ਐਸਡੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਦੇ ਮਾਡਲ ਦੀ ਪ੍ਰਦਰਸ਼ਨੀ ਲਗਾਈ

ਗੜਸ਼ੰਕਰ 15 ਜੁਲਾਈ - ਮੂਲ ਰਾਜ ਦੇਵੀ ਚੰਦ ਕਪੂਰ ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਸਮਾਜਿਕ ਵਿਗਿਆਨ ਨਾਲ ਸੰਬੰਧਿਤ ਮਾਡਲ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦੌਰਾਨ ਅੱਠਵੀਂ ਜਮਾਤ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਇੱਕ ਤੋਂ ਵੱਧ ਇੱਕ ਮਾਡਲਾਂ ਦੀ ਪੇਸ਼ਕਾਰੀ ਕੀਤੀ।

ਇਨ੍ਹਾਂ ਮਾਡਲਾਂ ਵਿੱਚ ਲਾਵਾ, ਸੂਰਜ ਮੰਡਲ,ਜੰਗਲੀ ਜੀਵਨ ,ਧਰਤੀ ਦੀਆਂ ਪਰਤਾਂ ਅਤੇ ਸਤ੍ਹਾ, ਗਲੋਬਲ ਵਾਰਮਿੰਗ ਆਦਿ ਵਿਸ਼ਿਆਂ ਸਬੰਧੀ ਮਾਡਲ ਬਣਾ ਕੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਨਿਰੀਖਣ ਪ੍ਰਿੰਸੀਪਲ ਵੰਧਨਾ ਰਾਣਾ ਅਤੇ ਪ੍ਰਬੰਧਕ ਅਧਿਕਾਰੀ ਨੇਹਾ ਵੱਲੋਂ ਕੀਤਾ ਗਿਆ।