ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਡੇਰਾ ਬੁੰਗਾ ਸਾਹਿਬ ਪਿੰਡ ਤਾਜੇਵਾਲ ਵਿਖੇ ਪਹੁੰਚੇ
ਮਾਹਿਲਪੁਰ, 3 ਜੁਲਾਈ - ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਮਾਹਿਲਪੁਰ ਦੇ ਲਾਗਲੇ ਪਿੰਡ ਤਾਜੇਵਾਲ ਵਿਖੇ ਸਥਿਤ ਬੁੰਗਾ ਸਾਹਿਬ ਸਕੂਲ ਅਤੇ ਡੇਰਾ ਬੁੰਗਾ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਮਹਾਂਵੀਰ ਸਿੰਘ ਜੀ ਵੱਲੋਂ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਨਾਂ ਨਾਲ ਹੋਰ ਸੰਤ ਮਹਾਂਪੁਰਸ਼ ਅਤੇ ਡੇਰੇ ਦੀਆਂ ਸ਼ਰਧਾਲੂ ਸੰਗਤਾਂ ਹਾਜ਼ਰ ਸਨ। ਵਰਨਣਯੋਗ ਹੈ ਕਿ ਬ੍ਰਹਮਲੀਨ ਸੰਤ ਬਾਬਾ ਰਾਮ ਸਿੰਘ ਮਹਾਰਾਜ ਜੀ ਦੀ 24 ਵੀਂ ਬਰਸੀ ਡੇਰਾ ਬੁੰਗਾ ਸਾਹਿਬ ਪਿੰਡ ਤਾਜੇਵਾਲ ਜ਼ਿਲਾ ਹੁਸ਼ਿਆਰਪੁਰ ਵਿਖੇ 6 ਜੁਲਾਈ ਦਿਨ ਸ਼ਨੀਵਾਰ ਨੂੰ ਦੇਸ਼ ਵਿਦੇਸ਼ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਈ ਜਾ ਰਹੀ ਹੈ। 4 ਜੁਲਾਈ ਨੂੰ ਡੇਰੇ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾ ਰਹੇ ਹਨ।