ਸਮਾਜਿਕ ਬੁਰਾਈਆਂ ਤੋਂ ਜਾਗਰੂਕਤਾ ਹਿੱਤ “ਉਪਕਾਰ ਯੁਵਾ ਕਲੱਬਾਂ” ਦਾ ਨਿਰਮਾਣ ਕੀਤਾ ਜਾਵੇਗਾ- ਉਪਕਾਰ ਸੋਸਾਇਟੀ
ਨਵਾਂਸ਼ਹਿਰ - “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਦੀ ਵਿਸ਼ੇਸ਼ ਮੀਟਿੰਗ ਸਥਾਨਕ ਗੁਰੂ ਨਾਨਕ ਨਗਰ ਮਹੱਲੇ ਦੇ “ਗਿਰਨ ਭਵਨ” ਵਿਖੇ ਉਪਕਾਰ ਸੋਸਾਇਟੀ ਦੇ ਦਫਤਰ ਵਿੱਚ ਪ੍ਰਧਾਨ ਜਸਪਾਲ ਸਿੰਘ ਗਿੱਦਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਜਨਰਲ ਸਕੱਤਰ ਮਾ: ਨਰਿੰਦਰ ਸਿੰਘ ਭਾਰਟਾ ਨੇ ਬੀਤੇ ਸਮੇਂ ਦੀ ਸਰਗਰਮੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਰਵਸੰਮਤੀ ਨਾਲ੍ਹ ਪ੍ਰਵਾਨ ਕੀਤਾ ਗਿਆ।

ਨਸ਼ਿਆਂ ਦੀ ਬੁਰਾਈ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ ਤੇ ਜੁਰਮ ਵੱਧ ਰਹੇ ਹਨ। ਮੀਟਿੰਗ ਵਿੱਚ ਇਸ ਵਿਚਾਰ ਨਾਲ੍ਹ ਸਾਰੇ ਮੈਂਬਰ ਸਹਿਮਤ ਸਨ ਕਿ ਯੁਵਾ ਵਰਗ ਨੂੰ ਬੁਰਾਈਆਂ ਤੋਂ ਬਚਾਉਣ ਦੀ ਲੋੜ ਹੈ ਕਿਉਂਕਿ ਯੁਵਾ ਵਰਗ ਤੋਂ ਹੀ ਵੱਡੀਆਂ ਆਸਾਂ ਹਨ। ਇਸ ਲਈ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਆਪਣੀ ਯੁਵਾ ਸ਼ਾਖਾ ਰਾਹੀਂ ਮਹੱਲਿਆਂ, ਪਿੰਡਾਂ, ਕਸਬਿਆਂ ਭਾਵ ਹਰ ਪੱਧਰ ਤੇ ਉਪਕਾਰ ਯੁਵਾ ਕਲੱਬਾਂ ਦੀ ਸਥਾਪਨਾ ਕਰੇਗੀ। ਫੈਸਲਾ ਹੋਇਆ ਕਿ ਸੋਸਾਇਟੀ ਵਲੋਂ 26 ਜੂਨ ਨੂੰ “ਵਿਸ਼ਵ ਨਸ਼ਾ ਵਿਰੋਧੀ” ਦਿਵਸ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਜੋ ਕਿ ਸਥਾਨਕ ਰੇਲਵੇ ਰੋਡ ਤੇ ਚੱਲ ਰਹੇ “ਰੈਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ” ਵਿਖੇ ਸਵੇਰੇ ਦਸ ਵਜੇ ਆਰੰਭ ਹੋਵੇਗਾ।
ਇਸ ਤੋਂ ਇਲਾਵਾ ਸਥਾਨਕ ਆਈ.ਟੀ.ਆਈ (ਮਹਿਲਾਵਾਂ) ਵਿਖੇ ਨਸ਼ਿਆਂ ਦੀ ਰੋਕਥਾਮ ਤੋਂ ਜਾਗਰੂਕਤਾ “ਸਪੌਟ ਪੇਂਟਿੰਗ ਮੁਕਾਬਲੇ” ਵੀ ਕਰਵਾਏ ਗਏ ਹਨ। ਅੱਜ ਦੀ ਮੀਟਿੰਗ ਵਿੱਚ ਜੇ. ਐਸ. ਗਿੱਦਾ, ਮੈਡਮ ਹਰਬੰਸ ਕੌਰ, ਨਰਿੰਦਰ ਸਿੰਘ ਭਾਰਟਾ, ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਗੁਰਚਰਨ ਸਿੰਘ ਬਸਿਆਲਾ, ਡਾ: ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਪ੍ਰਮਿੰਦਰਜੀਤ ਸਿੰਘ ਲੰਗੜੋਆ, ਨਰਿੰਦਰਪਾਲ ਰਿਟਾ: ਪੋਸਟ ਮਾਸਟਰ, ਮੈਡਮ ਸੁਰਜੀਤ ਕੌਰ ਡੂਲਕੂ, ਮੈਡਮ ਜਯੋਤੀ ਬੱਗਾ, ਮੈਡਮ ਰਾਜਿੰਦਰ ਕੌਰ ਗਿੱਦਾ, ਮੈਡਮ ਪਲਵਿੰਦਰ ਕੌਰ ਬਡਵਾਲ ਹਾਜ਼ਰ ਸਨ।