮਿਲਣੀ ਦਾ ਆਯੋਜਨ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਲਪੁਰ ਵੱਲੋਂ ਕੀਤਾ ਗਿਆ। ਜਿਸ ਵਿੱਚ ਉਹਨਾਂ ਦੇ ਸ਼ਰਧਾਲੂਆਂ ਅਤੇ ਸ਼ਾਗਿਰਦਾਂ ਨੇ ਵੱਧ ਚੜ੍ਕੇ ਭਾਗ ਲਿਆ l ਮਾਹਿਲਪੁਰ ਦੇ ਇਤਿਹਾਸ, ਧਰਮ, ਵਿਗਿਆਨ ਅਤੇ ਕੁਦਰਤੀ ਨਜ਼ਾਰਿਆਂ ਨੂੰ ਪੇਸ਼ ਕਰਦੀ ਕੁਟੀਆ ਵਿੱਚ ਇਹ ਇੱਕ ਨਵੇਕਲਾ ਸਮਾਰੋਹ ਬਣ ਗਿਆ। ਸਭ ਦਾ ਸਵਾਗਤ ਕਰਦਿਆਂ ਉਹਨਾਂ ਦੇ ਸਪੁੱਤਰ ਅਮਨਦੀਪ ਸਿੰਘ ਬੈਂਸ ਅਤੇ ਮਾਧਰੀ ਏ ਸਿੰਘ ਅਰਜਨ ਅਵਾਰਡੀ ਨੇ ਕਿਹਾ ਕਿ ਉਨਾਂ ਨੂੰ ਆਪ ਸਭ ਤੇ ਬਹੁਤ ਮਾਣ ਹੈ ਜੋ ਹਮੇਸ਼ਾ ਉਨਾਂ ਦੇ ਅੰਗ ਸੰਗ ਰਹਿੰਦੇ ਹੋ।

      ਗਿਆਨੀ ਜੀ ਦੇ ਸਭ ਤੋਂ ਲੰਬਾ ਸਮਾਂ ਸਾਥੀ ਰਹੇ ਬੱਗਾ ਸਿੰਘ ਆਰਟਿਸਟ ਨੇ ਉਹਨਾਂ ਦੇ ਜੀਵਨੀ ਦੇ ਪੰਨੇ ਫਰੋਲਦਿਆਂ ਮਾਣ ਨਾਲ ਆਖਿਆ ਕਿ ਅੱਜ ਅਨੇਕਾਂ ਵਿਦਿਆਰਥੀ ਅਤੇ ਸ਼ਰਧਾਲੂ ਦੇਸ਼ ਵਿਦੇਸ਼ ਵਿੱਚ ਉਹਨਾਂ ਦੀ ਬਦੌਲਤ ਉੱਚੀਆਂ ਪਦਵੀਆਂ ਤੇ ਬੈਠੇ ਹਨ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਪ੍ਰਦੀਪ ਕੁਮਾਰ ਰਿਟਾਇਰਡ ਕਮਿਸ਼ਨਰ ਇਨਕਮ ਟੈਕਸ ਨੇ ਆਖਿਆ ਕਿ ਉਹ ਜੋ ਕੁਝ ਵੀ ਪ੍ਰਾਪਤ ਕਰ ਸਕਿਆ ਹੈ ਗਿਆਨੀ ਜੀ ਦੁਆਰਾ ਦਿੱਤੀਆਂ ਨਸੀਹਤਾਂ ਨਾਲ ਹੀ ਸੰਭਵ ਹੋਇਆ ਹੈ। ਇਸੇ ਤਰ੍ਹਾਂ ਕੁਲਵਿੰਦਰ ਸਿੰਘ ਮੋਹਾਲੀ ਨੇ ਕਿਹਾ ਕਿ ਉਹ ਜੀਵਨ ਨੂੰ ਜਿਉਣ ਦੇ ਕਾਬਲ ਬਣਾਉਣ ਵਾਲੇ ਮਹਾਨ ਇਨਸਾਨ ਨੂੰ ਸਦਾ ਨਮਨ ਕਰਦਾ ਹੈ। ਇਸ ਮੌਕੇ ਜਸਵਿੰਦਰ ਸਿੰਘ ਬਿੰਦਾ, ਹਰਬੰਸ ਸਿੰਘ ਨੌਰਾ, ਪ੍ਰਿਤਪਾਲ ਕੌਰ, ਮੁਖਤਿਆਰ ਸਿੰਘ, ਜੋਤੀ ਸਰੂਪ, ਮਾਸਟਰ ਸ਼ਿੰਗਾਰਾ ਸਿੰਘ, ਗੁਰਦੇਵ ਕੌਰ ਅਤੇ ਪ੍ਰਿੰਸੀਪਲ ਸ਼ਿਵ ਕੁਮਾਰ ਨੇ ਆਪਣੀਆਂ ਯਾਦਾਂ ਤਾਜੀਆਂ ਕੀਤੀਆਂ l
