ਇੰਟਰਨੈਸ਼ਨਲ ਐਸੋਸੀਏਸ਼ਨ ਲਾਇਨ ਕਲੱਬ ਵਲੋਂ ਮੁਫ਼ਤ ਮੈਡੀਕਲ, ਅੱਖਾਂ ਦਾ ਜਾਂਚ ਕੈਂਪ 16 ਜੁਲਾਈ ਨੂੰ

ਨਵਾਂਸ਼ਹਿਰ - ਲਾਇਨ ਕਲੱਬ ਐਕਟਿਵ ਨਵਾਂਸ਼ਹਿਰ 321ਡੀ ਜ਼ੋਨਲ ਚੇਅਰਮੈਨ ਕੁਲਦੀਪ ਭੂਸ਼ਨ ਖੰਨਾ ਅਤੇ ਡਿਪਟੀ ਗਵਰਨਰ ਠੇਕੇਦਾਰ ਤਰਲੋਚਨ ਸਿੰਘ ਵਿਰਦੀ ਨੇ ਦੱਸਿਆ ਕਿ ਹਰ ਸੰਗਰਾਂਦ ਦੇ ਦਿਹਾੜੇ ਤੇ ਗੁਰਦੁਆਰਾ ਟਾਹਲੀ ਸਾਹਿਬ ਧਾਰਮਿਕ ਅਸਥਾਨ ਬਾਬਾ ਸ੍ਰੀ ਚੰਦ ਨਵਾਂਸ਼ਹਿਰ ਵਿਖੇ ਮੁਫ਼ਤ ਮੈਡੀਕਲ ਅਤੇ ਅੱਖਾਂ ਦੀ ਜਾਂਚ ਕੈਂਪ ਸਵੇਰੇ 10 ਵਜੇ ਤੋਂ 1ਵਜੇ ਤੱਕ ਲਗਾਇਆ ਜਾ ਰਿਹਾ ਹੈ।

ਨਵਾਂਸ਼ਹਿਰ - ਲਾਇਨ ਕਲੱਬ ਐਕਟਿਵ ਨਵਾਂਸ਼ਹਿਰ 321ਡੀ ਜ਼ੋਨਲ ਚੇਅਰਮੈਨ ਕੁਲਦੀਪ ਭੂਸ਼ਨ ਖੰਨਾ ਅਤੇ ਡਿਪਟੀ ਗਵਰਨਰ ਠੇਕੇਦਾਰ ਤਰਲੋਚਨ ਸਿੰਘ ਵਿਰਦੀ ਨੇ ਦੱਸਿਆ ਕਿ ਹਰ ਸੰਗਰਾਂਦ ਦੇ ਦਿਹਾੜੇ ਤੇ ਗੁਰਦੁਆਰਾ ਟਾਹਲੀ ਸਾਹਿਬ ਧਾਰਮਿਕ ਅਸਥਾਨ ਬਾਬਾ ਸ੍ਰੀ ਚੰਦ ਨਵਾਂਸ਼ਹਿਰ ਵਿਖੇ ਮੁਫ਼ਤ ਮੈਡੀਕਲ ਅਤੇ ਅੱਖਾਂ ਦੀ ਜਾਂਚ ਕੈਂਪ ਸਵੇਰੇ 10 ਵਜੇ ਤੋਂ 1ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਸੂਚ ਅਮਰੀਕਾ ਦੀ ਅਗਵਾਈ ਹੇਠ ਵਲੋਂ ਮਨੁੱਖਤਾ ਦੇ ਭਲੇ ਲਈ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾਵੇਗਾ। ਵਾਤਾਵਰਨ ਨੂੰ ਬਚਾਉਣ ਲਈ 300- ਬੂਟੇ ਵੰਡੇ ਜਾਣਗੇ। ਇਸ ਤੋਂ ਇਲਾਵਾ ਲਾਇਨ ਕਲੱਬ ਦੇ ਨਵੇਂ ਮੈਂਬਰਾਂ ਨੂੰ ਬੈਜ ਲਾਕੇ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਗਵਰਨਰ ਵਿਰਦੀ ਨੇ ਕਿਹਾ ਕਿ ਇਸ ਸਮਾਗਮ ਕਮੇਟੀ ਦੇ ਚੇਅਰਮੈਨ ਚੇਤ ਰਾਮ ਰਤਨ ਸੀਨੀਅਰ ਕੌਂਸਲਰ, ਨੂੰ ਨਿਯੁਕਤ ਕੀਤਾ ਗਿਆ। ਅੱਖਾਂ ਦੇ ਮਾਹਿਰ ਡਾ ਦੀਪਕ ਪਾਂਡੇ ਗੜਸੰਕਰ ਅਤੇ ਸੰਜੀਵ ਕੁਮਾਰ ਸੁਰੀ ਪੰਚਾਇਤ ਸੈਕਟਰੀ, ਆਦਿ ਨਵੇਂ ਮੈਂਬਰਾਂ ਨੂੰ ਬੈਜ ਲਾਕੇ ਸਨਮਾਨਿਤ ਕੀਤਾ ਜਾਵੇਗਾ।
    ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵਕ ਕੁਲਵਿੰਦਰ ਸਿੰਘ ਭਾਰਟਾ ਪ੍ਰਧਾਨ ਲੋਕ ਭਲਾਈ ਸੇਵਾ ਸੁਸਾਇਟੀ ਲੁਧਿਆਣਾ ਅਤੇ ਲਾਈਨ ਕਲੱਬ ਦੇ ਗਵਰਨਰ ਰਛਪਾਲ ਸਿੰਘ ਬੱਚਾ ਜੀਵੀ ਸਟਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਰਿਜਨ ਚੇਅਰਮੈਨ ਡਾ ਉਂਕਾਰ ਸਿੰਘ ਬੰਗਾ ਹੋਣਗੇ। ਸਮਾਜ ਸੇਵਾ ਅਤੇ ਪੱਤਰਕਾਰੀ ਖੇਤਰ ਵਿੱਚ ਭੂਮਿਕਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ  ਭੁਪਿੰਦਰ ਸਿੰਘ ਸੈਣੀ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਖਜਾਨਚੀ, ਸੰਜੀਵ ਕੁਮਾਰ ਕੈਂਥ, ਜਸਕਰਨ ਸਿੰਘ , ਮਨਪ੍ਰੀਤ ਸਿੰਘ, ਮੈਡਮ ਜਸਵਿੰਦਰ ਕੌਰ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ।