
“ਬੀ.ਡੀ.ਸੀ.ਖੂਨਦਾਨ ਪਸਾਰ ਕਮੇਟੀ” ਡੇਂਗੂ ਦੇ ਮੌਸਮ ਦੌਰਾਨ ਵੀ ਖੂਨਦਾਨ ਸੇਵਾਵਾਂ ਪ੍ਰਤੀ ਬਚਨਬੱਧ ਰਹੇਗੀ।
ਨਵਾਂਸ਼ਹਿਰ:- ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ ਡੀ ਸੀ ਦੀ ਸ਼ਾਖਾ “ਖੂਨਦਾਨ ਪਸਾਰ ਕਮੇਟੀ” ਦੀ ਵਿਸ਼ੇਸ਼ ਮੀਟਿੰਗ ਐਸ ਕੇ ਸਰੀਨ, ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਪੀ ਆਰ ਕਾਲ੍ਹੀਆ, ਡਾ: ਅਜੇ ਬੱਗਾ ਦੀ ਹਾਜ਼ਰੀ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਐਸ ਕੇ ਸਰੀਨ ਨੇ ਕੀਤੀ। ਸਕੱਤਰ ਜੇ ਐਸ ਗਿੱਦਾ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਸਾਲ ਪਹਿਲੀ ਜਨਵਰੀ ਤੋਂ ਸੱਤ ਜੁਲਾਈ ਤੱਕ 40 ਖੂਨਦਾਨ ਕੈਂਪਾਂ ਦੇ ਆਯੋਜਿਨ ਰਾਹੀਂ 1675 ਬਲੱਡ ਯੂਨਿਟ ਪ੍ਰਾਪਤ ਕੀਤੇ ਗਏ
ਨਵਾਂਸ਼ਹਿਰ:- ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ ਡੀ ਸੀ ਦੀ ਸ਼ਾਖਾ “ਖੂਨਦਾਨ ਪਸਾਰ ਕਮੇਟੀ” ਦੀ ਵਿਸ਼ੇਸ਼ ਮੀਟਿੰਗ ਐਸ ਕੇ ਸਰੀਨ, ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਪੀ ਆਰ ਕਾਲ੍ਹੀਆ, ਡਾ: ਅਜੇ ਬੱਗਾ ਦੀ ਹਾਜ਼ਰੀ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਐਸ ਕੇ ਸਰੀਨ ਨੇ ਕੀਤੀ। ਸਕੱਤਰ ਜੇ ਐਸ ਗਿੱਦਾ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਸਾਲ ਪਹਿਲੀ ਜਨਵਰੀ ਤੋਂ ਸੱਤ ਜੁਲਾਈ ਤੱਕ 40 ਖੂਨਦਾਨ ਕੈਂਪਾਂ ਦੇ ਆਯੋਜਿਨ ਰਾਹੀਂ 1675 ਬਲੱਡ ਯੂਨਿਟ ਪ੍ਰਾਪਤ ਕੀਤੇ ਗਏ ਅਤੇ ਲੋੜਵੰਦਾਂ ਨੂੰ ਜਾਰੀ ਕੀਤੇ ਗਏ। ਡਾ: ਅਜੇ ਬੱਗਾ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਹਰ ਸਾਲ ਵੱਖਰੀ ਕਿਸਮ ਦੇ ਮੱਛਰ ਰਾਹੀਂ ਡੇਂਗੂ ਦਾ ਖਤਰਾ ਪੈਦਾ ਹੋ ਜਾਂਦਾ ਹੈ ਜਿਸ ਤੋਂ ਬਚਾਅ ਲਈ ਆਮ ਪਬਲਿਕ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ| ਜਿਸ ਵਿੱਚ ਪੂਰਾ ਸਰੀਰ ਢੱਕਣ ਵਾਲ੍ਹੇ ਪਹਿਰਾਵੇ ਪਹਿਨਣ, ਮੱਛਰ-ਰੋਕੂ ਕਰੀਮਾਂ ਦਾ ਇਸਤੇਮਾਲ ਕਰਨ, ਜਾਲ੍ਹੀ ਵਾਲ੍ਹੇ ਦਰਵਾਜ਼ੇ ਲਗਾ ਕੇ ਰੱਖਣ, ਘਰਾਂ ਵਿੱਚ ਪਏ ਬਰਤਨਾਂ ਕੂਲਰਾਂ ਵਿੱਚ ਪਾਣੀ ਜਮ੍ਹਾਂ ਨਾ ਰਹਿਣ ਦੇਣ, ਮੱਛਰ ਮਾਰੂ ਦਵਾਈਆਂ ਦਾ ਛਿੜਕਾਅ ਕਰਨ ਆਦਿ ਨਾਲ੍ਹ ਬਚਾਅ ਹੋ ਸਕਦਾ ਹੈ। “ਖੂਨਦਾਨ ਪਸਾਰ ਕਮੇਟੀ” ਦੇ ਯੁਵਾ ਮੈਂਬਰਾਂ ਵੱਲੋਂ ਖੂਨਦਾਨ ਸੇਵਾ ਦੇ ਪਸਾਰ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਲੋਂ ਪ੍ਰਸ਼ਾਸਨ ਨੂੰ ਡੇਂਗੂ ਦੇ ਸੰਭਾਵੀ ਖ਼ਤਰੇ ਨੂੰ ਵੇਖਦਿਆਂ ਜ਼ਰੂਰੀ ਬਚਾਓ ਅਤੇ ਜਾਗਰੂਕਤਾ ਪ੍ਰਬੰਧ ਆਰੰਭ ਕਰਨ ਦੀ ਅਪੀਲ ਕੀਤੀ ਗਈ। ਦੇਸ਼ ਭਰ ਦੇ ਸਨਅਤਕਾਰਾਂ ਨੂੰ ਆਪਣੀਆਂ ਸਨਅਤਾਂ ਵਿੱਚ ਕੰਮ ਕਰਨ ਵਾਲ੍ਹੇ ਵਰਕਰਾਂ ਨੂੰ ਖੂਨ ਵਾਰੇ ਜਾਗਰੂਕ ਕਰਨਾ ਚਾਹੀਦਾ ਹੈ। ਪਸਾਰ ਕਮੇਟੀ ਮੈਂਬਰਾਂ ਮਨਮੀਤ ਸਿੰਘ ਰਾਹੋਂ ,ਰਾਜੀਵ ਭਾਰਦਵਾਜ, ਮਲਕੀਅਤ ਸਿੰਘ ਸੜੋਆ, ਹਿਤੇਂਦਰ ਖੰਨਾ, ਨਰਿੰਦਰ ਸਿੰਘ ਭਾਰਟਾ,ਦੇਸ ਰਾਜ ਬਾਲੀ, ਗੁਰਿੰਦਰ ਸਿੰਘ ਸੇਠੀ, ਰਾਜਿੰਦਰ ਛੋਕਰ, ਸੁਖਵੰਤ ਸਿੰਘ, ਬਲਕਾਰ ਸਿੰਘ ਬਾਲੀ ਤੇ ਸਚਿਨ ਕੁਮਾਰ ਨੇ ਵਿਸ਼ਵਾਸ ਦੁਆਇਆ ਕਿ ਹੋਲ-ਬਲੱਡ ਜਾਂ ਪਲੇਟਲੈਟਸ ਦੇ ਲੋੜਵੰਦਾਂ ਲਈ ਦਿਨ ਰਾਤ ਅਧਾਰਿਤ ਸੇਵਾਵਾਂ ਲਈ ਖੂਨਦਾਨ ਪਸਾਰ ਕਮੇਟੀ ਮੈਂਬਰ ਬਚਨਬੱਧ ਰਹਿਣਗੇ।
