ਜਿਮ 'ਚ ਲੱਗੀ ਅੱਗ, ਇਮਾਰਤ ਧੂੰਏਂ ਨਾਲ ਭਰ ਜਾਣ 'ਤੇ ਬਣਿਆ ਦਹਿਸ਼ਤ ਦਾ ਮਾਹੌਲ
ਪਟਿਆਲਾ, 15 ਜੂਨ - ਅਰਬਨ ਅਸਟੇਟ ਫੇਜ਼ 2 ਦੇ ਇੱਕ ਜਿਮ ਵਿੱਚ ਅੱਜ ਸਵੇਰੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਈ ਵਿਅਕਤੀ ਕਸਰਤ ਕਰ ਰਹੇ ਸਨ ਪਰ ਅੱਗ ਲੱਗਣ 'ਤੇ ਸਾਰੇ ਸੁਰੱਖਿਅਤ ਬਾਹਰ ਆ ਗਏ।
ਪਟਿਆਲਾ, 15 ਜੂਨ - ਅਰਬਨ ਅਸਟੇਟ ਫੇਜ਼ 2 ਦੇ ਇੱਕ ਜਿਮ ਵਿੱਚ ਅੱਜ ਸਵੇਰੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਈ ਵਿਅਕਤੀ ਕਸਰਤ ਕਰ ਰਹੇ ਸਨ ਪਰ ਅੱਗ ਲੱਗਣ 'ਤੇ ਸਾਰੇ ਸੁਰੱਖਿਅਤ ਬਾਹਰ ਆ ਗਏ।
ਪੂਰੀ ਇਮਾਰਤ ਧੂੰਏਂ ਨਾਲ ਭਰ ਗਈ, ਜਿਸ ਤੋਂ ਬਾਅਦ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਘਟਨਾ ਸਮੇਂ ਕਸਰਤ ਕਰ ਰਹੇ ਨੌਜਵਾਨਾਂ ਅਤੇ ਮੁਟਿਆਰਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜੇਕਰ ਅੱਗ 'ਤੇ ਛੇਤੀ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਇਸ ਜਿਮ ਦੇ ਨਾਲ ਹੋਰ ਇਮਾਰਤਾਂ ਵੀ ਹਨ, ਜਿੱਥੇ ਖਾਣ-ਪੀਣ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸ਼ੋਅਰੂਮ ਹਨ। ਅੱਗ ਇਨ੍ਹਾਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਸਕਦੀ ਸੀ।