ਸਿਹਤ ਕੇਂਦਰ ਕੌਲੀ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਫਲਦਾਰ ਅਤੇ ਛਾਂਦਾਰ ਪੌਦੇ ਲਾਏ

ਪਟਿਆਲਾ, 6 ਜੁਲਾਈ - ਸਿਵਲ ਸਰਜਨ ਪਟਿਆਲਾ ਡਾ: ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਵਾਤਾਵਰਣ ਦੀ ਸ਼ੁੱਧਤਾ ਲਈ ਸਮੂਹ ਸਟਾਫ ਦੇ ਸਹਿਯੋਗ ਨਾਲ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ।

ਇਸ ਮੌਕੇ ਐਸਐਮਓ ਡਾ. ਨਾਗਰਾ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਣ ਗੰਧਲਾ ਹੋ ਰਿਹਾ ਹੈ ਤੇ ਇਸ ਨਾਲ ਸਾਹ, ਦਿਲ, ਅੱਖਾਂ ਅਤੇ ਚਮੜੀ ਨਾਲ ਸਬੰਧਤ ਬਿਮਾਰੀਆਂ ਵਿੱਚ ਭਾਰੀ ਵਾਧਾ ਹੋਇਆ ਹੈ।
ਇਸ ਦੀ ਰੋਕਥਾਮ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸ਼ੁਧ ਵਾਤਾਵਰਣ ਦਿੱਤਾ ਜਾ ਸਕੇ। ਬਲਾਕ ਐਕਸਟੈਂਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੋਡਲ ਅਫਸਰ ਆਈਈਸੀ ਨੇ ਦੱਸਿਆ ਕਿ ਸਿਹਤ ਕੇਂਦਰ ਕੌਲੀ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਸਮੂਹ ਸਟਾਫ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ ਹਨ। ਇਸ ਮੌਕੇ ਮੈਡੀਕਲ ਅਫਸਰ ਡਾ: ਰਵਨੀਤ ਕੌਰ ਚੱਕਲ, ਏਐਮਓ, ਡਾ: ਮੁਨੀਸ਼ ਕੁਮਾਰ, ਡਾ: ਗਗਨਦੀਪ ਕੌਰ, ਡਾ: ਪ੍ਰੀਤੀ, ਸੀਨੀਅਰ ਫਾਰਮੇਸੀ ਅਫਸਰ ਰਾਜ ਵਰਮਾ, ਫਾਰਮੇਸੀ ਅਫਸਰ ਕਿਰਨਦੀਪ ਸ਼ਰਮਾ, ਐਲਟੀ ਇੰਦਰਜੀਤ, ਐਸਟੀਐਸ ਅਮਨਪ੍ਰੀਤ ਕੌਰ, ਐਲਐਚਵੀ ਪੂਨਮ ਵਾਲੀਆ, ਸਟਾਫ ਨਰਸ ਵਨੀਤਾ ਰਾਣੀ, ਸਿਮਰਨਜੀਤ ਕੌਰ, ਗੁਰਪ੍ਰੀਤ ਕੌਰ, ਏਐਨਐਮ ਪਰਮਜੀਤ ਕੌਰ, ਵਿਮਲ ਢੀਂਗਰਾ, ਕਰਣ ਕੁਮਾਰ, ਦੀਪ ਸਿੰਘ, ਕੁਲਦੀਪ ਕੌਰ, ਸੁਨੀਲ ਕੁਮਾਰ, ਮਨਜੀਤ ਕੌਰ, ਦਰਸ਼ਨਾ ਰਾਣੀ ਸਮੇਤ ਸਿਹਤ ਸਟਾਫ ਹਾਜ਼ਰ ਸੀ।