ਵੈਟਨਰੀ ਯੂਨੀਵਰਸਿਟੀ ਵੱਲੋਂ ਨਿਵੇਕਲੇ ਉਪਰਾਲੇ ਹਿਤ ਕਰਵਾਇਆ ਜਾ ਰਿਹਾ ਹੈ ਸਟਾਰਟ-ਅਪ ਗ੍ਰੈਂਡ ਚੈਲੇਂਜ - 2024

ਲੁਧਿਆਣਾ 26 ਜੂਨ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਵੇਂ ਉਦਮੀ ਸਟਾਰਟ-ਅਪ ਨੂੰ ਉਤਸਾਹਿਤ ਕਰਨ ਲਈ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। 27-28 ਜੂਨ 2024 ਨੂੰ ਹੋਣ ਵਾਲਾ ਇਹ ਮੁਕਾਬਲਾ ਲਾਈਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਵੱਲੋਂ ਸਟਾਰਟ-ਅਪ ਪੰਜਾਬ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਉਦੇਸ਼ ਨਵੇਂ ਉਦਮੀਆਂ ਨੂੰ ਭਵਿੱਖ ਸੰਬੰਧੀ ਟਿਕਾਊ ਅਤੇ ਲਾਹੇਵੰਦ ਉਦਮ ਸਥਾਪਿਤ ਕਰਨ ਸੰਬੰਧੀ ਦ੍ਰਿਸ਼ਟੀ ਪ੍ਰਦਾਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਨਿਵੇਕਲੇ ਵਿਚਾਰ, ਨਵੇਂ ਉਦਮ, ਉਤਸਾਹੀ ਪ੍ਰਤੀਭਾਗੀ ਅਤੇ ਜਜ਼ਬਾਪੂਰਨ ਵਿਦਿਆਰਥੀ ਸਾਹਮਣੇ ਆਉਣਗੇ। ਉਦਮੀ, ਖੋਜੀ ਅਤੇ ਮਾਹਿਰ ਇਕ ਮੰਚ ’ਤੇ ਆ ਕੇ ਨਵੀਨ ਉਪਰਾਲਿਆਂ ਦੇ ਰੂ-ਬ-ਰੂ ਹੋਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰ ਪਸ਼ੂਧਨ ਖੇਤਰ ਵਿਚ ਉਦਮੀਪਨ ਨੂੰ ਪ੍ਰਫੁਲਿਤ ਕਰਕੇ ਦੇਸ਼ ਅਤੇ ਸੂਬੇ ਦੀ ਆਰਥਿਕਤਾ ਵਿਚ ਉੱਘਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਯੂਨੀਵਰਸਿਟੀ ਦੇ ਅਤੇ ਹੋਰ ਵਿਦਿਆਰਥੀਆਂ ਨੂੰ ਉਦਮੀਪਨ ਸਥਾਪਿਤ ਕਰਨ ਦੀ ਪ੍ਰੇਰਨਾ ਮਿਲੇਗੀ।
          ਇਸ ਮੁਕਾਬਲੇ ਨੂੰ ਕਰਵਾਉਣ ਸੰਬੰਧੀ ਲਾਈਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਦੇ ਨਿਰਦੇਸ਼ਕ ਅਤੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ ਦੇ ਡੀਨ, ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਵਿਚ ਪਹਿਲੀ ਵਾਰ ਇਸ ਕਿਸਮ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਲਈ 200 ਦੇ ਕਰੀਬ ਪ੍ਰਤੀਭਾਗੀਆਂ ਨੇ ਆਪਣੇ ਨਾਂ ਦਰਜ ਕਰਵਾਏ ਹਨ ਅਤੇ 86 ਨਿਵੇਕਲੀਆਂ ਵਿਚਾਰ ਯੋਜਨਾਵਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਨੂੰ ਪੜਚੋਲਿਆ ਜਾਏਗਾ। ਪ੍ਰਤੀਭਾਗੀ ਮਾਹਿਰਾਂ ਦੇ ਪੈਨਲ ਸਾਹਮਣੇ ਇਹ ਵਿਚਾਰ ਰੱਖੇ ਜਾਣਗੇ ਜਿਨ੍ਹਾਂ ਵਿਚੋਂ ਤਿੰਨ ਜੇਤੂਆਂ ਨੂੰ ਨਗਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਦਮੀਪਨ ਅਤੇ ਸਟਾਰਟ-ਅਪ ਸਥਾਪਿਤ ਕਰਨ ਸੰਬੰਧੀ ਵਿਭਿੰਨ ਮਾਹਿਰਾਂ ਦੇ ਲੈਕਚਰ ਵੀ ਕਰਵਾਏ ਜਾਣਗੇ।