
ਸਟਾਰਟਰ ਖਰਾਬ ਰਹਿਣ ਕਾਰਨ ਪਿੰਡ ਪਨਾਮ, ਚੱਕ ਹਾਜੀਪੁਰ, ਚੱਕ ਸਿੰਘ ਦੇ ਲੋਕ ਪੀਣ ਵਾਲੇ ਪਾਣੀ ਤੋਂ ਰਹਿੰਦੇ ਨੇ ਔਖੇ
ਗੜਸ਼ੰਕਰ, 13 ਜੁਲਾਈ - ਤਹਿਸੀਲ ਗੜਸ਼ੰਕਰ ਦੇ ਪਿੰਡ ਪਨਾਮ ਵਿੱਚ ਲੱਗੀ ਹੋਈ ਵਾਟਰ ਸਪਲਾਈ ਦੀ ਸਕੀਮ ਦਾ ਸਟਾਟਰ ਕਈ ਵਾਰ ਖਰਾਬ ਰਹਿਣ ਕਾਰਨ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਆ ਜਾਂਦੀ ਹੈ।
ਗੜਸ਼ੰਕਰ, 13 ਜੁਲਾਈ - ਤਹਿਸੀਲ ਗੜਸ਼ੰਕਰ ਦੇ ਪਿੰਡ ਪਨਾਮ ਵਿੱਚ ਲੱਗੀ ਹੋਈ ਵਾਟਰ ਸਪਲਾਈ ਦੀ ਸਕੀਮ ਦਾ ਸਟਾਟਰ ਕਈ ਵਾਰ ਖਰਾਬ ਰਹਿਣ ਕਾਰਨ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਆ ਜਾਂਦੀ ਹੈ।
ਪਿੰਡ ਵਾਸੀ ਮੋਹਨ ਲਾਲ ਪ੍ਰਧਾਨ, ਕੇਵਲ ਕ੍ਰਿਸ਼ਨ, ਮਦਨ ਲਾਲ, ਧਰਮਪਾਲ, ਹਰੀਰਾਮ, ਅਮਰੀਕ ਸਿੰਘ, ਰਿੰਕੂ, ਸਰਵਨ ਰਾਮ, ਚਰਨਜੀਤ ਸਿੰਘ ਸਰਪੰਚ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ, ਗੁਰਪਰੀਮ ਸਿੰਘ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਵਾਰ-ਵਾਰ ਅਧਿਕਾਰੀਆਂ ਨੂੰ ਫੋਨ ਕਰਨ ਤੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਲੋਕਾਂ ਨੂੰ ਰੱਬ ਭਰੋਸੇ ਛੱਡ ਦਿੱਤਾ ਜਾਂਦਾ ਹੈ।
ਉਹਨਾਂ ਦੱਸਿਆ ਕਿ ਬੇਸ਼ੱਕ ਸਕੀਮ ਪਿੰਡ ਪਨਾਮ ਵਿੱਚ ਲੱਗੀ ਹੋਈ ਹੈ ਪਰ ਇਸ ਸਕੀਮ ਤੋਂ ਨਜ਼ਦੀਕੀ ਪਿੰਡ ਚੱਕ ਹਾਜੀਪੁਰ ਅਤੇ ਚੱਕ ਸਿੰਘਾ ਤੇ ਬਸਤੀ ਬਾਜੀਗਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਇਸੇ ਸਕੀਮ ਤੋਂ ਹੁੰਦੀ ਹੈ। ਜਦ ਕਦੇ ਵੀ ਮੋਟਰ ਖਰਾਬ ਹੁੰਦੀ ਹੈ ਤਾਂ ਇਹਨਾਂ ਚਾਰਾਂ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ 90 ਫੀਸਦੀ ਆਬਾਦੀ ਨੂੰ ਕਿੱਲਤ ਬਣ ਜਾਂਦੀ ਹੈ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਬਾਰ-ਬਾਰ ਮਿੰਨਤਾਂ ਕਰਨ ਦੇ ਵੀ ਨਵਾਂ ਸਟਾਰਟਡ ਨਹੀਂ ਲਗਾਇਆ ਜਾ ਰਿਹਾ, ਉਹਨਾਂ ਦੱਸਿਆ ਕਿ ਜਦ ਮੋਟਰ ਖਰਾਬ ਹੁੰਦੀ ਹੈ ਤਾਂ ਉਹਨਾਂ ਦਿਨਾਂ ਵਿੱਚ ਤਾਂ ਅਧਿਕਾਰੀ ਬਿਲਕੁਲ ਵੀ ਫੋਨ ਨਹੀਂ ਚੱਕਦੇ।
ਇਸ ਸਬੰਧੀ ਗੱਲਬਾਤ ਕਰਨ ਤੇ ਜਨ ਸਿਹਤ ਵਿਭਾਗ ਤੋਂ ਜੇਈ ਰਾਮਪਾਲ ਨੇ ਦੱਸਿਆ ਕਿ ਫੋਨ ਨਾ ਚੁੱਕਣ ਦੀ ਕੋਈ ਗੱਲ ਨਹੀਂ ਹੈ, ਉਹਨਾਂ ਦੱਸਿਆ ਕਿ ਪਿਛਲੇ ਦਿਨੀ ਪਿੰਡ ਪਨਾਮ ਦੀ ਸਕੀਮ ਦਾ ਸਟਾਰਟਰ ਖਰਾਬ ਹੋ ਗਿਆ ਸੀ ਅਤੇ ਹੁਣ ਇਸ ਨੂੰ ਰਿਪੇਅਰ ਕਰਕੇ ਮੋਟਰ ਚਾਲੂ ਕਰ ਦਿੱਤੀ ਗਈ ਹੈ। ਉਹਨਾਂ ਨਾਲ ਹੀ ਦੱਸਿਆ ਕਿ ਇਹ ਪੁਰਜਾ 40 ਤੋਂ 50 ਹਜਾਰ ਰੁਪਏ ਦੀ ਕੀਮਤ ਦਾ ਹੈ ਜਿਸ ਦੇ ਲਈ ਮਹਿਕਮੇ ਨੂੰ ਟੈਂਡਰ ਲਗਾਉਣਾ ਪੈਂਦਾ ਹੈ ਅਤੇ ਜਲਦ ਹੀ ਅਸੀਂ ਟੈਂਡਰ ਲਗਾ ਰਹੇ ਹਾ।
