ਪੰਜਾਬ ਪੁਲੀਸ ਪੈਨਸਰਜ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਮੁਹਾਲੀ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਐਸ ਏ ਐਸ ਨਗਰ, 6 ਜੁਲਾਈ - ਪੰਜਾਬ ਪੁਲੀਸ ਪੈਨਸਰਜ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਮੁਹਾਲੀ ਇਕਾਈ ਦੀ ਵਿਸ਼ੇਸ਼ ਮੀਟਿੰਗ ਸੰਸਥਾ ਦੇ ਮੁੱਖ ਦਫਤਰ ਸੁਹਾਣਾ ਵਿਖੇ ਜਿਲਾ ਪ੍ਰਧਾਨ ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਸੋਸੀਏਸ਼ਨ ਨਾਲ ਸਬੰਧਿਤ ਮੈਂਬਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਿਦਆ ਅਸੋਸੀਏਸ਼ਨ ਦੇ ਜਿਲਾ ਜਨਰਲ ਸਕੱਤਰ ਸੇਵਾਮੁਕਤ ਇੰਸਪੈਕਟਰ ਦਲਜੀਤ ਸਿੰਘ ਕੈਲੋ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੈਨਸਰ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ ਅਤੇ ਫੌਜੀ ਪੈਟਰਨ ਦੇ ਆਧਾਰ ਤੇ ਮੁਲਾਜ਼ਮਾਂ ਤੇ ਪੈਨਸਰਾਂ ਨੂੰ ਕਾਰਡ ਸਿਸਟਮ ਸਹੂਲਤ ਦਿੱਤੀ ਜਾਵੇ। ਐਸੋਸੀਏਸ਼ਨ ਵਲੋਂ ਮੀਟਿੰਗ ਰਾਹੀ ਮੰਗ ਕੀਤੀ ਗਈ ਕਿ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਯੋਗ ਅਤੇ ਠੋਸ ਉਪਰਾਲੇ ਕਰੇ।
ਅਸੋਸੀਏਸ਼ਨ ਦੀ ਅੱਜ ਹੋਈ ਮੀਟਿੰਗ ਵਿੱਚ ਸਾਬਕਾ ਐਸ ਐਸ ਪੀ ਹਰਗੋਬਿੰਦ ਸਿੰਘ, ਸੇਵਾਮੁਕਤ ਐਸ ਪੀ ਸਵਰਨ ਸਿੰਘ, ਸੇਵਾਮੁਕਤ ਡੀ ਐਸ ਪੀ ਜੀ ਪੀ ਸਿੰਘ ਅਤੇ ਸਤਿੰਦਰ ਕੁਮਾਰ, ਸੇਵਾਮੁਕਤ ਇੰਸਪੈਕਟਰ ਸੁਭਾਸ਼ ਕੁਮਾਰ ਐਮਟੀਓ, ਸੇਵਾਮੁਕਤ ਇੰਸਪੈਕਟਰ ਰਘਬੀਰ ਸਿੰਘ, ਸੇਵਾਮੁਕਤ ਇੰਸਪੈਕਟਰ ਹਰਪਿੰਦਰ ਸਿੰਘ ਕੁਮਾਰ, ਸੇਵਾਮੁਕਤ ਥਾਣੇਦਾਰ ਗੁਰਮੇਲ ਸਿੰਘ, ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਭਾਂਖਰਪੁਰ, ਸੇਵਾਮੁਕਤ ਇੰਸਪੈਕਟਰ ਪਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ, ਸੇਵਾਮੁਕਤ ਥਾਣੇਦਾਰ ਅਸ਼ੋਕ ਕੁਮਾਰ, ਸੇਵਾਮੁਕਤ ਇੰਸਪੈਕਟਰ ਮਨਮੋਹਨ ਸਿੰਘ ਕਾਹਲੋ ਵੀ ਉਚੇਚੇ ਤੌਰ ਤੇ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ।
ਅਖੀਰ ਵਿੱਚ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸੇਵਾਮੁਕਤ ਇੰਸਪੈਕਟਰ ਮਹਿੰਦਰ ਸਿੰਘ ਨੇ ਮੀਟਿੰਗ ਵਿੱਚ ਆਏ ਮੈਂਬਰਾਂ ਦਾ ਧੰਨਵਾਦ ਕੀਤਾ।