ਬ੍ਰਹਮ ਕੁਮਾਰੀਜ਼ ਸੰਸਥਾ ਮਾਡਲ ਟਾਊਨ ਸ਼ਾਖਾ ਨੇ ਡਾਕਟਰਾਂ ਨੂੰ ਕੀਤਾ ਸਨਮਾਨਤ
ਪਟਿਆਲਾ , 3 ਜੁਲਾਈ - ਕਮਿਊਨਟੀ ਸਿਹਤ ਕੇਂਦਰ ਮਾਡਲ ਟਾਊਨ ਵਿਖੇ ਕੌਮੀ ਡਾਕਟਰਜ਼ ਦਿਵਸ ਮਨਾਉਂਦਿਆਂ ਬ੍ਰਹਮ ਕੁਮਾਰੀਜ਼ ਸੰਸਥਾ ਮਾਡਲ ਟਾਊਨ ਸ਼ਾਖਾ ਪਟਿਆਲਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਵੀਨੂੰ ਗੋਇਲ, ਡਾ. ਗਗਨਜੀਤ ਵਾਲੀਆ, ਡਾ. ਜੈਸਮੀਨ , ਡਾ. ਕਿਰਨਜੀਤ ਕੋਰ, ਡਾ.ਨੈਨਸੀ, ਡਾ. ਰਾਮੂ ਗੋਇਲ, ਡਾ.ਸਿਮਰਨਜੀਤ ਸਿੰਘ, ਡਾ. ਸੁਨੀਤਾ ਸੰਧੂ ਦਾ ਉਹਨਾਂ ਦੀਆਂ ਅਣਥੱਕ ਸੇਵਾਵਾਂ ਅਤੇ ਮਨੁੱਖੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਦੌਰਾਨ ਬ੍ਰਹਮ ਕੁਮਾਰੀਜ਼ ਸੰਸਥਾ ਦੀ ਪ੍ਰਧਾਨ ਬ੍ਰਹਮ ਕੁਮਾਰੀ ਰਾਖੀ ਦੀਦੀ ਅਤੇ ਦਿਵਿਆ ਭੈਣ ਅਤੇ ਉਹਨਾਂ ਦੇ ਸਹਿਯੋਗੀ ਬ੍ਰਹਮਾ ਕੁਮਾਰ ਸੰਜੇ ਭਾਈ ਨੇ ਕਿਹਾ ਕਿ ਡਾਕਟਰ ਰੱਬ ਦਾ ਦੂਸਰਾ ਰੂਪ ਹੁੰਦੇ ਹਨ ਜੋ ਦਿਨ ਰਾਤ ਮਨੁੱਖਤਾ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ। ਡਾਕਟਰ ਬਹੁਤੀ ਵਾਰ ਆਪਣੇ ਪਰਿਵਾਰ ਨੂੰ ਸਮਾਂ ਨਾ ਦੇ ਕੇ ਲੋਕਾਂ ਦੀ ਸਿਹਤਯਾਬੀ ਲਈ 24-24 ਘੰਟੇ ਵੀ ਡਿਊਟੀ ਕਰਦੇ ਹਨ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਵੀਨੂੰ ਗੋਇਲ ਵੱਲੋਂ ਸਮੂਹ ਡਾਕਟਰਾਂ ਨੂੰ ਮੁਬਾਰਕਬਾਦ ਦਿੰਦਿਆਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ ਗਈ।
ਰਾਖੀ ਦੀਦੀ ਦਾ ਰੱਬੀ ਪਿਆਰ ਦਾ ਸੰਦੇਸ਼ ਸੁਣ ਕੇ ਸਾਰੇ ਡਾਕਟਰਾਂ ਨੇ ਭਵਿੱਖ ਵਿੱਚ ਹੋਰ ਵੀ ਪਿਆਰ ਨਾਲ ਬਿਮਾਰ ਲੋਕਾਂ ਦਾ ਇਲਾਜ ਕਰਨ ਦਾ ਸੰਕਲਪ ਲਿਆ।