        ਬਲਜਿੰਦਰ ਮਾਨ ਦੁਆਰਾ ਲਿਖਤ ਪੁਸਤਕ 'ਕੁਦਰਤ ਦੀ ਗੋਦ ਵਿੱਚ' ਜਾਰੀ ਕਰਦਿਆਂ ਪ੍ਰੋਫੈਸਰ ਅਜੀਤ ਲੰਗੇਰੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਤੇ ਫਖਰ ਹੈ ਕਿ ਉਹਨਾਂ ਦੇ ਇਸ ਵਿਦਿਆਰਥੀ ਨੇ ਰਾਸ਼ਟਰੀ ਪੱਧਰ ਤੱਕ ਬਾਲ ਸਾਹਿਤ ਜਗਤ ਵਿੱਚ ਰਿਕਾਰਡ ਕਾਇਮ ਕੀਤੇ ਹਨ। ਇਹ ਪੁਸਤਕ ਜਿੱਥੇ ਪੂਰੇ ਭਾਰਤ ਦੀ ਸੈਰ ਕਰਵਾਉਂਦੀ ਹੈ ਉੱਥੇ ਮਹਾਨ ਵਿਅਕਤੀਆਂ ਨਾਲ ਸੰਵਾਦ ਵੀ ਰਚਾਉਂਦੀ ਹੈ। ਕਹਾਣੀਕਾਰ ਰਮੇਸ਼ ਬਿਧੜਕ ਨੇ ਬਲਜਿੰਦਰ ਮਾਨ ਦੀ ਸਾਹਿਤ ਸਿਰਜਣਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹ ਬਹੁਵਿਧਾਵੀ ਲੇਖਕ ਹੈ ਜਿਸ ਨੇ ਬਾਲ ਸਾਹਿਤ ਦੇ ਨਾਲ ਨਾਲ ਖੇਡ, ਵਿਦਿਅਕ, ਸੱਭਿਆਚਾਰ ਅਤੇ ਸਮਾਜਿਕ ਮਸਲਿਆਂ ਨੂੰ ਪੇਸ਼ ਕਰਨ ਵਿੱਚ ਪਹਿਲ ਕਦਮੀ ਕੀਤੀ ਹੈ। ਸਿੱਖ ਵਿਦਿਅਕ ਕੌਂਸਲ ਮਾਹਿਲਪੁਰ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਮਾਨ, ਗਿਆਨੀ ਜੀ ਦੇ ਪਦ ਚਿੰਨਾਂ ਤੇ ਚਲਦੇ ਹੋਏ ਸਾਹਿਤ ਰਾਹੀਂ ਸਮਾਜ ਨੂੰ ਸੁਚੱਜਾ ਬਣਾ ਰਹੇ ਹਨ।
 ਇਹ ਪੁਸਤਕ ਮਨੋਰੰਜਕ ਢੰਗ ਨਾਲ ਪ੍ਰੇਰਣਾ , ਜਾਣਕਾਰੀ ਅਤੇ ਸਿੱਖਿਆ ਦੇਣ ਵਾਲੀ ਹੈ। ਸਭ ਨੂੰ ਪੁਸਤਕ ਤੋਹਫੇ ਵਜੋਂ ਦਿੱਤੀ ਗਈ। ਗਰਾਫਿਕ ਡਿਜ਼ਾਇਨਰ ਮਲਟੀ ਮੀਡੀਆ ਸੁਖਮਨ ਸਿੰਘ ਨੇ ਕਲਾਤਮਿਕ ਢੰਗ ਨਾਲ ਮੰਚ ਸੰਚਾਲਨ ਕਰਕੇ ਇਸ ਪ੍ਰੋਗਰਾਮ ਨੂੰ ਸਿਖਰ ਤੱਕ ਪਹੁੰਚਾਇਆ l ਇਸ ਮੌਕੇ ਪ੍ਰਿੰ. ਪਰਮਿੰਦਰ ਸਿੰਘ, ਮੈਨੇਜਰ ਰਾਮ ਤੀਰਥ ਪਰਮਾਰ, ਮਾਸਟਰ ਸੁਖਵਿੰਦਰ ਸਿੰਘ, ਪਰਸ਼ੋਤਮ ਲਾਲ, ਸੰਦੀਪ ਗੌਤਮ, ਸਰਪੰਚ ਬਲਵਿੰਦਰ ਕੌਰ, ਬਹਾਦਰ ਸਿੰਘ, ਕੁਲਵਰਨ ਸਿੰਘ, ਬਲਵੀਰ ਕੌਰ, ਲੈਕਚਰਾਰ ਬਲਦੇਵ ਸਿੰਘ, ਸੁਰਿੰਦਰ ਕੁਮਾਰ, ਕੁਲਦੀਪ ਕੌਰ ਅਤੇ ਰੇਸ਼ਮ ਕੌਰ ਸਮੇਤ ਗਿਆਨੀ ਜੀ ਦੇ ਸ਼ਰਧਾਲੂ, ਸ਼ਾਗਿਰਦ ਅਤੇ ਪ੍ਰੇਮੀ ਸ਼ਾਮਿਲ ਹੋਏ l