ਖੇਡ ਸਾਹਿਤ ਤਨ ਮਨ ਨੂੰ ਨਰੋਆ ਰੱਖਦਾ ਹੈ- ਦਵਿੰਦਰ ਕੁਮਾਰ ਚੰਡੀਗੜ੍ਹ
ਮਾਹਿਲਪੁਰ - ਖੇਡ ਸਾਹਿਤ ਤਨ ਅਤੇ ਮਨ ਨੂੰ ਨਰੋਆ ਰੱਖਦਾ ਹੈ। ਇਹ ਵਿਚਾਰ ਪੈਗਾਮ ਏ ਜਗਤ ਦੇ ਸੰਪਾਦਕ ਦਵਿੰਦਰ ਕੁਮਾਰ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਆਖੇl ਉਹਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਜਿੱਥੇ ਬਾਲ ਸਾਹਿਤ ਦੇ ਖੇਤਰ ਵਿੱਚ ਨਾਮਨਾ ਕਮਾਇਆ ਹੈ ਉੱਥੇ ਖੇਡ ਸਾਹਿਤ ਦੇ ਖੇਤਰ ਵਿੱਚ ਵੀ ਆਪਣੀਆਂ ਖੇਡ ਪੁਸਤਕਾਂ ਨਾਲ ਨਰੋਆ ਯੋਗਦਾਨ ਪਾਇਆ ਹੈ।

ਖਾਸ ਕਰਕੇ ਮਾਹਿਲਪੁਰ ਦੇ ਫੁੱਟਬਾਲ ਸੰਸਾਰ ਬਾਰੇ ਉਹ ਪਹਿਲਾ ਸਾਹਿਤਕਾਰ ਹੈ ਜਿਸ ਨੇ ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ਵਿੱਚ ਫੁੱਟਬਾਲ ਬਾਰੇ ਬਾਤਾਂ ਪਾਈਆਂl ਉਹਨਾਂ ਅੱਗੇ ਕਿਹਾ ਕਿ ਬਲਜਿੰਦਰ ਮਾਨ ਦੀਆਂ ਸਾਹਿਤਕ, ਸਮਾਜਿਕ, ਸੱਭਿਆਚਾਰਕ, ਖੇਡ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵਰਤੀਆਂ ਹੁਨਰਮੰਦੀਆਂ ਤੋਂ ਉਸ ਵਰਗੇ ਕਈ ਪ੍ਰੇਰਨਾ ਲੈ ਕੇ ਅੱਗੇ ਵਧ ਰਹੇ ਹਨ। ਸੁਰ ਸੰਗਮ ਵਿੱਦਿਅਕ ਟਰਸਟ ਵੱਲੋਂ ਆਯੋਜਿਤ ਇਸ ਵਿਚਾਰ ਗੋਸ਼ਟੀ ਵਿੱਚ ਆਲ ਇੰਡੀਆ ਰੇਡੀਓ ਚੰਡੀਗੜ੍ਹ ਦੇ ਸਾਬਕਾ ਸਹਾਇਕ ਡਾਇਰੈਕਟਰ ਸੁਰਿੰਦਰ ਪਾਲ ਝੱਲ ਉਚੇਚੇ ਤੌਰ ਤੇ ਸ਼ਾਮਿਲ ਹੋਏl 'ਬਲਜਿੰਦਰ ਮਾਨ ਦੀ ਖੇਡ ਸਾਹਿਤ ਨੂੰ ਦੇਣ' ਵਿਸ਼ੇ ਤੇ ਕਰਵਾਈ ਇਸ ਗੋਸ਼ਟੀ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਇਸ ਸਾਹਿਤਕਾਰ ਨੇ ਬਚਪਨ ਤੋਂ ਹੀ ਇਲਾਕੇ ਦੀਆਂ ਨਰੋਈਆਂ ਗਤੀਵਿਧੀਆਂ ਦੇਸ਼ ਦੁਨੀਆਂ ਤੱਕ ਪਹੁੰਚਾਉਣ ਦਾ ਬੀੜਾ ਚੁੱਕ ਲਿਆ ਸੀ। ਤੇ ਇਹ ਪਰਉਪਕਾਰੀ ਕਾਰਜਾਂ ਵਿੱਚ ਅੱਜ ਤੱਕ ਜੁਟਿਆ ਹੋਇਆ ਹੈ। ਪੰਜਾਬੀ ਦਾ ਇੱਕੋ ਇੱਕ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਹੈ ਜੋ ਤਿੰਨ ਦਹਾਕਿਆਂ ਤੋਂ ਨਿਰੰਤਰ ਪ੍ਰਕਾਸ਼ਿਤ ਹੋ ਰਿਹਾ ਹੈ ਅਤੇ ਮਾਨ ਦੀ ਘਾਲਣਾ ਸਦਕਾ ਇਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋ ਚੁੱਕਾ ਹੈ। ਇਹਨਾਂ ਪ੍ਰਾਪਤੀਆਂ ਤੇ ਸਮੁੱਚਾ ਸਾਹਿਤਕ,ਖੇਡ,ਸਮਾਜਕ, ਸੱਭਿਆਚਾਰਕ ਅਤੇ ਵਿਦਿਅਕ ਜਗਤ ਮਾਣ ਕਰਦਾ ਹੈ। ਪ੍ਰਵੀਨ ਕੁਮਾਰ ਵੱਲੋਂ ਇਹਨਾਂ ਯਤਨਾਂ ਵਿੱਚ ਪਰਿਵਾਰਕ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਲੇਖਕ ਦਾ ਸਮੁੱਚਾ ਪਰਿਵਾਰ ਮੋਢੇ ਨਾਲ ਮੋਢਾ ਲਾ ਕੇ ਇਸ ਕਾਰਜ ਵਿੱਚ ਸਹਿਯੋਗੀ ਹੈ। ਬਲਜਿੰਦਰ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤ ਸਿਰਜਣਾ ਵਾਸਤੇ ਸਾਹਿਤਕ ਮਾਹੌਲ ਦਾ ਹੋਣਾ ਬਹੁਤ ਜ਼ਰੂਰੀ ਹੈ। ਮਾਹਿਲਪੁਰ ਇਲਾਕਾ ਫੁੱਟਬਾਲ ਦੀ ਨਰਸਰੀ ਹੋਣ ਕਰਕੇ ਉਸਦੀਆਂ ਲਿਖਤਾਂ ਵਿੱਚ ਪਹਿਲ ਫੁੱਟਬਾਲ ਨੂੰ ਹੀ ਮਿਲਦੀ ਰਹੀ ਹੈ। ਇਸ ਲਈ ਉਹ ਸਮੁੱਚੇ ਇਲਾਕੇ ਦਾ ਰਿਣੀ ਹੈ ਜਿਸ ਨੇ ਐਡੀਆਂ ਵੱਡੀਆਂ ਪ੍ਰਾਪਤੀਆਂ ਕਰਕੇ ਉਸਨੂੰ ਕਲਮ ਬਖਸ਼ੀ ਹੈ। ਇਸ ਮੌਕੇ ਸੁਖਮਨ ਸਿੰਘ, ਬੱਗਾ ਸਿੰਘ ਆਰਟਿਸਟ, ਹਰਵੀਰ ਮਾਨ, ਕੁਲਦੀਪ ਕੌਰ ਬੈਂਸ, ਹਰਮਨਪ੍ਰੀਤ ਕੌਰ, ਮਨਜੀਤ ਕੌਰ, ਮਨਜਿੰਦਰ ਹੀਰ, ਪਵਨ ਸਕਰੂਲੀ ਅਤੇ ਨਿਧੀ ਅਮਨ ਸਹੋਤਾ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਹੋਏl