ਸੰਤ ਬਾਬਾ ਖੇਮ ਸਿੰਘ ਦੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ।
ਨਵਾਂਸ਼ਹਿਰ - ਪਿੰਡ ਅਲਾਚੌਰ ਦੇ ਗੁਰਦੁਆਰਾ ਅਕਾਲ ਬੁੰਗਾ ਵਲੋਂ ਸੰਤ ਬਾਬਾ ਖੇਮ ਸਿੰਘ ਦੀ ਬਰਸੀ ਮੌਕੇ ਉਹਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਵੈਇੱਛੁਕ ਖੂਨਦਾਨ ਕੈਂਪ ਸਥਾਨਕ ਬਲੱਡ ਸੈਂਟਰ ਨਵਾਂਸ਼ਹਿਰ ਰਾਹੋਂ ਰੋਡ ਵਿਖੇ ਲਗਾਇਆ ਗਿਆ। ਕੈਂਪ ਦੀ ਅਰੰਭਤਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਗ੍ਰੰਥੀ ਪਾਖਰ ਸਿੰਘ ਹੋਰਾਂ ਅਰਦਾਸ ਕਰਕੇ ਕੀਤੀ। ਦੋ ਦਿਨਾਂ ਚੱਲੇ ਇਸ ਕੈਂਪ ਦੌਰਾਨ ਬਲੱਡ ਸੈਂਟਰ ਦੇ ਡਾਕਟਰ ਅਜੇ ਬੱਗਾ ਨੇ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ।

ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਅਤੇ ਖੂਨਦਾਨ ਨਾਲ ਕਿਸੇ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਦੀ ਰੱਖਣ ਲਈ ਵੀ ਸਹਾਈ ਹੁੰਦਾ ਹੈ। ਕੈਂਪ ਵਿੱਚ ਖ਼ਬਰ ਲਿਖੇ ਜਾਣ ਤੱਕ 55 ਯੂਨਿਟ ਖ਼ੂਨਦਾਨ ਹੋਇਆ।ਇਸ ਮੌਕੇ ਰਵਿੰਦਰ ਸਿੰਘ ਰਿੱਕੀ ਇਟਲੀ ਦੇ ਪਰਿਵਾਰ ਵਲੋਂ ਮਹਿੰਦਰ ਸਿੰਘ ਯੋਧਾ ਦੀ ਯਾਦ ਵਿੱਚ ਸਾਰੇ ਖ਼ੂਨਦਾਨੀਆਂ ਨੂੰ ਵਿਸ਼ੇਸ਼ ਤੋਹਫ਼ੇ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਮੋਟੀਵੇਟਰ ਦੇਸ ਰਾਜ ਬਾਲੀ ਮੁਬਾਰਕਪੁਰ ਨੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਬਲੱਡ ਸੈਂਟਰ ਦੇ ਜਸਪਾਲ ਸਿੰਘ ਗਿੱਦਾ ਸਕੱਤਰ, ਪੀ ਆਰ ਕਾਲੀਆ ਡਾਇਰੈਕਟਰ, ਡਾਕਟਰ ਅਜੇ ਬੱਗਾ, ਡਾਕਟਰ ਦਿਆਲ ਸਰੂਪ, ਮਨਮੀਤ ਸਿੰਘ ਮੈਨੇਜਰ, ਗਿਆਨੀ ਨਛੱਤਰ ਸਿੰਘ ਮੁੱਖ ਕਥਾਵਾਚਕ, ਤਜਿੰਦਰ ਸਿੰਘ ਸੂਰਾਪੁਰ, ਸੁਖਵਿੰਦਰ ਸਿੰਘ ਭੀਮ, ਦਲਜੀਤ ਸਿੰਘ ਭੀਮ, ਜਗਜੀਤ ਸਿੰਘ ਭੀਣ, ਮੋਟੀਵੇਟਰ ਦੇਸ ਰਾਜ ਬਾਲੀ, ਚਰਨਪ੍ਰੀਤ ਸਿੰਘ ਨਵਾਂਸ਼ਹਿਰ, ਜਸਵੀਰ ਸਿੰਘ ਜੱਬੋਵਾਲ, ਰਾਜੀਵ ਭਾਰਦਵਾਜ , ਵਾਸਦੇਵ ਪਰਦੇਸੀ, ਅਕਰਸ਼ ਬਾਲੀ, ਮਲਕੀਅਤ ਸਿੰਘ ਰੁੜਕੀ, ਖਾਸ, ਸੁਖਦੇਵ ਸਿੰਘ ਬਾਬਾ, ਹਰਮਨ ਬੈਂਸ, ਅਮਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਥਾਂਦੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਆਦਿ ਹਾਜ਼ਰ ਸਨ।