
ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਜਿਸ ਦੇ ਨਾਲ ਮੱਖੀਆਂ ਮੱਛਰਾਂ ਦੀ ਪੈਦਾਵਾਰ ਵਿੱਚ ਵੀ ਬੜੌਤਰੀ ਹੋਣੀ ਸ਼ੁਰੂ ਹੋ ਗਈ ਹੈ।
ਗੜ੍ਹਸ਼ੰਕਰ:- ਜੇਕਰ ਸਫ਼ਾਈ ਦੀ ਗੱਲ ਕੀਤੀ ਜਾਵੇ ਤਾਂ ਗੜ੍ਹਸ਼ੰਕਰ ਦੀ ਹਦੂਦ ਅੰਦਰ ਇਸ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ,ਇਹ ਵਿਚਾਰ ਪ੍ਰੈਸ ਨਾਲ ਗਲਬਾਤ ਕਰਦੇ ਹੋਏ, ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਮੁੱਖ ਬੁਲਾਰਾ ਪੰਜਾਬ ਜਗਦੀਸ਼ ਰਾਏ ਨੇ ਕਿਹਾ ਕਿ ਮੌਨਸੂਨ ਪੌਣਾ ਦੀ ਦਸਤਕ ਦੇ ਨਾਲ ਬਰਸਾਤ ਦੀ ਪਹਿਲੀ ਵਾਰਿਸ ਨੇ ਸਫ਼ਾਈ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।
ਗੜ੍ਹਸ਼ੰਕਰ:- ਜੇਕਰ ਸਫ਼ਾਈ ਦੀ ਗੱਲ ਕੀਤੀ ਜਾਵੇ ਤਾਂ ਗੜ੍ਹਸ਼ੰਕਰ ਦੀ ਹਦੂਦ ਅੰਦਰ ਇਸ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ,ਇਹ ਵਿਚਾਰ ਪ੍ਰੈਸ ਨਾਲ ਗਲਬਾਤ ਕਰਦੇ ਹੋਏ, ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਮੁੱਖ ਬੁਲਾਰਾ ਪੰਜਾਬ ਜਗਦੀਸ਼ ਰਾਏ ਨੇ ਕਿਹਾ ਕਿ ਮੌਨਸੂਨ ਪੌਣਾ ਦੀ ਦਸਤਕ ਦੇ ਨਾਲ ਬਰਸਾਤ ਦੀ ਪਹਿਲੀ ਵਾਰਿਸ ਨੇ ਸਫ਼ਾਈ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਗੜਸ਼ੰਕਰ ਦੀ ਹਦੂਦ ਅੰਦਰ ਚਾਹੇ ਨੰਗਲ ਰੋਡ ਹੋਵੇ , ਬੰਗਾ ਰੋਡ ਹੋਵੇ ਜਾ ਫਿਰ ਮੰਡੀ ਦੇ ਏਰੀਏ ਵਿੱਚ ਸਫ਼ਾਈ ਦੇ ਹਾਲਾਤ ਬਹੁਤ ਹੀ ਚਿੰਤਾਜਨਕ ਬਣੇ ਹੋਏ। ਨਾਲੀਆਂ ਦੇ ਆਲੇ ਦੁਆਲੇ ਭੰਗ,ਗਾਜਰ ਬੂਟੀ ਜੋਕਿ ਅਨੇਕਾਂ ਹੀ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ, ਉਹਨਾਂ ਦੀ ਸਫਾਈ ਅਤਿਅੰਤ ਜ਼ਰੂਰੀ ਹੈ । ਜਿਸ ਵਲ੍ਹ ਨਗਰ ਕੌਂਸਲ ਦਾ ਧਿਆਨ ਹੀ ਨਹੀਂ ਹੈ। ਜੇਕਰ ਗੰਦੇ ਨਾਲੇ ਦੀ ਸਫ਼ਾਈ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀਂ ਮਾਣਯੋਗ ਡਿਪਟੀ ਸਪੀਕਰ ਸਾਹਿਬ ਵੱਲੋਂ ਉਦਘਾਟਨ ਵੀ ਕੀਤਾ ਗਿਆ ਸੀ ਪਰ ਉਸਦੇ ਹਾਲਾਤ ਵੀ ਇਹੋ ਜਿਹੇ ਹਨ ਕਿ ਸਰਕਾਰ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ ਵਾਲੀ ਗਲ ਹੋ ਰਹੀ ਹੈ। ਪ੍ਰੈਸ ਨੋਟ ਰਾਹੀਂ ਮੰਗ ਕਰਦੇ ਹੋਏ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਅਤੇ ਮੁੱਖ ਬੁਲਾਰਾ ਪੰਜਾਬ ਜਗਦੀਸ਼ ਰਾਏ ਨੇ ਕਿਹਾ ਕਿ ਬਿਨਾ ਦੇਰੀ ਕੀਤੇ ਨਾਲੀਆਂ ਦੇ ਕੰਢੇ ਤੇ ਉੱਗੀਆਂ ਹੋਇਆ ਜੜ੍ਹੀਆਂ ਬੂਟੀਆਂ ਦੀ ਸਫਾਈ ਕਰਾ ਕੇ ਮੁਹੱਲਿਆਂ ਵਿੱਚ ਮੱਖੀਆਂ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਕਰਾਈ ਜਾਵੇ,ਤਾਂ ਜੌ ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਬਿਮਾਰੀਆਂ ਦੇ ਖਤਰੇ ਤੋਂ ਬਚਾਇਆ ਜਾ ਸਕੇ।
