
ਬੀੜ ਸੁਸਾਇਟੀ ਬਲਾਚੌਰ ਅਤੇ ਸੁਨੀਤਾ ਚੈਰੀਟੇਬਲ ਹਸਪਤਾਲ ਵੱਲੋਂ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮੁਜ਼ਾਰਾ ਵਿੱਚ ਲਗਾਏ ਗਏ ਪੌਦੇ
ਗੜਸ਼ੰਕਰ, 14 ਜੁਲਾਈ - ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮੁਜ਼ਾਰਾ ਵਿੱਚ ਬੀੜ ਸੁਸਾਇਟੀ ਬਲਾਚੌਰ ਅਤੇ ਸੁਨੀਤਾ ਚੈਰੀਟੇਬਲ ਹਸਪਤਾਲ ਵਲੋਂ ਹਸਪਤਾਲ ਦੇ ਕੈਂਪਸ ਵਿੱਚ ਬੂਟੇ ਲਗਾਏ ਗਏ ।
ਗੜਸ਼ੰਕਰ, 14 ਜੁਲਾਈ - ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮੁਜ਼ਾਰਾ ਵਿੱਚ ਬੀੜ ਸੁਸਾਇਟੀ ਬਲਾਚੌਰ ਅਤੇ ਸੁਨੀਤਾ ਚੈਰੀਟੇਬਲ ਹਸਪਤਾਲ ਵਲੋਂ ਹਸਪਤਾਲ ਦੇ ਕੈਂਪਸ ਵਿੱਚ ਬੂਟੇ ਲਗਾਏ ਗਏ ।
ਇਸ ਦੋਰਾਨ ਅਮਨ ਵਰਮਾ ਨੇ ਦੱਸਿਆ ਕਿ ਬੀੜ ਸੁਸਾਇਟੀ ਵੱਲੋਂ ਇਸ ਸਾਲ 50 ਹਜਾਰ ਪੌਦੇ ਵੱਖ-ਵੱਖ ਖਿੱਤਿਆਂ ਵਿੱਚ ਲਗਾਏ ਜਾ ਰਹੇ ਹਨ ਤੇ ਹੁਣ ਤੱਕ 10 ਪੌਦੇ ਲਗਾਏ ਜਾ ਚੁੱਕੇ ਹਨ।
ਸੇਵਾ ਭਾਰਤੀ ਦੇ ਜਿਲਾ ਨਵਾਂਸ਼ਹਿਰ ਤੋਂ ਸੰਗਠਨ ਸਕੱਤਰ ਪੰਕਜ ਸੋਰੀ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਜਿੱਥੇ ਬੀੜ ਸੋਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉੱਥੇ ਨਾਲ ਹੀ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਜੋ ਵਾਤਾਵਰਨ ਦੀ ਸਾਂਭ ਸੰਭਾਲ ਲਈ ਹਮੇਸ਼ਾ ਤਤਪਰ ਰਹਿੰਦੇ ਹਨ।
ਉਹਨਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਆਪਣੇ ਕੈਂਪਸ ਵਿੱਚ ਅੱਜ ਪੌਦੇ ਲਗਾਉਣ ਦਾ ਉਹਨਾਂ ਨੂੰ ਮੌਕਾ ਦਿੱਤਾ।
ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਤੋਂ ਬੀਬੀ ਸੁਸ਼ੀਲ ਕੌਰ ਅਤੇ ਸਰਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਕੈਂਪਸ ਵਿੱਚ 500 ਤੋਂ ਵੱਧ ਪੌਦੇ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਤੇ ਇਹਨਾਂ ਦੀ ਗਿਣਤੀ ਨੂੰ ਵਧਾ ਕੇ 1000 ਦੇ ਆਸ ਪਾਸ ਇਸ ਸਾਲ ਕੀਤੀ ਜਾਵੇਗੀ। ਉਹਨਾਂ ਨੇ ਅਮਨ ਵਰਮਾ ਤੇ ਉਹਨਾਂ ਦੀ ਸਾਰੀ ਟੀਮ ਦਾ ਸ਼ਲਾਗਾ ਕੀਤੀ ਜੋ ਲੋਕ ਹਿੱਤ ਲਈ ਅੱਗੇ ਹੋ ਕੇ ਕੰਮ ਕਰ ਰਹੇ ਹਨ।
ਇਸ ਮੌਕੇ ਗੜਸ਼ੰਕਰ ਤੋਂ ਨਾਮੀ ਸਮਾਜ ਸੇਵਕ ਪੁਨੀਤ ਸ਼ਰਮਾ ਅਤੇ ਉਹਨਾਂ ਦੇ ਨਾਲ ਬਲਾਚੌਰ ਤੋਂ ਕੌਂਸਲਰ ਹੰਸਰਾਜ, ਕੁਲਵਿੰਦਰ ਸਿੰਘ ਲਾਡੀ, ਅਰੁਣ ਵਰਮਾ, ਵਿਕਰਮ ਸਿੰਘ ਸਹਿਤ ਹੋਰ ਵੀ ਹਾਜ਼ਰ ਸਨ।
