ਸਨੇਟਾ ਚੌਂਕੀ ਦੀ ਨਵੀਂ ਇਮਾਰਤ ਦਾ ਉਦਘਾਨ ਕੀਤਾ
ਐਸ ਏ ਐਸ ਨਗਰ, 6 ਜੁਲਾਈ - ਸਨੇਟਾ ਵਿਖੇ ਬਣਾਈ ਗਈ ਪੁਲੀਸ ਚੌਂਕੀ ਦੀ ਨਵੀਂ ਇਮਾਰਤ ਦੇ ਤਿਆਰ ਹੋਣ ਤੇ ਉਸਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਐਸ ਐਸ ਪੀ ਡਾ. ਸੰਦੀਪ ਗਰਗ ਵਲੋਂ ਚੌਂਕੀ ਦੀ ਇਮਾਰਤ ਦਾ ਰਸਮੀ ਉਦਘਾਟਨ ਚੌਂਕੀ ਦੇ ਸਫਾਈ ਕਰਮਚਾਰੀ ਤੋਂ ਰੀਬਨ ਕਟਵਾ ਕੇ ਕਰਵਾਇਆ ਗਿਆ।

ਇਸ ਮੌਕੇ ਐਸ ਐਸ ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਨਵੀਂ ਇਮਾਰਤ ਵਿੱਚ ਜਿੱਥੇ ਪੁਲੀਸ ਨੂੰ ਕੰਮ ਕਰਨ ਲਈ ਬਿਹਤਰ ਮਾਹੌਲ ਮਿਲੇਗਾ ਉੱਥੇ ਲੋਕਾਂ ਨੂੰ ਵੀ ਪੂਰੀ ਸਹੂਲੀਅਤ ਹਾਸਿਲ ਹੋਵੇਗੀ।
ਇਸ ਮੌਕੇ ਐਸ ਪੀ (ਐਚ) ਸ੍ਰੀ ਤੁਸ਼ਾਰ ਗੁਪਤਾ, ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਅਤੇ ਚੌਂਕੀ ਇੰਚਾਰਜ ਸz. ਬਲਜਿੰਦਰ ਸਿੰਘ ਕੰਗ ਸਮੇਤ ਪੁਲੀਸ ਕਰਮਚਾਰੀ ਹਾਜਿਰ ਸਨ।