ਗੜਸ਼ੰਕਰ ਦੇ ਭਾਜਪਾ ਆਗੂਆਂ ਨੇ ਅਵਿਨਾਸ਼ ਖੰਨਾ ਨਾਲ ਕੀਤੀ ਮੁਲਾਕਾਤ

ਗੜਸ਼ੰਕਰ,15 ਜੂਨ - ਵਿਧਾਨ ਸਭਾ ਹਲਕਾ ਗੜਸ਼ੰਕਰ ਨਾਲ ਸੰਬੰਧਿਤ ਅਨੇਕਾਂ ਸੀਨੀਅਰ ਭਾਜਪਾ ਆਗੂਆਂ ਨੇ ਕੇਂਦਰੀ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨਾਲ ਵਿਸ਼ੇਸ਼ ਮੁਲਾਕਾਤ ਹੁਸ਼ਿਆਰਪੁਰ ਵਿੱਚ ਕੀਤੀ। ਓੰਕਾਰ ਸਿੰਘ ਚਾਹਿਲਪੁਰੀ, ਪੰਮੀ ਪੰਡੋਰੀ, ਰਵਨ ਕੁਮਾਰ ਸਮੁੰਦੜਾ, ਕੁਲਦੀਪ ਰਾਜ ਸਮੁੰਦੜਾ, ਸੰਜੀਵ ਕਟਾਰੀਆ, ਸੋਨੀ ਬੋੜਾ ਨੇ ਇਸ ਮੁਲਾਕਾਤ ਦੌਰਾਨ ਗੜਸ਼ੰਕਰ ਵਿਧਾਨ ਸਭਾ ਹਲਕੇ ਨਾਲ ਜੁੜੇ ਅਨੇਕਾਂ ਮਸਲੇ ਅਵਿਨਾਸ਼ ਰਾਏ ਖੰਨਾ ਨਾਲ ਸਾਂਝੇ ਕੀਤੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੁਲਾਕਾਤ ਦੌਰਾਨ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਵੀ ਚਰਚਾ ਹੋਈ ਅਤੇ ਭਵਿੱਖ ਦੀ ਇੱਕ ਰਣਨੀਤੀ ਤੇ ਵਿਚਾਰ ਕੀਤੀ ਗਈ।  ਸੰਪਰਕ ਕਰਨ ਤੇ ਕਿਸੇ ਵੀ ਆਗੂ ਨੇ ਇਸ ਬੈਠਕ ਸਬੰਧੀ ਖੁੱਲ ਕੇ ਗੱਲ ਤਾਂ ਨਹੀਂ ਕੀਤੀ ਪਰ ਇਹਨਾਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਗੜਸ਼ੰਕਰ ਦੀ ਭਾਜਪਾ ਵਿੱਚ ਅਨੇਕਾਂ ਨਵੀਆਂ ਹਲਚਲ ਦੇਖਣ ਨੂੰ ਮਿਲਣਗੀਆਂ।