
ਸੁਪਰਡੈਂਟ ਬਾਲ ਕ੍ਰਿਸ਼ਨ ਦੀ ਸੇਵਾ ਮੁਕਤੀ 'ਤੇ ਸਟਾਫ ਨੇ ਦਿੱਤੀ ਵਿਦਾਇਗੀ ਪਾਰਟੀ
ਪਟਿਆਲਾ, 2 ਜੁਲਾਈ - ਬਾਲ ਕ੍ਰਿਸ਼ਨ ਸੁਪਰਡੰਟ ਲੇਖਾ, ਦਫਤਰ ਸਿਵਲ ਸਰਜਨ ਪਟਿਆਲਾ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ਦੇ ਮੌਕੇ ਸਮੂਹ ਸਿਹਤ ਸਟਾਫ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।
ਪਟਿਆਲਾ, 2 ਜੁਲਾਈ - ਬਾਲ ਕ੍ਰਿਸ਼ਨ ਸੁਪਰਡੰਟ ਲੇਖਾ, ਦਫਤਰ ਸਿਵਲ ਸਰਜਨ ਪਟਿਆਲਾ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ਦੇ ਮੌਕੇ ਸਮੂਹ ਸਿਹਤ ਸਟਾਫ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਸਿਵਲ ਸਰਜਨ ਡਾ. ਸੰਜੇ ਗੋਇਲ, ਸਹਾਇਕ ਸਿਵਲ ਸਰਜਨ ਡਾ. ਰਚਨਾ, ਏ.ਸੀ.ਐਫ.ਏ. ਸਵਾਤੀ ਮਹਿਨ, ਸੁਖਜਿੰਦਰ ਸਿੰਘ ਸੁਪਰਡੰਟ ਅਮਲਾ, ਡਿਪਟੀ ਮਾਸ ਮੀਡੀਆ ਅਫ਼ਸਰ ਜਸਜੀਤ ਕੌਰ, ਭਾਵਨਾ ਗੁਪਤਾ, ਹਰਵਿੰਦਰ ਕੌਰ , ਤਜਿੰਦਰ ਸਿੰਘ , ਵਿਜੇ ਕੁਮਾਰ , ਭੁਪਿੰਦਰ ਸਿੰਘ (ਸਾਰੇ ਸੀਨੀਅਰ ਸਹਾਇਕ), ਜਸਵੀਰ ਕੌਰ ਸਟੈਨੋ, ਰੁਚਿਕਾ, ਕਲਰਕ ਅਮਲਾ ਸ਼ਾਖਾ, ਗੁਰਦੀਪ ਸਿੰਘ , ਇਕਬਾਲ ਸਿੰਘ, ਅਜੀਤਪਾਲ ਸਿੰਘ, ਮੋਹਨ ਸਿੰਘ (ਸਾਰੇ ਜੂਨੀ: ਸਹਾਇਕ) ਤੇ ਹੋਰ ਦਫਤਰੀ ਸਟਾਫ ਵੱਲੋਂ ਬਾਲ ਕ੍ਰਿਸ਼ਨ ਨੂੰ ਰਿਟਾਇਰਮੈਂਟ 'ਤੇ ਜਿੱਥੇ ਵਧਾਈ ਦਿੱਤੀ ਗਈ, ਉਥੇ ਉਹਨਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਵੀ ਕੀਤੀ। ਸਹਾਇਕ ਸਿਵਲ ਸਰਜਨ ਡਾ. ਰਚਨਾ ਨੇ ਬਾਲ ਕ੍ਰਿਸ਼ਨ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਤ ਕੀਤਾ।
