
ਵਾਤਾਵਰਣ ਬਚਾਓ ਮੁਹਿੰਮ ਨੂੰ ਕਾਰਗਰ ਬਣਾਉਣ ਲਈ ਬੁੱਧੀਜੀਵੀਆਂ ਦੀ ਹੋਈ ਮੀਟਿੰਗ
ਗੜ੍ਹਸ਼ੰਕਰ 29 ਜੂਨ - ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ 'ਵਾਤਾਵਰਣ ਬਚਾਓ ਮੁਹਿੰਮ' ਦੇ ਤਹਿਤ ਰੁੱਖਾਂ ਅਤੇ ਪਾਣੀ ਨੂੰ ਬਚਾਉਣ ਲਈ ਵਿਚਾਰ ਵਟਾਂਦਰਾ ਕਰਨ ਲਈ ਵਾਤਾਵਰਣ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਅੱਜ ਮੀਟਿੰਗ ਹੋਈ।
ਗੜ੍ਹਸ਼ੰਕਰ 29 ਜੂਨ - ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ 'ਵਾਤਾਵਰਣ ਬਚਾਓ ਮੁਹਿੰਮ' ਦੇ ਤਹਿਤ ਰੁੱਖਾਂ ਅਤੇ ਪਾਣੀ ਨੂੰ ਬਚਾਉਣ ਲਈ ਵਿਚਾਰ ਵਟਾਂਦਰਾ ਕਰਨ ਲਈ ਵਾਤਾਵਰਣ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਅੱਜ ਮੀਟਿੰਗ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ ਲਗਾਤਾਰ ਧਰਤੀ ਹੇਠਲੇ ਘੱਟ ਰਹੇ ਪਾਣੀ ਦੇ ਪੱਧਰ ਤੇ ਰੁੱਖਾਂ ਦੀ ਘੱਟ ਰਹੀ ਗਿਣਤੀ ਨੂੰ ਲੈਕੇ ਅੱਜ ਵਾਤਾਵਰਣ ਪ੍ਰੇਮੀਆਂ ਦੀ ਮੀਟਿੰਗ ਹੋਈ। ਜਿਸ ਵਿਚ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵਲੋਂ ਉਨ੍ਹਾਂ ਤੋਂ ਇਲਾਵਾ ਚੇਅਰਪਰਸਨ ਬੀਬੀ ਸੁਭਾਸ਼ ਮੱਟੂ, ਰਣਜੀਤ ਸਿੰਘ ਬੰਗਾ, ਹੰਸ ਰਾਜ, ਉਪਕਾਰ ਐਜ਼ੂਕੇਸ਼ਨਲ ਚੈਰੀਟੇਬਲ ਟਰੱਸਟ ਵੱਲੋਂ ਰਾਕੇਸ਼ ਰਾਜਪੂਤ, ਭੁਪਿੰਦਰ ਰਾਜਪੂਤ, ਵਿਸ਼ਵ ਅਰਜਨ ਵੈਲਫੇਅਰ ਸੁਸਾਇਟੀ ਵੱਲੋਂ ਕੁਲਵਿੰਦਰ ਬਿੱਟੂ ਅਤੇ ਸਰਿਤਾ ਸ਼ਰਮਾ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂ ਸ਼ਹਿਰ ਵਲੋਂ ਜਸਪਾਲ ਸਿੰਘ, ਦੇਸ ਰਾਜ ਬਾਲੀ, ਜੀਵਨ ਜਾਗ੍ਰਿਤੀ ਮੰਚ ਵੱਲੋਂ ਪ੍ਰਿੰਸੀਪਲ ਬਿੱਕਰ ਸਿੰਘ ਅਤੇ ਹਰਦੇਵ ਰਾਏ, ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਵੱਲੋਂ ਅਸ਼ਵਨੀ ਰਾਣਾ ਆਦਿ ਨੇ ਹਿੱਸਾ ਲਿਆ।
ਇਸ ਮੌਕੇ ਉਘੇ ਸਮਾਜ ਸੇਵਕ ਗੋਲਡੀ ਸਿੰਘ ਬੀਹੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਧਰਤੀ ਨੂੰ ਇਸ ਸੰਕਟ ਵਿਚੋਂ ਬਾਹਰ ਕੱਢਣ ਲਈ ਵੱਖ-ਵੱਖ ਬੁਲਾਰਿਆਂ ਵਲੋਂ ਵਿਚਾਰ ਦਿੱਤੇ ਗਏ। ਇਸ ਮੌਕੇ ਉਪਰੋਕਤ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸੰਕਲਪ ਲਿਆ ਕਿ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਲਗਾ ਕੇ ਉਨ੍ਹਾਂ ਦੀ ਸੰਭ ਸੰਭਾਲ ਕੀਤੀ ਜਾਵੇਗੀ। ਇਸ ਮੌਕੇ ਸਮਾਜ ਸੇਵੀ ਗੋਲਡੀ ਸਿੰਘ ਅਤੇ ਰੋਕੀ ਮੋਇਲਾ ਵਲੋਂ ਬੂਟੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਕੇਸ਼ ਮਹਿਦੂਦ, ਹੰਸ ਰਾਜ, ਗੁਰਪ੍ਰੀਤ ਸਿੰਘ, ਜੋਗਿੰਦਰ ਪਾਲ, ਹਰੀਸ਼ ਭੱਲਾ ਆਦਿ ਹਾਜ਼ਰ ਸਨ।
