ਮਹੇਸ਼ਿਆਣਾ ਮੰਦਰ ਸਮੁੰਦੜਾ ਵਿੱਚ ਗੁਰ ਪੂਰਨਮਾ ਸਬੰਧੀ ਸਮਾਗਮ 21 ਨੂੰ

ਗੜਸ਼ੰਕਰ, 19 ਜੁਲਾਈ - ਸ੍ਰੀ ਗੁਰੂ ਪੂਜਾ ਵਿਆਸ ਪੂਰਨਮਾ ਮਹਾਂਉਤਸਵ ਸਬੰਧੀ ਪਿੰਡ ਸਮੁੰਦੜਾ ਦੇ ਮਹੇਸ਼ਿਆਣਾ ਮੰਦਰ ਵਿੱਚ 20 ਅਤੇ 21 ਨੂੰ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਗੜਸ਼ੰਕਰ, 19 ਜੁਲਾਈ - ਸ੍ਰੀ ਗੁਰੂ ਪੂਜਾ ਵਿਆਸ ਪੂਰਨਮਾ ਮਹਾਂਉਤਸਵ ਸਬੰਧੀ ਪਿੰਡ ਸਮੁੰਦੜਾ ਦੇ ਮਹੇਸ਼ਿਆਣਾ ਮੰਦਰ ਵਿੱਚ 20 ਅਤੇ 21 ਨੂੰ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪ੍ਰਬੰਧਕੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 20 ਤਰੀਕ ਨੂੰ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਭਜਨ ਅਤੇ ਉਪਰੰਤ ਇਸ ਦੇ 8 ਵਜੇ ਤੱਕ ਸਤਸੰਗ ਹੋਵੇਗਾ। ਸਤਸੰਗ ਦੌਰਾਨ ਸ੍ਰੀ ਵਿਸ਼ੇਸ਼ਾ ਨੰਦ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਅਤੇ ਸੰਗਤਾਂ ਨੂੰ ਸੰਬੋਧਨ ਕਰਨਗੇ।
21 ਜੁਲਾਈ ਦਿਨ ਐਤਵਾਰ ਨੂੰ ਸਵੇਰੇ 5 ਵਜੇ ਗੁਰੂ ਪੂਜਾ ਹੋਵੇਗੀ ਅਤੇ ਉਪਰੰਤ ਇਸ ਦੇ ਸਵੇਰੇ 9  ਤੋਂ 10 ਵਜੇ ਤੱਕ ਸਤਸੰਗ ਹੋਵੇਗਾ।