ਪਿੰਡ ਅਲਾਚੌਰ ਵਾਸੀਆਂ ਨੇ ਕਰਵਾਇਆ ਕ੍ਰਿਕਟ ਟੂਰਨਾਮੈਂਟ
ਨਵਾਂਸ਼ਹਿਰ - ਸੰਤ ਬਾਬਾ ਖੇਮ ਸਿੰਘ ਸਪੋਰਟਸ ਕਲੱਬ ਅਲਾਚੌਰ ਵਲੋਂ ਸਵਰਗਵਾਸੀ ਬਲਵਿੰਦਰ ਸਿੰਘ ਕਾਕਾ ਦੀ ਯਾਦ ਵਿੱਚ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 8ਵਾਂ ਕ੍ਰਿਕਟ ਟੂਰਨਾਮੈਂਟ ਪਿੰਡ ਮੁਬਾਰਕਪੁਰ ਦੀ ਗਰਾਂਊਂਡ ਵਿੱਚ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਕੁੱਲ 31 ਟੀਮਾਂ ਨੇ ਭਾਗ ਲਿਆ।

ਸੈਮੀਫਾਈਨਲ ਵਿੱਚ ਮਹਿੰਦੀਪੁਰ, ਪੈਲ਼ੀ, ਜਗਤਪੁਰ ਅਤੇ ਕੋਟ ਰਾਂਝਾ ਦੀਆਂ ਟੀਮਾਂ ਪਹੁੰਚੀਆਂ ਜਿਨ੍ਹਾਂ ਵਿੱਚੋਂ ਪਿੰਡ ਮਹਿੰਦੀਪੁਰ ਅਤੇ ਜਗਤਪੁਰ ਦੀਆਂ ਟੀਮਾਂ ਨੇ ਫਾਈਨਲ ਮੈਚ ਖੇਡਿਆ ਅਤੇ ਮਹਿੰਦੀਪੁਰ ਦੀ ਟੀਮ ਨੇ ਜੇਤੂ ਰਹਿੰਦਿਆਂ 31000 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਦੂਸਰੇ ਨੰਬਰ ਤੇ ਜਗਤਪੁਰ ਦੀ ਟੀਮ ਨੇ 15000/ਰੁਪਏ ਅਤੇ ਟਰਾਫੀਆਂ, ਤੀਸਰੇ ਅਤੇ ਚੌਥੇ ਨੰਬਰ ਤੇ ਰਹਿਣ ਵਾਲੀਆਂ ਟੀਮਾਂ ਨੇ ਕੋਟ ਰਾਂਝਾ ਅਤੇ ਪੈਲ਼ੀ ਦੀਆਂ ਟੀਮਾਂ ਨੇ 3100-3100 ਰੁਪਏ ਦੇ ਨਕਦ ਇਨਾਮ ਅਤੇ ਟਰਾਫੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਤੇ ਸਰਪੰਚ ਸੁਰਜੀਤ ਕੌਰ ਦੇ ਪਤੀ ਸਮਾਜ ਸੇਵੀ ਸ਼ਿੰਗਾਰਾ ਸਿੰਘ ਨੇ ਇਨਾਮਾਂ ਦੀ ਵੰਡ ਕਰਦਿਆਂ ਨੌਜ਼ਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਤੰਦਰੁਸਤੀ ਦਿੰਦੀਆਂ ਹਨ ਉੱਥੇ ਇਹ ਸਾਨੂੰ ਨਸ਼ੇ ਜਿਹੀਆਂ ਕਈ ਭੈੜੀਆਂ ਅਲਾਮਤਾਂ ਤੋਂ ਵੀ ਬਚਾਉਂਦੀਆਂ ਹਨ।ਇਸ ਮੌਕੇ ਜਿੱਥੇ ਪਿੰਡ ਵਾਲਿਆਂ ਦਾ ਪੂਰਾ ਸਹਿਯੋਗ ਰਿਹਾ ਉੱਥੇ ਐਨ ਆਰ ਆਈ ਵੀਰਾਂ ਨੇ ਵੀ ਸਾਥ ਦਿੱਤਾ।ਇਸ ਮੌਕੇ ਜਸਪ੍ਰੀਤ ਸਿੰਘ, ਜਗਦੀਪ ਸਿੰਘ, ਮਨਪ੍ਰੀਤ, ਸ਼ਿੰਗਾਰਾ ਸਿੰਘ, ਫੁੰਮ੍ਹਣ ਸਿੰਘ,ਸਿੰਘ, ਕਰਮਜੀਤ ਸਿੰਘ, ਸੁਖਦੀਪ ਸਿੰਘ, ਪਰਮਜੀਤ ਸਿੰਘ,ਹਰਮਨ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।