ਗੜਸ਼ੰਕਰ ਦੇ ਨੰਗਲ ਰੋਡ ਦੇ ਨਾਲਿਆਂ ਦੀ ਸਫਾਈ ਕਰਨ ਦੀ ਮੰਗ

ਗੜਸ਼ੰਕਰ 14 ਜੁਲਾਈ - ਇਥੋਂ ਦੇ ਨੰਗਲ ਰੋਡ ਦੇ ਸੜਕ ਦੇ ਦੋਨਾਂ ਪਾਸੇ ਬਣੇ ਹੋਏ ਨਾਲਿਆਂ ਦੀ ਸਫਾਈ ਕਰਨ ਦੀ ਮੰਗ ਕਰਦੇ ਹੋਏ ਡਾਕਟਰ ਰਾਮ ਕ੍ਰਿਸ਼ਨ ਸੰਦਲ ਨੇ ਦੱਸਿਆ ਕਿ ਜਿਸ ਤਰ੍ਹਾਂ ਗੰਦਗੀ ਤੇ ਬਦਬੂਦਾਰ ਪਾਣੀ ਫੈਲਿਆ ਹੋਇਆ ਉਸ ਦੇ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣ ਚੁੱਕਾ ਹੈ।

ਹੁਣ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਦਾ ਫੌਰੀ ਮੁਆਇਨਾ ਕੀਤਾ ਜਾਵੇ ਤੇ ਨਾਲਿਆਂ ਦੀ ਸਫਾਈ ਪੂਰੀ ਤਸੱਲੀ ਬਖਸ਼ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਨਾਲੇ ਵਿੱਚੋਂ ਕਈ ਥਾਵਾਂ ਤੇ ਪਾਣੀ ਓਵਰਫਲੋ ਹੋ ਕੇ ਸੜਕ ਤੱਕ ਪਹੁੰਚ ਚੁੱਕਾ ਹੈ।