PEC 'ਚ 'ਇੱਕ ਬੂਟਾ ਮਾਂ ਦੇ ਨਾਂ' ਮੁਹਿੰਮ ਤਹਿਤ ਵਣ ਮਹਾ ਉਤਸਵ 2024 ਪੂਰੇ ਉਤਸ਼ਾਹ ਨਾਲ ਮਨਾਇਆ ਗਿਆ

ਚੰਡੀਗੜ੍ਹ: 19 ਜੁਲਾਈ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਅਸਟੇਟ ਦਫਤਰ ਨੇ ਅੱਜ ਪੀਈਸੀ ਕੈਂਪਸ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾ ਕੇ ਵਣ ਮਹਾ ਉਤਸਵ 2024 ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ। ਇਹ ਅਭਿਆਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 05 ਜੂਨ, 2024 ਨੂੰ ਸ਼ੁਰੂ ਕੀਤੀ ਗਈ ''ਏਕ ਪੇੜ ਮਾਂ ਕੇ ਨਾਮ'' (ਇੱਕ ਬੂਟਾ ਮਾਂ ਦੇ ਨਾਂ) ਮੁਹਿੰਮ ਦੇ ਤਹਿਤ ਚਲਾਇਆ ਗਿਆ ਸੀ।

ਚੰਡੀਗੜ੍ਹ: 19 ਜੁਲਾਈ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਅਸਟੇਟ ਦਫਤਰ ਨੇ ਅੱਜ ਪੀਈਸੀ ਕੈਂਪਸ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾ ਕੇ ਵਣ ਮਹਾ ਉਤਸਵ 2024 ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ। ਇਹ ਅਭਿਆਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 05 ਜੂਨ, 2024 ਨੂੰ ਸ਼ੁਰੂ ਕੀਤੀ ਗਈ ''ਏਕ ਪੇੜ ਮਾਂ ਕੇ ਨਾਮ'' (ਇੱਕ ਬੂਟਾ ਮਾਂ ਦੇ ਨਾਂ) ਮੁਹਿੰਮ ਦੇ ਤਹਿਤ ਚਲਾਇਆ ਗਿਆ ਸੀ। ਇਸ ਦੇ ਨਾਲ ਹੀ, ਇਸ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ, ਸ਼੍ਰੀ. ਬਨਵਾਰੀਲਾਲ ਪੁਰੋਹਿਤ ਜੀ, ਜਿਨ੍ਹਾਂ ਨੇ ਹਾਲ ਹੀ ਵਿੱਚ 05 ਜੁਲਾਈ, 2024 ਨੂੰ ਇਸ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦੇ ਤਹਿਤ ਹੀ ਰਾਜ ਭਵਨ ਵਿਖੇ ਆਪਣੀ ਮਾਂ ਦੀ ਯਾਦ ਵਿੱਚ 'ਰੁਦਰਾਕਸ਼' ਦਾ ਬੂਟਾ ਲਗਾ ਕੇ ਇਸ ਮੁਹਿੰਮ ਨੂੰ ਹੋਰ ਵੀ ਪ੍ਰੋਤਸਾਹਿਤ ਕੀਤਾ ਹੈ।
ਧਰਤੀ ਦੇ ਗ੍ਰੀਨ ਕਵਰ ਨੂੰ ਵਧਾਉਣ ਦੇ ਇਸ ਸ਼ੁਭ ਮੌਕੇ 'ਤੇ ਡਾਇਰੈਕਟਰ ਪੀ.ਈ.ਸੀ., ਪ੍ਰੋ. ਰਾਜੇਸ਼ ਭਾਟੀਆ (ਐਡ ਅੰਤਰਿਮ), ਯੂਟੀ ਦੇ ਜੰਗਲਾਤ ਅਫਸਰ ਸ਼੍ਰੀ. ਭੁਪਿੰਦਰ ਸਿੰਘ, ਰਜਿਸਟਰਾਰ ਕਰਨਲ ਆਰ. ਐਮ. ਜੋਸ਼ੀ, ਚੇਅਰਮੈਨ ਅਸਟੇਟ ਪ੍ਰੋ. ਸੁਸ਼ਾਂਤ ਸਮੀਰ, ਅਸਟੇਟ ਅਫ਼ਸਰ ਡਾ. ਤੇਜਿੰਦਰ ਸਿੰਘ ਸੱਗੂ ਸਮੇਤ ਪੀ.ਈ.ਸੀ. ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਡੀਨ ਹਾਜ਼ਰ ਸਨ। ਯੂਟੀ ਚੰਡੀਗੜ੍ਹ ਦੇ ਜੰਗਲਾਤ ਵਿਭਾਗ ਵੱਲੋਂ ਪੀਈਸੀ ਕੈਂਪਸ ਵਿਖੇ ਵੱਖ-ਵੱਖ ਬੂਟੇ, ਦਵਾਈਆਂ, ਫੁੱਲਾਂ ਅਤੇ ਫਲਾਂ ਸਮੇਤ ਕੁੱਲ 1400 ਪੌਦੇ ਲਗਾਏ ਗਏ ਹਨ।
ਇਸ ਦੌਰਾਨ ਜੰਗਲਾਤ ਵਿਭਾਗ ਨੇ ਵੀ ਇੱਕ ਮੁਹਿੰਮ ਚਲਾਈ ਹੈ, ਜਿਸ ਵਿੱਚ 'ਜੰਗਲਾਤ ਖੇਤਰਾਂ ਤੋਂ ਬਾਹਰ ਰੁੱਖ ਵਧਾਉਣ' 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਹੀ ਯੂਟੀ ਦੇ ਜੰਗਲਾਤ ਵਿਭਾਗ ਵੱਲੋਂ ਘਰ-ਘਰ ਜਾ ਕੇ ਮੁਫ਼ਤ ਬੂਟੇ ਮੁਹੱਈਆ ਕਰਵਾਏ ਗਏ। ਯੂਟੀ ਪ੍ਰਸ਼ਾਸਕ ਵੱਲੋਂ ‘ਵਣ ਵਿਭਾਗ ਆਪ ਕੇ ਦੁਆਰ’ ਮੁਹਿੰਮ ਤਹਿਤ ਤਿੰਨ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ ਗਿਆ। ਪੀਈਸੀ ਵੀ ਵੱਧ-ਚੜ ਕੇ ਧਰਤੀ ਮਾਤਾ ਦੀ ਹਰਿਆਵਲ ਨੂੰ ਵਧਾਉਣ ਵਾਲੀ ਇਸ ਨੇਕ ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।