ਬਰਨੋਹ ਵਿੱਚ 6 ਰੋਜ਼ਾ ਸਿਖਲਾਈ ਵਰਕਸ਼ਾਪ ਸ਼ੁਰੂ ਹੋਈ

ਊਨਾ, 16 ਜੁਲਾਈ - ਊਨਾ ਵਿਕਾਸ ਬਲਾਕ ਦੀ ਗ੍ਰਾਮ ਪੰਚਾਇਤ ਬਰਨੋਹ ਵਿਖੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਦੀ ਅਗਵਾਈ ਹੇਠ 6 ਰੋਜ਼ਾ ਸਿਖਲਾਈ ਵਰਕਸ਼ਾਪ ਸ਼ੁਰੂ ਕੀਤੀ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਡੀ.ਓ ਊਨਾ ਕੇ.ਐਲ.ਵਰਮਾ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ 20 ਜੁਲਾਈ ਤੱਕ ਜਾਰੀ ਰਹੇਗਾ| ਉਨ੍ਹਾਂ ਦੱਸਿਆ ਕਿ ਛੇ ਰੋਜ਼ਾ ਸਿਖਲਾਈ ਵਰਕਸ਼ਾਪ ਦੌਰਾਨ ਵਿਕਾਸ ਬਲਾਕ ਊਨਾ ਦੀਆਂ ਲਮਲਹਾੜੀ, ਸਮੂਰ ਕਲਾਂ, ਕੋਟਲਾ ਕਲਾਂ ਅੱਪਰ, ਡੰਗੋਲੀ ਅਤੇ ਅਜਨੌਲੀ ਗ੍ਰਾਮ ਪੰਚਾਇਤਾਂ ਵਿੱਚੋਂ ਪ੍ਰਤੀ ਗ੍ਰਾਮ ਪੰਚਾਇਤ ਛੇ ਪ੍ਰਤੀਯੋਗੀ ਤਕਨੀਕੀ ਸਿਖਲਾਈ ਪ੍ਰਾਪਤ ਕਰਨਗੇ, ਜਿਸ ਵਿੱਚ ਮਿਸਤਰੀ, ਪੱਟੀ ਬੰਨ੍ਹਣ ਵਾਲੇ ਅਤੇ ਤਰਖਾਣ ਨੂੰ ਸ਼ਾਮਲ ਕੀਤਾ ਗਿਆ ਹੈ।

ਕੇ.ਐਲ ਵਰਮਾ ਨੇ ਦੱਸਿਆ ਕਿ ਵਰਕਸ਼ਾਪ ਦਾ ਮੁੱਖ ਮੰਤਵ ਗ੍ਰਾਮ ਪੰਚਾਇਤਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਪੂਰੀ ਕੁਸ਼ਲਤਾ ਨਾਲ ਨੇਪਰੇ ਚਾੜ੍ਹਨਾ ਹੈ ਤਾਂ ਜੋ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਹਿਲੇ ਪੜਾਅ ਵਿੱਚ ਇਨ੍ਹਾਂ ਪੰਜ ਪੰਚਾਇਤਾਂ ਦੀ ਹੀ ਸ਼ਨਾਖਤ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਇਹ ਸਿਖਲਾਈ ਵਿਭਾਗੀ ਵਰਕਸ਼ਾਪਾਂ ਰਾਹੀਂ ਵਿਕਾਸ ਬਲਾਕ ਊਨਾ ਦੀਆਂ ਬਾਕੀ ਸਾਰੀਆਂ ਪੰਚਾਇਤਾਂ ਵਿੱਚ ਵੀ ਉਪਲਬਧ ਕਰਵਾਈ ਜਾਵੇਗੀ। ਸਿਖਲਾਈ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ।
ਇਸ ਮੌਕੇ ਵਰਕਸ਼ਾਪ ਦੇ ਨੋਡਲ ਅਫ਼ਸਰ ਪ੍ਰਸ਼ਾਂਤ ਸ਼ਰਮਾ, ਪੂਜਾ, ਸ਼ਿਵਾਨੀ, ਅਜੈ ਕੁਮਾਰ ਪੰਚਾਇਤ ਸਕੱਤਰ ਤੇ ਹੋਰ ਹਾਜ਼ਰ ਸਨ।