"ਪਾਣੀ ਦੀ ਸੰਭਾਲ" ਦੇ ਮੁੱਦੇ ਤੇ ਗੁਰੂ ਨਾਨਕ ਮਿਸ਼ਨ ਪੈਰਾ-ਮੈਡੀਕਲ ਕਾਲਜ ਵਿੱਚ ਚੇਤਨਾ ਸਮਾਗਮ ਕਰਵਾਇਆ

ਨਵਾਂਸ਼ਹਿਰ - ‘ਪਾਣੀ ਦੀ ਸੰਭਾਲ’ ਦੇ ਮੁੱਦੇ ’ਤੇ ਅੱਜ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਵਿਖੇ ਚੇਤਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹੋਈ ਪ੍ਰਤੀਯੋਗਤਾ ਵਿੱਚ ਪੋਸਟਰ ਮੇਕਿੰਗ ਵਿੱਚ ਲਵਲੀਨ ਕੌਰ, ਭਾਵਿਕਾ ਯਾਦਵ ਅਤੇ ਤਰੁਣਪ੍ਰੀਤ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਸਕਿੱਟ ਮੁਕਾਬਲੇ ਵਿੱਚ ਪਲਿਕ ਠਾਕੁਰ ਦੀ ਟੀਮ ਅੱਵਲ ਰਹੀ ਜਦੋਂ ਕਿ ਕਵਿਤਾ ਪ੍ਰਤੀਯੋਗਤਾ ’ਚ ਤਰੁਣਪ੍ਰੀਤ ਜੇੇਤੂ ਰਹੀ। ਪੀਪੀਟੀ ਪੇਸ਼ਕਾਰੀ ਵਿੱਚ ਮਨਿੰਦਰ ਮਹਿਮੀ, ਮਨਪ੍ਰੀਤ ਤੇ ਨਵਜੋਤ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਇਨਾਮ ਜਿੱਤਿਆ।

       ਜੇਤੂ ਵਿਦਿਆਰਥੀਆਂ ਨੂੰ ਸ਼ਲਾਘਾ ਪੱਤਰ, ਫੁੱਲ ਮਲਾਵਾਂ ਅਤੇ ਯਾਦਗਾਰੀ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਰਸਮਾਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈਆਂ। ਉਹਨਾਂ ਕਿਹਾ ਕਿ ਜੀਵਨ ਨੂੰ ਸੁਰੱਖਿਅਤ ਕਰਨ ਲਈ ਪਾਣੀ ਦੀ ਸੰਭਾਲ ਜ਼ਰੂਰੀ ਹੈ ਅਤੇ ਇਸ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਨੂੰ ਸਮੂਹਿਕ ਰੂਪ ’ਚ ਇਸ ਦੀ ਦੁਰਵਰਤੋਂ ਰੋਕਣ ’ਤੇ ਪਹਿਰਾ ਦੇਣਾ ਚਾਹੀਦਾ ਹੈ। ਕਾਲਜ ਦੇ ਪ੍ਰਿੰਸੀਪਲ ਰਾਜਦੀਪ ਥਿਦਵਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀਆਂ ਪਾਣੀ ਦੀ ਸੰਭਾਲ ਪ੍ਰਤੀ ਭਾਵਨਾਵਾਂ ਨੂੰ ਸਮਾਜ ਸੇਵਾ ਲਈ ਪ੍ਰਤੀਕ ਦੱਸਿਆ।
        ਸਮਾਗਮ ਦੇ ਯੋਜਨਾਕਾਰ ਪਾਣੀ ਸੰਭਾਲ ਸੇੇਵਕ ਸੁਰਜੀਤ ਮਜਾਰੀ ਨੇ ਕਾਲਜ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਉਕਤ ਪ੍ਰਤੀਯੋਗਤਾ ’ਚ ਜੱਜਮੈਂਟ ਵਜੋਂ ਭੂਮਿਕਾ ਨਿਭਾਉਣ ਵਾਲਿਆਂ ਵਿੱਚ ਇੰਜ. ਜਸਵੀਰ ਮੋਰੋਂ ਅਤੇ ਸਮਾਜ ਸੇਵੀ ਦਵਿੰਦਰ ਬੇਗਮਪੁਰੀ ਸ਼ਾਮਲ ਸਨ। ਮੰਚ ਦਾ ਸੰਚਾਲਨ ਪਲਕ ਠਾਕੁਰ ਅਤੇ ਰਾਜਵੀਰ ਕੌਰ ਨੇ ਸਾਂਝੇ ਤੌਰ ’ਤੇ ਬਾਖੂਬੀ ਨਿਭਾਇਆ। ਇਸ ਮੌਕੇ ਕਾਲਜ ਦੇ ਕਰਮਚਾਰੀ ਪਿਊਸ਼ੀ ਯਾਦਵ, ਸੁਮੇਧਾ ਯਾਦਵ, ਰਮਨ ਕੁਮਾਰ ਦਾ ਵੀ ਨਿੱਘਾ ਸਹਿਯੋਗ ਰਿਹਾ।